ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ: ਰਣਜੀਤ ਆਜ਼ਾਦ ਕਾਂਝਲਾ

ਸਭਾ ਦਾ ਦਸਵਾਂ ਸਾਲਾਨਾ ਸਮਾਗਮ *ਲੇਖਕ ਭਵਨ ਸੰਗਰੂਰ* ਵਿੱਚ ਕਰਨ ਦਾ ਫ਼ੈਸਲਾ।
ਸੰਗਰੂਰ, (ਸਮਾਜ ਵੀਕਲੀ) (ਰਮੇਸ਼ਵਰ ਸਿੰਘ ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ ਧਰਮਸ਼ਾਲਾ ਬਾਬਾ ਹਿੰਮਤ ਸਿੰਘ ਸੰਗਰੂਰ ਵਿਖੇ ਉੱਘੇ ਸਰਬਾਂਗੀ ਲੇਖਕ ਰਣਜੀਤ ਆਜ਼ਾਦ ਕਾਂਝਲਾ ਦੀ ਪ੍ਰਧਾਨਗੀ ਵਿੱਚ ਮਹੀਨਾਵਾਰ ਸਾਹਿਤਕ ਸਮਾਗਮ ਹੋਇਆ ਅਤੇ ਪ੍ਰਧਾਨਗੀ ਮੰਡਲ ਵਿੱਚ ਉਨ੍ਹਾਂ ਨਾਲ ਮੂਲ ਚੰਦ ਸ਼ਰਮਾ, ਜੰਗੀਰ ਸਿੰਘ ਰਤਨ ਅਤੇ ਕੁਲਵੰਤ ਖਨੌਰੀ ਸ਼ਾਮਲ ਹੋਏ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਬੋਲਦਿਆਂ ਰਣਜੀਤ ਆਜ਼ਾਦ ਕਾਂਝਲਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਹੈ ਪਰ ਭਰੇ ਮਨ ਨਾਲ ਕਹਿਣਾ ਪੈਂਦਾ ਹੈ ਕਿ ਕੇਂਦਰ ਵਿੱਚ ਬਣੀਆਂ ਸਰਕਾਰਾਂ ਨੇ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਇਸ ਵਿਚਾਰ-ਚਰਚਾ ਨੂੰ ਅੱਗੇ ਵਧਾਉਂਦਿਆਂ ਪ੍ਰਧਾਨਗੀ ਮੰਡਲ ਤੋਂ ਇਲਾਵਾ ਸੁਰਿੰਦਰਪਾਲ ਸਿੰਘ ਸਿਦਕੀ, ਚਰਨਜੀਤ ਸਿੰਘ ਮੀਮਸਾ, ਕਰਮ ਸਿੰਘ ਜ਼ਖ਼ਮੀ, ਰਜਿੰਦਰ ਸਿੰਘ ਰਾਜਨ, ਜਗਜੀਤ ਸਿੰਘ ਲੱਡਾ ਅਤੇ ਸ਼ਸ਼ੀ ਬਾਲਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੀ ਸਮਾਪਤੀ ਤੋਂ ਉਪਰੰਤ ਸਭਾ ਦਾ ਕਾਰਜਕਾਰਨੀ ਦੀ ਇਕੱਤਰਤਾ ਸਭਾ ਦੇ ਪ੍ਰਧਾਨ ਕਰਮ ਸਿੰਘ ਜ਼ਖ਼ਮੀ ਦੀ ਪ੍ਰਧਾਨਗੀ ਵਿੱਚ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਸਭਾ ਦਾ ਦਸਵਾਂ ਸਾਲਾਨਾ ਸਮਾਗਮ 24 ਨਵੰਬਰ ਦਿਨ ਐਤਵਾਰ ਨੂੰ *ਲੇਖਕ ਭਵਨ ਸੰਗਰੂਰ” ਵਿਖੇ ਹੋਵੇਗਾ। ਪਾਸ ਕੀਤੇ ਗਏ ਇੱਕ ਹੋਰ ਮਤੇ ਵਿੱਚ ਦਲਬਾਰ ਸਿੰਘ ਚੱਠੇ ਸੇਖਵਾਂ ਤੋਂ ਸਭਾ ਦੇ ਨਾਂ ’ਤੇ ਇਕੱਤਰ ਕੀਤੀਆਂ ਰਚਨਾਵਾਂ ਦਾ ਖਰੜਾ ਵਾਪਸ ਲੈਣ ਦਾ ਫ਼ੈਸਲਾ ਕੀਤਾ ਗਿਆ ਅਤੇ ਉਨ੍ਹਾਂ ਨੂੰ ਇਸ ਸਬੰਧੀ ਰਜਿਸਟਰਡ ਪੱਤਰ ਲਿਖਣ ਦਾ ਫ਼ੈਸਲਾ ਵੀ ਹੋਇਆ।
