ਮਿੰਨੀ ਕਹਾਣੀ ਭੋਜਨ ਦੀ ਤਲਾਸ਼

ਜੈਦੀਪ ਸਿੱਧੂ
(ਸਮਾਜ ਵੀਕਲੀ) ਜੰਗਲ ਵਿੱਚ ਇੱਕ ਭਾਲੂ ਰਹਿੰਦਾ ਸੀ। ਉਸ ਨੂੰ ਇੱਕ ਦਿਨ ਬਹੁਤ ਜਿਆਦਾ ਭੁੱਖ ਲੱਗੀ ਸੀ।ਉਹ ਭੋਜਨ ਦੀ ਖੋਜ ਵਿੱਚ ਇਧਰ ਉਧਰ ਭਟਕਣ ਲੱਗਾ। ਚਲਦੇ ਚਲਦੇ ਉਹ ਜੰਗਲ ਵਿੱਚੋਂ ਬਾਹਰ ਨਿਕਲ ਗਿਆ, ਅਤੇ ਉਹ ਇੱਕ ਪਿੰਡ ਵਿੱਚ ਜਾ ਵੜਿਆ, ਪਿੰਡ ਦੇ ਲੋਕਾਂ ਨੇ ਉਸ ਨੂੰ ਦੇਖ ਲਿਆ, ਪਿੰਡ ਵਿੱਚ ਵੜਦੇ, ਉਹ ਉਸ ਨੂੰ ਖਤਰਨਾਕ ਸਮਝ ਕੇ ਉਸ ਦੇ ਪਿੱਛੇ ਪੈ ਗਏ, ਭਾਲੂ ਆਪਣੀ ਜਾਨ ਬਚਾਉਂਦਾ ਹੋਇਆ,ਉਹਨਾਂ ਦੇ ਕੋਲੋਂ ਦੂਰ ਭੱਜਿਆ।ਆਪਣੀ ਜਾਨ ਬਚਾਉਂਣ ਲਈ ਉਹ ਫੇਰ ਜੰਗਲ ਵੱਲ ਦੌੜਿਆ। ਭਾਲੂ ਦੌੜ ਰਿਹਾ ਸੀ , ਉਸ ਨੇ ਇੱਕ ਝੋਪੜੀ ਦੇਖੀ ਤੇ ਉਹ ਉਸ ਵਿੱਚ ਵੜ ਗਿਆ। ਉਸ ਵਿੱਚ ਇੱਕ ਬਜ਼ੁਰਗ ਰਹਿੰਦਾ ਸੀ। ਭਾਲੂ ਨੇ ਆਪਣੇ ਨਾਲ ਹੱਡ ਬੀਤੀ ਬਜ਼ੁਰਗ ਨੂੰ ਸੁਣਾਈ। ਸਾਰੀ ਗੱਲ ਸੁਣਨ ਤੋਂ ਬਾਅਦ, ਬਜ਼ੁਰਗ ਨੇ ਭਾਲੂ ਨੂੰ ਕੁਝ ਖਾਣ ਲਈ ਭੋਜਨ ਦਿੱਤਾ। ਉਸ ਨੂੰ ਲੱਭਦੇ ਹੋਏ, ਸਾਰੇ ਪਿੰਡ ਵਾਲੇ, ਉਸ ਝੋਪੜੀ ਵਾਲੇ ਬਜ਼ੁਰਗ ਕੋਲ ਪਹੁੰਚ ਗਏ। ਫਿਰ ਬਜ਼ੁਰਗ ਨੇ ਉਹਨਾਂ ਨੂੰ ਸਮਝਾਇਆ। ਇਹ ਭਾਲੂ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਏਗਾ। ਇਹ ਭੋਜਨ ਦੀ ਤਲਾਸ਼ ਵਿੱਚ ਪਿੰਡ ਵਿੱਚ ਆ ਗਿਆ ਸੀ, ਇਸ ਦਾ ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਇਰਾਦਾ ਨਹੀਂ ਸੀ। ਇਸ ਨੂੰ ਜੰਗਲ ਵੱਲ ਜਾਣ ਦਿੱਤਾ ਜਾਵੇ। ਸਾਰੇ ਪਿੰਡ ਵਾਲਿਆਂ ਨੇ ਬਜ਼ੁਰਗ ਦੇ ਕਹਿਣ ਉਤੇ ਭਾਲੂ ਨੂੰ ਜਾਣ ਦਿੱਤਾ ਤੇ ਭਾਲੂ ਬਹੁਤ ਖੁਸ਼ ਹੋ ਕੇ ਸਾਰਿਆਂ ਨੂੰ ਧੰਨਵਾਦ ਕਹਿ ਰਿਹਾ ਸੀ।
ਇੱਕ ਨੇਕ ਦਿਲ ਇਨਸਾਨ ਹੀ ਕਿਸੇ ਦੀ ਜਾਨ ਬਚਾ ਸਕਦਾ।
ਜੈਦੀਪ ਸਿੱਧੂ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕੁਲਾਰ ਖ਼ੁਰਦ ਸਕੂਲ ਵਿਖੇ ਤਰਕਸ਼ੀਲਾਂ ਨੇ ਪੁਸਤਕ ਪ੍ਰਦਰਸ਼ਨੀ ਲਗਾਈ,ਚੇਤਨਾ ਪਰਖ ਪ੍ਰੀਖਿਆ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ,ਮੰਨਣ ਤੋਂ ਪਹਿਲਾਂ ਪਰਖੋ- ਤਰਕਸ਼ੀਲ
Next articleਰੱਬ ਦਾ ਪਿਆਰ ਮਨੁੱਖੀ ਹੋਂਦ ਵਿੱਚ ਧਰਤੀ ਉੱਤੇ ਆ ਗਿਆ ਹੈ, ਰੱਬ ਪਿਆਰ ਹੈ ਜਾਂ ਪਿਆਰ ਹੀ ਰੱਬ ਹੈ!