ਡੀ.ਪੀ.ਐੱਸ. ਰੋਪੜ ਵਿਖੇ ਸ਼ਰਧਾਪੂਰਵਕ ਮਨਾਈ ਗਈ ਜਨਮ ਅਸ਼ਟਮੀ

ਰੋਪੜ, (ਸਮਾਜ ਵੀਕਲੀ) (ਗੁਰਬਿੰਦਰ ਸਿੰਘ ਰੋਮੀ): ਸੀਨੀਅਰ ਦਿੱਲੀ ਪਬਲਿਕ ਸਕੂਲ (ਡੀ.ਪੀ.ਐੱਸ.) ਵਿਖੇ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾਪੂਰਵਕ ਮਨਾਇਆ ਗਿਆ। ਜਿੱਥੇ ਚੇਅਰਮੈਨ ਜੇ.ਕੇ. ਜੱਗੀ ਅਤੇ ਸੀ.ਈ.ਓ. ਮਨਮੋਹਨ ਕਾਲੀਆ ਨੇ ਮੁਬਾਰਕਾਂ ਤੇ ਸ਼ੁਭਕਾਮਨਾਵਾਂ ਦਿੰਦਿਆਂ ਸ਼੍ਰੀ ਕ੍ਰਿਸ਼ਨ ਜੀ ਦੇ ਦੱਸੇ ਮਾਰਗ ‘ਤੇ ਚੱਲਣ ਦਾ ਸੰਦੇਸ਼ ਦਿੱਤਾ। ਪ੍ਰਿੰਸੀਪਲ ਪਵਨੀਤ ਕੌਰ ਤੇ ਵਾਈਸ ਪ੍ਰਿੰਸੀਪਲ ਗੀਤਾ ਖੇਰਾ ਨੇ ਲੱਡੂ ਗੋਪਾਲ ਜੀ ਦੀ ਆਰਤੀ ਉਤਾਰੀ ਅਤੇ ਕਿਰਪਾ ਬਣਾਈ ਰੱਖਣ ਹਿੱਤ ਪ੍ਰਾਰਥਨਾ ਕੀਤੀ। ਡਰਾਇੰਗ ਤੇ ਕਹਾਣੀ ਮੁਕਾਬਲੇ ਕਰਵਾਏ ਗਏ। ਰਾਧਾ, ਕ੍ਰਿਸ਼ਨ, ਸੁਦਾਮਾ ਅਤੇ ਗੋਪੀਆਂ ਦੇ ਭੇਸ ਵਿੱਚ ਮੱਖਣ ਚੋਰੀ, ਮਟਕੀਆਂ ਭੰਨਣਾ ਆਦਿ ਝਾਕੀਆਂ ਪੇਸ਼ ਕੀਤੀਆਂ ਗਈਆਂ। ਸ਼੍ਰੀ ਕ੍ਰਿਸ਼ਨ ਤੇ ਰਾਧਾ ਦੇ ਰੂਪ ਵਿੱਚ ਸਜੇ ਬੱਚੇ ਅਤੇ ਸਟਾਫ਼ ਵੱਲੋਂ ਸਕੂਲ ਦੀ ਕੀਤੀ ਸਜਾਵਟ ਖਿੱਚ ਦਾ ਕੇਂਦਰ ਬਣੇ ਰਹੇ। ਇਸ ਮੌਕੇ ਸਮੂਹ ਸਟਾਫ਼ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleअंबेडकर मिशन सोसायटी धम्म चक्र प्रवर्तन दिवस मनाएगी
Next articleਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਮੰਚ ਦੇ ਨਾਮ ਦੀ ਨੋਟਬੁੱਕ ਦਾ ਲੋਕ ਅਰਪਣ ਕੀਤਾ ਗਿਆ