ਅੱਜ ਮਾਣਯੋਗ ਕੇ ਸੀ ਸੁਲੇਖਾ ਨੂੰ ਮਿਲਣ ਦਾ ਮੌਕਾ ਮਿਲਿਆ –ਮੋਹਨ ਬੀਕਾ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਮਾਣਯੋਗ ਕੇ. ਸੀ. ਸੁਲੇਖ ਜੀ ਨੂੰ ਮਿਲਣ ਦਾ ਮੌਕਾ ਮਿਲਿਆ l ਸੁਲੇਖ ਜੀ ਪਿਛਲੇ ਮਹੀਨੇ ਜੁਲਾਈ ਦੀ 20 ਤਰੀਕ ਨੂੰ 97 ਸਾਲ ਪਾਰ ਕਰ ਗਏ ਹਨ l ਉਹ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੂੰ ਅਨੇਕਾਂ ਵਾਰ ਮਿਲੇ ਹਨ l ਉਹਨਾਂ ਦੱਸਿਆ ਕਿ ਬਾਬਾ ਸਾਹਿਬ ਜਦੋਂ ਵੀ ਪੰਜਾਬ ਆਉਂਦੇ ਮੈ ਹਰ ਵਾਰ ਉਹਨਾਂ ਨੂੰ ਮਿਲਦਾ l ਸੁਲੇਖ ਜੀ ਨੇ ਦੱਸਿਆ ਇੱਕ ਵਾਰ ਤਾਂ ਅਸੀਂ ਕਈ ਦਿਨ ਇਕੱਠੇ ਰਹੇ ਤੇ ਕਈ ਵਾਰ ਕਈ ਜਰੂਰੀ ਮਸਲਿਆਂ ਵਾਰੇ ਦਿੱਲੀ ਜਾ ਕੇ ਵੀ ਮਿਲੇ ਸਾਂ l ਅਸੀਂ ਅੱਜ 25 ਅਗਸਤ ਦਿਨ ਐਤਵਾਰ ਨੂੰ ਠੀਕ 11.30 ਵਜੇ ਪੰਜ ਸਾਥੀ ਸੁਲੇਖ ਜੀ ਨੂੰ ਚੰਡੀਗੜ ਉਹਨਾਂ ਦੇ ਘਰ ਜਾ ਕੇ ਮਿਲੇ l ਕਰੀਬ ਦੋ ਘੰਟੇ ਉਹਨਾਂ ਕੋਲ ਬਿਤਾਏ ਉਹਨਾਂ ਨੇ ਬਾਬਾ ਸਾਹਿਬ ਨਾਲ ਬਿਤਾਏ ਸਮੇਂ ਵਾਰੇ ਵਿਸਥਾਰ ਨਾਲ ਦੱਸਿਆ l ਮੇਰੇ ਨਾਲ ਮੁਕੰਦਪੁਰ ਤੋਂ ਨਿਤਿਨ ਸਿੰਘ ਮੇਰੇ ਪਿੰਡ ਤੋਂ ਡਾ.ਨਿਰਮਲ ਸਿੰਘ ਬੀਕਾ ਚੌਥੇ ਲਖਵੀਰ ਬੀਸਲਾ ਅਤੇ ਪੰਜਵੇਂ ਜਸਵੀਰ ਬੇਗ਼ਮਪੁਰੀ ਸਨ l ਉਹਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ l ਅੱਜ ਦਾ ਦਿਨ ਜਿੰਦਗੀ ਦਾ ਖਾਸ ਦਿਨ ਬਣ ਗਿਆ l

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਘੁੱਗ ਵੱਸਦਾ ਪੰਜਾਬ
Next articleਕੋਲਕਾਤਾ ਰੇਪ ਕੇਸ: ਮੁੱਖ ਮੁਲਜ਼ਮ ਦੇ ਕੱਪੜੇ, ਅੰਡਰਗਾਰਮੈਂਟਸ ਅਤੇ…9 ਚੀਜ਼ਾਂ ਮਿਲੀਆਂ; ਸੀਬੀਆਈ ਨੂੰ 53 ਸਬੂਤ ਮਿਲੇ ਹਨ