ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਰਕ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਸ਼ਹੀਦ ਭਗਤ ਸਿੰਘ ਯੰਗ ਸਪੋਰਟਸ ਲੋਕ ਭਲਾਈ ਕਲੱਬ ਰਜਿ.ਵੱਲੋਂ ਸਕੂਲ ਸਟਾਫ  ਐੱਨਆਰਆਈ ਵੀਰਾਂ ਭੈਣਾਂ , ਨਗਰ ਨਿਵਾਸੀ  ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਰਕ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ । ਇਸ ਸ਼ੁੱਭ ਮੌਕੇ ਮੁੱਖ ਮਹਿਮਾਨ ਵਜੋਂ ਸ. ਹਰਪਾਲ ਸਿੰਘ ਜੀ (ਕੈਨੇਡਾ) ਨੇ ਸ਼ਿਰਕਤ ਕੀਤੀ । ਸ. ਹਰਪਾਲ ਸਿੰਘ ਜੀ ਨੇ ਕਲੱਬ ਵੱਲੋਂ ਪਿੰਡ ਅਤੇ ਸਕੂਲ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਲੱਬ ਨੂੰ 20000 ਰੁਪਏ ਸਹਿਯੋਗ ਭੇਂਟ ਕੀਤਾ । ਕਲੱਬ ਵੱਲੋਂ ਪੰਡਿਤ ਰਵੀ ਦੱਤ ਜੀ ਸਾਬਕਾ ਸਰਪੰਚ ਦੇ ਸਹਿਯੋਗ ਨਾਲ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਪਹਿਲੀ ਦੂਜੀ ਤੀਜੀ ਪੁਜੀਸ਼ਨ ਹਾਸਿਲ ਕਰਨ ਵਾਲੇ 20 ਵਿਦਿਆਰਥੀਆਂ ਨੂੰ 1000 ਰੁਪਏ ਹਰੇਕ ਵਿਦਿਆਰਥੀ ਨੂੰ ਕੁੱਲ 20000 rs ਭੇਂਟ ਕੀਤਾ l ਸ਼੍ਰੀ ਗੁਰਮੇਲ ਸਿੰਘ ਜੀ (US1) ਵੱਲੋਂ ਸਾਰੇ ਵਿਦਿਆਰਥੀਆਂ ਲਈ ਰਿਫਰੈਸ਼ਮੈਂਟ( ਪੈਟੀਆਂ,ਪੇਸਟਰੀਆਂ,ਫਰੂਟੀਆਂ) ਦਾ ਪ੍ਰਬੰਧ ਕੀਤਾ ।ਇਸ ਮੌਕੇ ਲਾਡੀ ਬਸਰਾ ਜੀ ਨੇ ਕਲੱਬ ਵੱਲੋਂ ਐੱਨਆਰਆਈ ਵੀਰਾਂ ਭੈਣਾਂ ਦੇ ਸਹਿਯੋਗ ਨਾਲ ਸਕੂਲ ਨੂੰ 15 ਕਿਲੋਵਾਟ ਦਾ ਜਨਰੇਟਰ ਅਤੇ ਇੱਕ ਪ੍ਰਿੰਟਰ ਭੇਂਟ ਕਰਨ ਦਾ ਵਾਅਦਾ ਕੀਤਾ ਅਤੇ ਕਲੱਬ ਵੱਲੋਂ ਪੜ੍ਹਾਈ ਵਿੱਚ ਪੁਜੀਸ਼ਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿਨ ਭੇਂਟ ਕੀਤੇ । ਸ਼੍ਰੀ ਬੇਗਰਾਜ ਬਸਰਾ ਜੀ ਰਿਟਾਇਰਡ ਬੈਂਕ ਮੈਨੇਜਰ ਵੱਲੋਂ ਵਿਦਿਆਰਥੀਆਂ ਨੂੰ 500 ਕਾਪੀਆਂ ਭੇਂਟ ਕੀਤੀਆਂ । ਸ਼੍ਰੀ ਓਮ ਲਾਲ ਜੀ ਵੱਲੋਂ ਪੁਜੀਸ਼ਨਾਂ ਲੈਣ ਵਾਲੇ ਵਿਦਿਆਰਥੀਆਂ ਨੂੰ ਬਦਾਮ ਭੇਂਟ ਕਰਕੇ ਸਨਮਾਨਿਤ ਕੀਤਾ ।