(ਸਮਾਜ ਵੀਕਲੀ) ਅੱਜ ਦੇ ਸਮੇਂ ਵਿੱਚ ਸਾਰੇ ਲੋਕ ਪੜੇ ਲਿਖੇ ਨੇ,ਜੋ ਵਹਿਮਾਂ ਭਰਮਾਂ ਨੂੰ ਨਹੀਂ ਮੰਨਦੇ। ਮੰਨਣਾ ਚਾਹੀਦਾ ਵੀ ਨਹੀਂ ਹੈ,ਪਰ ਕੁਝ ਪੁਰਾਣੇ ਖ਼ਿਆਲਾਤ ਦੇ ਵੀ ਲੋਕ ਹਨ,ਜੋਂ ਕੁਝ ਗੱਲਾਂ ਤੇ ਵਿਚਾਰ ਕਰਦੇ ਹਨ।ਇਸ ਦਿਨ ਇਹ ਨਹੀਂ ਕਰਨਾ ਤੇ ਉਸ ਦਿਨ ਉਹ ਨਹੀਂ ਕਰਨਾ। ਕਈ ਤਾਂ ਰਾਤ ਨੂੰ ਝਾੜੂ ਮਾਰਨ ਨੂੰ ਵੀ ਕੁਲਹਿਣਾ ਕੰਮ ਕਹਿੰਦੇ ਹਨ।ਪਤਾ ਨਹੀਂ ਕਿਉਂ ਤੇ ਕਿਸ ਵਾਸਤੇ ਇਹ ਸਭ ਵਿਚਾਰ ਬਣਾਏ ਗਏ।ਹੋ ਸਕਦਾ ਤੁਸੀਂ ਜਿਸ ਦਿਨ ਦਾ ਵਿਚਾਰ ਕਰਦੇ ਹੋ ਉਸ ਦਿਨ ਤੁਹਾਡੇ ਘਰ ਕੋਈ ਬੱਚਾ ਏਸ ਦੁਨੀਆਂ ਤੇ ਆਉਂਦਾ ਹੈ, ਤਾਂ ਉਸ ਨੂੰ ਘਰ ਤੋਂ ਨਹੀਂ ਕੱਢ ਦਿੰਦੇ?
ਮੇਰੇ ਨਾਲ ਹੋਈ ਬੀਤੀ ਗੱਲ,ਇਕ ਦਿਨ ਸਾਡੇ ਘਰ ਇਕ ਸਾਧੂ ਆਇਆ ਤੇ ਮੇਰੀ ਮਾਂ ਨੂੰ ਕਹਿਣ ਲੱਗਾ, ਤੁਹਾਡੇ ਲੜਕੇ ਨੂੰ ਗੁੱਸਾ ਬਹੁਤ ਆਉਂਦਾ ਹੈ,ਮੇਰੀ ਮਾਂ ਬੋਲੀ ਹਾਂ ਆਉਂਦਾ ਤਾਂ ਹੈ, ਕਹਿੰਦਾ ਤੁਸੀਂ ਨਾ ਇਸ ਦਿਨ ਤੇਲ ਪਾ ਕੇ ਆਇਆ ਕਰੋ ,ਆਪੇ ਗੁੱਸਾ ਆਉਣਾ ਘਟ ਜਾਵੇਗਾ। ਮੇਰੀ ਮਾਂ ਹੱਸ ਕੇ ਬੋਲੀ ਅੱਜ ਉਹੀ ਵਾਰ ਆ ਤੂੰ ਸਿਧਾ ਸਿਧਾ ਕਹਿ ਤੇਲ ਚਾਹੀਦਾ ਦਾ ਤੈਨੂੰ ,ਐਵੇ ਹੋਰ ਹੀ ਚੱਕਰਾਂ ਵਿਚ ਨਾ ਪਾ ਸਾਨੂੰ,ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਇਕ ਵਾਰ ਮੇਰੀ ਮਾਂ ਨਹੀਂ ਸੀ ਮੰਨਦੀ ਇਹਨਾਂ ਵਿਚਾਰਾਂ ਨੂੰ,ਉਹ ਪੁਰਾਣੇ ਪੜੇ ਹੋਏ ਤੇ ਤਰਕਸੀ਼ਲ ਹਨ।