ਇਸ ਮੌਕੇ ਜਨਮ ਅਸ਼ਟਮੀ ਅਤੇ ਸੁਤੰਤਰਤਾ ਦਿਵਸ਼ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਇਆ, ਜਿਸ ਵਿੱਚ ਬਲਜੀਤ ਸਿੰਘ ਬਾਂਸਲ, ਸੁਰਜੀਤ ਸਿੰਘ ਮੌਜੀ, ਮੂਲ ਚੰਦ ਸ਼ਰਮਾ, ਪਵਨ ਕੁਮਾਰ ਹੋਸ਼ੀ, ਰਜਿੰਦਰ ਸਿੰਘ ਰਾਜਨ, ਕਰਮ ਸਿੰਘ ਜ਼ਖ਼ਮੀ, ਸੁਖਵਿੰਦਰ ਸਿੰਘ ਫੁੱਲ, ਭੋਲਾ ਸਿੰਘ ਸੰਗਰਾਮੀ, ਜੰਗੀਰ ਸਿੰਘ ਰਤਨ, ਸੁਖਵਿੰਦਰ ਸਿੰਘ ਲੋਟੇ, ਗੁਰੀ ਚੰਦੜ, ਗਗਨਪ੍ਰੀਤ ਕੌਰ, ਰਾਜਦੀਪ ਸਿੰਘ, ਬਿੱਕਰ ਸਿੰਘ ਸਟੈਨੋ, ਜੱਗੀ ਮਾਨ, ਗੁਰਮੀਤ ਸਿੰਘ ਸੋਹੀ, ਹਰਕਰਣ ਸਿੰਘ, ਬਹਾਦਰ ਸਿੰਘ, ਬਲਵੰਤ ਕੌਰ ਘਨੌਰੀ ਕਲਾਂ, ਚਰਨਜੀਤ ਸਿੰਘ ਮੀਮਸਾ, ਰਣਜੀਤ ਆਜ਼ਾਦ ਕਾਂਝਲਾ, ਸੁਰਿੰਦਰਪਾਲ ਸਿੰਘ ਸਿਦਕੀ, ਕ੍ਰਿਸ਼ਨ ਗੋਪਾਲ, ਪਰਮਜੀਤ ਸਿੰਘ ਦਰਦੀ, ਜਗਜੀਤ ਸਿੰਘ ਲੱਡਾ, ਸਰਬਜੀਤ ਸੰਗਰੂਰਵੀ, ਸ਼ਸ਼ੀ ਬਾਲਾ, ਗੋਬਿੰਦ ਸਿੰਘ ਤੂਰਬਨਜਾਰਾ ਅਤੇ ਲਾਭ ਸਿੰਘ ਝੱਮਟ ਆਦਿ ਕਵੀਆਂ ਨੇ ਹਿੱਸਾ ਲਿਆ। ਕੁਲਵੰਤ ਖਨੌਰੀ ਦੇ ਬੁਧਕੂ ਨਾਲ ਗਾਏ ਖ਼ੂਬਸੂਰਤ ਗੀਤ ਨੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਪੂਰਵਾ ਸ਼ਰਮਾ ਦੇ ਧੀਆਂ ਦੀ ਲੋਹੜੀ ਮਨਾਉਣ ਸਬੰਧੀ, ਸ਼ਿਵ ਕੁਮਾਰ ਅੰਬਾਲਵੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਬੰਧੀ ਅਤੇ ਭੁਪਿੰਦਰ ਨਾਗਪਾਲ ਦੇ ਭਗਵਾਨ ਕ੍ਰਿਸ਼ਨ ਦੇ ਜਨਮ ਉਤਸਵ ਸਬੰਧੀ ਗੀਤ ਨੇ ਵੀ ਸਾਹਿਤਕਾਰਾਂ ਨੂੰ ਬੇਹੱਦ ਪ੍ਰਭਾਵਿਤ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਸੁਖਵਿੰਦਰ ਸਿੰਘ ਲੋਟੇ ਨੇ ਬੜੇ ਖ਼ੂਬਸੂਰਤ ਢੰਗ ਨਾਲ ਨਿਭਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਸਾਂਝਾ ਕਾਵਿ ਸੰਗ੍ਰਹਿ “ਸੋਚਾਂ ਦੀ ਪਰਵਾਜ਼” ਦਾ ਹੋਇਆ ਲੋਕ ਅਰਪਣ ਸਮਾਗਮ
Next articleਯੂਐਸਏ ਸਾਨਫਰਾਂਸਿਸਕੋ ਗੋਲਡਨ ਗੇਟ ਪੀਜੇ ਤੇ ਸਜੀ ਮੰਗਲ ਹਠੂਰ ਦੀ ਮਹਿਫਿਲ