ਲਾਇਨਜ਼ ਕਲੱਬ ਡੇਰਾਬੱਸੀ ਨੇ ਧੂਮਧਾਮ ਨਾਲ ਮਨਾਈ ਜਨਮ ਅਸ਼ਟਮੀ *ਮੰਦਰਾਂ ਵਿੱਚ ਤੁਲਸੀ ਦੇ ਗਮਲੇ ਵੰਡੇ

ਲਾਇਨਜ ਕਲੱਬ ਵੱਲੋਂ ਜਨਮ ਅਸ਼ਟਮੀ ਮੌਕੇ ਦਾ ਦ੍ਰਿਸ਼।
ਡੇਰਾਬਸੀ, (ਸਮਾਜ ਵੀਕਲੀ) :-ਸੰਜੀਵ ਸਿੰਘ ਸੈਣੀ ਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਜਨਮ ਅਸ਼ਟਮੀ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਗਈ। ਇਸ ਪਵਿੱਤਰ ਦਿਹਾੜੇ ਮੌਕੇ ਕਲੱਬ ਦੇ ਪ੍ਰਧਾਨ ਨਿਤਿਨ ਜਿੰਦਲ ਦੀ ਅਗਵਾਈ ਹੇਠ ਵੱਖ-ਵੱਖ ਮੰਦਿਰਾਂ ਵਿਚ ਤੁਲਸੀ ਦੇ ਗਮਲੇ ਵੰਡੇ ਗਏ।ਲਾਇਨਜ਼ ਕਲੱਬ ਡੇਰਾਬੱਸੀ ਦੇ ਵਾਈਸ ਪ੍ਰਧਾਨ ਉਪੇਸ਼ ਬੰਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਪਰਸ਼ੂਰਾਮ ਭਵਨ, ਰਾਮ ਮੰਦਰ, ਆਦਰਸ਼ ਨਗਰ ਸ੍ਰੀ ਹਨੂੰਮਾਨ ਮੰਦਰ, ਸਕਤੀ ਨਗਰ,  ਬਾਬਾ ਬਾਲਕ ਨਾਥ ਮੰਦਰ, ਗੁਲਾਬਗੜ੍ਹ ਰੋਡ ਪ੍ਰਾਚੀਨ ਸ੍ਰੀ ਹਨੂੰਮਾਨ ਮੰਦਰ, ਕ੍ਰਿਸ਼ਨਾ ਮੰਦਿਰ ਹਰੀਪੁਰ ਹਿੰਦੂਆਂ, ਬਦਰੀਨਾਥ ਮੰਦਰ, ਬਰਵਾਲਾ ਰੋਡ ਸ੍ਰੀ ਕ੍ਰਿਸ਼ਨ ਮੰਦਰ, ਦਾਦਪੁਰਾ ਮੁਹੱਲਾ ਸ੍ਰੀ ਸ਼ਿਵ ਮੰਦਿਰ ਅਤੇ ਸਾਧੂਨਗਰ ਮੰਦਿਰ ਸਮੇਤ ਹੋਰ ਮੰਦਰਾਂ ਵਿੱਚ ਤੁਲਸੀ ਦੇ ਗਮਲੇ ਵੰਡੇ ਗਏ। ਉਨ੍ਹਾਂ ਦੱਸਿਆ ਕਿ ਕਲੱਬ ਵੱਲੋਂ ਬਦਰੀਨਾਥ ਮੰਦਰ ਵਿਚ ਫ਼ਲ ਵੰਡੇ ਗਏ। ਇਸ ਅਵਸਰ ਤੇ ਕਲੱਬ ਦੇ ਪ੍ਰਧਾਨ ਨਿਤਿਨ ਜਿੰਦਲ ਨੇ ਸਮੂਹ ਨਗਰ ਨਿਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਭਗਵਾਨ ਕ੍ਰਿਸ਼ਨ ਜੀ ਵੱਲੋਂ ਦਰਸਾਏ ਮਾਰਗ ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਕਲੱਬ ਦੇ ਬਰਖਾ ਰਾਮ ਅਤੇ ਪਵਨ ਧੀਮਾਨ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਭਵਿੱਖ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਾਲੀ ਮਾਇਨਾਜ਼ ਸ਼ਖਸ਼ੀਅਤ ਸਨ ਸੰਤ ਬਾਬਾ ਸੁਚਾ ਸਿੰਘ ਜੀ ਬਾਨੀ ਜਵੱਦੀ ਟਕਸਾਲ
Next articleਯਾਦ ਸਤਾਉਂਦੀ ਆ