ਸ਼੍ਰੀ ਸੁਰਿੰਦਰ ਸਿੰਘ ਜੀ (ਬੱਬੂ) ਸਾਬਕਾ ਪੰਚ ਨੇ 5100 ਰੁਪਏ ਕਲੱਬ ਨੂੰ ਸਹਿਯੋਗ ਵਜੋਂ ਭੇਂਟ ਕੀਤਾ । ਕਲੱਬ ਵੱਲੋਂ ਸਕੂਲ ਸਟਾਫ਼ , ਮਿਡ ਡੇ ਮੀਲ ਵਰਕਰਾਂ ਅਤੇ ਸਫਾਈ ਸੇਵਕਾਂ ਦਾ ਸ਼ਾਲ ਅਤੇ ਲੋਈਆਂ ਭੇਂਟ ਕਰਕੇ ਸਨਮਾਨ ਕੀਤਾ । ਇਸ ਮੌਕੇ ਵਿਦਿਆਰਥੀਆਂ ਨੇ ਵੱਖ ਵੱਖ ਝਲਕੀਆਂ ਪੇਸ਼ ਕਰਕੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਮਨ ਮੋਹ ਲਿਆ ।ਅੱਜ ਦੇ ਪ੍ਰੋਗਰਾਮ ਵਿੱਚ SM3 ਚੇਅਰਮੈਨ ਅਸ਼ੋਕ ਬੰਗੜ , ਕਲੱਬ ਫਾਊਂਡਰ ਮੈਂਬਰ ਲਾਡੀ ਬਸਰਾ ਵਿਰਕ,  ਹੈੱਡ ਟੀਚਰ ਮੈਡਮ ਪਰਮਜੀਤ ਕੌਰ , ਮੈਡਮ ਸੰਤੋਸ਼ ਰਾਣੀ , ਮੈਡਮ ਸੁਖਵਿੰਦਰ ਕੌਰ , ਮੈਡਮ ਲਲਿਤਾ ਰਾਣੀ , ਮਾਸਟਰ ਕਮਲਜੀਤ , ਮਾਸਟਰ ਸੁਰਿੰਦਰ ਸਿੰਘ , ਮੈਡਮ ਜਤਿੰਦਰ ਕੌਰ , ਮੈਡਮ ਸੀਮਾ ਰਾਣੀ ,  ਡਾਕਟਰ ਪਿਆਰਾ ਲਾਲ ਜੀ , ਸ਼੍ਰੀ ਸੁਰਿੰਦਰ ਸਿੰਘ  ਬੱਬੂ ਸਾਬਕਾ ਪੰਚ , ਪਾਲ ਰਾਮ ਸਾਬਕਾ ਪੰਚ , ਰਾਮਜੀ ਸਾਬਕਾ ਪੰਚ , ਸ਼੍ਰੀ ਹਰਵਿੰਦਰ ਰਾਜਾ ਜੀ , ਡਾਕਟਰ ਰਵੀ ਸ਼ਾਸਤਰੀ , ਜਸਵੀਰ ਸ਼ੀਰੀ , ਹਰਬੰਸ ਬੰਸੀ ਸਾਬਕਾ ਪੰਚ , ਮਦਨ ਲਾਲ , ਭੀਮ ਜੀ , ਬਾਬਾ ਧਰਮਪਾਲ , ਨਿਤਿਸ਼ ਸ਼ਰਮਾ , ਪੀਤਾ ਵਿਰਕ , ਸ. ਤਰਸੇਮ ਸਿੰਘ ਆਸੀ , ਰਣਜੀਤ ਲਾਲ ਪ੍ਰਧਾਨ , ਅਮਰਜੀਤ ਜਾਦੂਗਰ , ਸ. ਬਲਵੀਰ ਸਿੰਘ , ਸ਼੍ਰੀਮਤੀ ਬਲਜੀਤ ਕੌਰ ਪੰਚ , ਸ਼੍ਰੀਮਤੀ ਮਧੂਬਾਲਾ ਪੰਚ , ਮੀਤ ਪ੍ਰਧਾਨ ਸੁਰੇਸ਼ ਕੁਮਾਰ , ਸਕੱਤਰ ਪ੍ਰੇਮ ਲਾਲ , ਜਸਵਿੰਦਰ ਬਿੱਟੂ  ਅਤੇ ਨਗਰ ਨਿਵਾਸੀ ਭਾਰੀ ਗਿਣਤੀ ਵਿੱਚ ਹਾਜ਼ਿਰ ਸਨ। ਅਖੀਰ ਵਿੱਚ ਅਸ਼ੋਕ ਬੰਗੜ ਜੀ ਨੇ ਆਏ ਹੋਏ ਮਹਿਮਾਨਾ ਦਾ ਅਤੇ ਸਹਿਯੋਗੀ ਸੱਜਣਾ ਦਾ ਧੰਨਵਾਦ ਕੀਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਐਸ ਐਚ ਓ ਸਾਬ ਜੇ ਚੱਕੀ ਪਿੰਡ ਵਾਲਿਆਂ ਨੇ ਨਸ਼ੇ ਦੀ ਸ਼ਿਕਾਇਤ ਨਹੀਂ ਕੀਤੀ, ਤੱਖਰਾਂ ਵਾਲਿਆ ਨੇ ਤਾਂ ਕੀਤੀ ਸੀ ਫਿਰ ਕੀ ਕਾਰਵਾਈ ਹੋਈ
Next articleਬਾਬਾ ਨੰਦ ਸਿੰਘ ਜੀ ਦੀ ਬਰਸੀ ਤੇ ਭਾਈ ਘਨ੍ਹੱਈਆ ਜੀ ਸੁਸਾਇਟੀ ਵੱਲੋਂ ਖੂਨਦਾਨ ਕੈਂਪ ਲਾਇਆ