ਮੈ ਆਮ ਹੀ ਵੇਖੀਆਂ ਸੁਣਿਆ ਹੈ,ਜੇ ਬਿੱਲੀ ਰਸਤਾ ਕੱਟ ਜਾਵੇ ਤਾਂ ਤੁਸੀਂ ਜਿਸ ਕੰਮ ਲਈ ਜਾ ਰਹੇ ਹੋ ਉਹ ਨਹੀਂ ਬਣੇਗਾ ਇਸ ਤਰ੍ਹਾਂ ਹੋ ਸਕਦਾ,ਇਕ ਜਾਨਵਰ ਦੇ ਰਸਤਾ ਕੱਟਣ ਨਾਲ ਕਿਸੇ ਦਾ ਕੰਮ ਵਿਗੜ ਜਾਵੇ। “ਮੈ ਇਸ ਤਰ੍ਹਾਂ ਦੇ ਵਿਚਾਰਾਂ ਨੂੰ ਨਹੀਂ ਮੰਨਦਾ” ਇਕ ਵਾਰ ਅਸੀਂ ਰਸਤੇ ਤੇ ਜਾ ਰਹੇ ਸੀ, ਬਿਲੀ ਦੇ ਰਸਤਾ ਕੱਟਣ ਦੀ ਬਜਾਏ ਉਸ ਦਾ ਹੀ ਪਤਾ ਕੱਟਿਆਂ ਗਿਆ। ਜਿਵੇਂ ਹੀ ਉਹ ਭੱਜ ਕੇ ਰਸਤਾ ਪਾਰ ਕਰਨ ਲੱਗੀ ਟਰੱਕ ਦੇ ਟਇਰ ਹੇਠ ਆ ਗਈ,ਉਹ ਦਿਨ ਕਿਸ ਦੇ ਲਈ ਖਰਾਬ ਸੀ, ਬਿੱਲੀ ਵਾਸਤੇ ਜਾਂ ਟਰੱਕ ਡਰਾਈਵਰ ਵਾਸਤੇ?? ਕਈ ਬੰਦੇ ਬਿੱਲੀ ਰਸਤਾ ਕੱਟ ਜਾਵੇ ਤਾਂ ਛਿੱਤਰ ਮਾਰਦੇ ਨੇ ਜ਼ਮੀਨ ਉਪਰ ਤੇ ਚਲਦੇ ਬਣਦੇ ਹਨ,ਸੋਚਣ ਵਾਲੀ ਗੱਲ??ਇਸ ਤਰ੍ਹਾਂ ਕਰਨ ਨਾਲ ਬਿੱਲੀ ਦੁਆਰਾ ਕੱਟੇ ਰਸਤੇ ਦਾ ਅਸਰ ਘਟ ਜਾਂਦਾ?
ਕਈ ਬੰਦੇ ਤਾਂ ਬੰਦੇ ਨੂੰ ਹੀ ਕੁਲਹਿਣਾ ਕਹਿਣਗੇ , ਯਾਰ ਇਹ ਬੰਦਾ ਮੱਥੇ ਲੱਗ ਜਾਵੇ ਤਾਂ ਕੰਮ ਸਿਰੇ ਨਹੀਂ ਚੜ੍ਹਦਾ, ਗੱਲਾਂ ਬਣਾਉਣ ਵਾਲੇ ਵੀ ਕਿੱਥੇ ਬੈਠ ਕੇ ਇਹੋ ਜਹਿਆ ਗੱਲਾਂ ਬਣਾਉਂਦੇ ਰਹੇ, ਕਦੇ ਕਦੇ ਤਾਂ ਹਾਸਾ਼ ਆਉਂਦਾ ਉਹਨਾਂ ਦੀਆਂ ਗੱਲਾਂ ਸੁਣ ਕੇ ਜਿਨ੍ਹਾਂ ਚਿਰ ਤੁਸੀਂ ਆਪਣੇ ਦਿਮਾਗ ਵਿਚ ਇਹੋ ਜਿਹੇ ਗੱਲਤ ਖਿਆਲ ਕੱਢ ਨਹੀਂ ਦਿੰਦੇ,ਉਨ੍ਹਾਂ ਚਿਰ ਤੁਹਾਡੇ ਨਾਲ ਗੱਲਤ ਹੁੰਦਾ ਹੀ ਰਹਿਣਾ।
ਗਿੰਦਾ ਸਿੱਧੂ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly