ਰੋਟਰੀ ਕਲੱਬ ਆਫ਼ ਲੁਧਿਆਣਾ ਹਾਰਮਨੀ ਵੱਲ਼ੋਂ ਸਨਮਾਨ ਸਮਾਗਮ ਆਯੋਜਿਤ

*ਇਸਤਰੀ ਵਰਗ ਦਾ ਸਮਾਜ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਵਾਉਣ ‘ਚ ਅਹਿਮ ਯੋਗਦਾਨ- ਡਾ.ਪੀ.ਐਸ. ਗਰੋਵਰ* 
ਲੁਧਿਆਣਾ,(ਸਮਾਜ ਵੀਕਲੀ) ( ਕਰਨੈਲ ਸਿੰਘ ਐੱਮ.ਏ.) ਇਨਸਾਨੀ ਕਦਰਾਂ ਕੀਮਤਾਂ ਤੇ ਪਹਿਰਾ ਦੇਣਾ ਅਤੇ ਆਪਣੀ ਉਸਾਰੂ ਸੋਚ ਨੂੰ ਸਮਾਜ ਭਲਾਈ ਦੇ ਕਾਰਜਾਂ ਵਿੱਚ ਲਗਾਉਣਾ  ਹੀ ਅਸਲ ਮਨੁੱਖੀ ਸੇਵਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਰੋਟਰੀਅਨ ਡਾ.ਪੀ.ਐਸ. ਗਰੋਵਰ ਡੀਸਟ੍ਰਿਕ ਗਵਰਨਰ 3070 (2024-2025)ਨੇ ਬੀਤੀ ਸ਼ਾਮ ਸਥਾਨਕ ਰੋਟਰੀ ਭਵਨ ਸਰਾਭਾ ਨਗਰ ਲੁਧਿਆਣਾ ਵਿਖੇ ਰੋਟਰੀ ਕਲੱਬ ਆਫ ਲੁਧਿਆਣਾ ਹਾਰਮਨੀ ਦੇ ਵੱਲੋਂ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਦੌਰਾਨ ਰੋਟਰੀ ਕਲੱਬ ਆਫ਼ ਲੁਧਿਆਣਾ ਹਾਰਮਨੀ ਦੇ ਸਮੂਹ ਮੈਬਰਾਂ ਤੇ ਕਲੱਬ ਦੇ ਪ੍ਰਮੁੱਖ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਨੇ ਆਪਣੇ ਪ੍ਰਭਾਵਸ਼ਾਲੀ ਸੰਬੋਧਨ ਵਿੱਚ ਕਿਹਾ ਕਿ ਸਮੁੱਚੇ ਵਿਸ਼ਵ ਭਰ ਵਿੱਚ ਮਨੁੱਖਤਾ ਦੀ ਸੇਵਾ ਕਰਨ ਤੇ ਸਮਾਜ ਸੇਵੀ ਕਾਰਜਾਂ ਨੂੰ ਯੋਜਨਾਬੱਧ ਤਰੀਕੇ ਨਾਲ ਚਲਾਉਣ ਲਈ ਜੋ ਸੇਵਾ ਮੁਹਿੰਮ ਰੋਟਰੀ ਕਲੱਬ ਵੱਲੋਂ ਚਲਾਈ ਜਾ ਰਹੀ ਹੈ। ਉਹ ਆਪਣੇ ਆਪ ਇੱਕ ਮਿਸਾਲੀ ਕਾਰਜ ਹੈ। ਜਿਸ ਦੇ ਲਈ ਮੈਂ ਸਮੂਹ ਰੋਟਰੀਅਨ ਮੈਬਰਾਂ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਾ ਹਾਂ।ਇਸ ਮੌਕੇ ਰੋਟਰੀਅਨ ਡਾ.ਪੀ.ਐਸ. ਗਰੋਵਰ ਡੀਸਟ੍ਰਿਕ ਗਵਰਨਰ 3070 ਨੇ ਸਮੂਹ ਰੋਟਰੀਅਨ ਨੂੰ ਜ਼ੋਰਦਾਰ ਸੱਦਾ ਦੇਂਦਿਆਂ ਹੋਇਆਂ ਕਿਹਾ ਕਿ ਰੋਟਰੀ ਕਲੱਬ ਨੂੰ ਉਹ ਹੋਰ ਮਜ਼ਬੂਤੀ ਪ੍ਰਦਾਨ ਕਰਨ ਲਈ ਵੱਧ ਤੋਂ ਵੱਧ ਇਸਤਰੀਆਂ ਨੂੰ ਕਲੱਬ ਨਾਲ ਜੋੜਨ ਦਾ ਉਪਰਾਲਾ ਕਰਨ ਤਾਂ ਕਿ ਸੇਵਾ ਕਾਰਜਾਂ ਦੀ ਮੁਹਿੰਮ ਨੂੰ ਹੋਰ ਪ੍ਰਚੰਡ ਕੀਤਾ ਜਾ ਸਕੇ। ਉਨ੍ਹਾਂ ਨੇ ਰੋਟਰੀ ਕਲੱਬ ਆਫ਼ ਲੁਧਿਆਣਾ ਹਾਰਮਨੀ ਦੀ ਸਮੁੱਚੀ ਟੀਮ ਵੱਲ਼ੋਂ ਪਿਛਲੇ ਸਮੇਂ ਦੌਰਾਨ ਵਿੱਦਿਆ, ਸਿਹਤ ਅਤੇ ਚੌਗਿਰਦੇ ਦੀ ਸੰਭਾਲ ਪ੍ਰਤੀ ਕੀਤੇ ਗਏ ਸਮੂਹ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਰੋਟਰੀ ਕਲੱਬ ਆਫ਼ ਲੁਧਿਆਣਾ ਹਾਰਮਨੀ ਦੀ ਸੈਕਟਰੀ ਰੋਟਰੀਅਨ ਮੈਡਮ ਸੁਨੈਨਾ ਜੈਨ ਨੇ ਰੋਟਰੀ ਕਲੱਬ ਲੁਧਿਆਣਾ ਹਾਰਮਨੀ ਵੱਲੋਂ ਪਿਛਲੇ ਅਰਸੇ ਦੌਰਾਨ ਕੀਤੇ ਗਏ ਸਮੂਹ ਸਮਾਜ ਸੇਵੀ ਕਾਰਜਾਂ ਦੀ ਰਿਪੋਰਟ ਰੋਟਰੀਅਨ ਡਾ. ਪੀ.ਐਸ ਗਰੋਵਰ  ਡੀਸਟ੍ਰਿਕ ਗਵਰਨਰ 3070 ਅਤੇ ਰੋਟਰੀ ਕਲੱਬ ਦੇ ਸਮੂਹ ਮੈਬਰਾਂ ਸਾਹਮਣੇ ਪੇਸ਼ ਕੀਤੀ। ਇਕੱਤਰਤਾ ਦੌਰਾਨ ਰੋਟਰੀ ਕਲੱਬ ਆਫ਼ ਲੁਧਿਆਣਾ ਹਾਰਮਨੀ ਦੀ ਪ੍ਰਧਾਨ ਰੋਟਰੀਅਨ ਮੈਡਮ
ਤਸਕੀਮ ਅਖਤਰ ਰੋਟਰੀਅਨ ਡਾ. ਪਰਮ ਸੈਨੀ ,ਰੋਟਰੀਅਨ ਮੈਡਮ ਆਸ਼ੂ ਕਪੂਰ, ਰੋਟਰੀਅਨ ਮੈਡਮ ਕਿਰਨ ਗੁਪਤਾ, ਰੋਟਰੀਅਨ ਡਾ. ਅੰਜਲੀ ਸ਼ਾਹ ,ਰੋਟਰੀਅਨ ਪਲਵਿੰਦਰ ਕੌਰ, ਰੋਟਰੀਅਨ ਤੇਜ਼ਪ੍ਰੀਤ ਕੌਰ ਨੇ ਵੀ ਆਪਣੇ ਵਿਚਾਰਾਂ ਦੀ ਸਾਂਝ ਸਮਾਗਮ ਦੌਰਾਨ ਇੱਕਤਰ ਹੋਈਆਂ ਮਹਿਮਾਨ ਸ਼ਖਸ਼ੀਅਤਾਂ ਨਾਲ ਕੀਤੀ ਅਤੇ ਰੋਟਰੀਅਨ ਡਾ.ਪੀ.ਐਸ ਗਰੋਵਰ  ਡੀਸਟ੍ਰਿਕ ਗਵਰਨਰ 3070  ਅਤੇ ਉਨ੍ਹਾਂ ਦੀ ਸੁਪਤਨੀ ਮੈਡਮ ਬਲਵਿੰਦਰ ਗਰੋਵਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਅਸਿਸਟੈਂਟ ਗਵਰਨਰ ਰੋਟਰੀਅਨ ਡਾ.ਚਾਹਲ , ਰੋਟਰੀਅਨ ਆਤਮਜੀਤ ਸਿੰਘ, ਰੋਟਰੀਅਨ ਕਰਨਲ ( ਰਿਟਾ.) ਕਨਵੰਲਜੀਤ ਸਿੰਘ, ਰੋਟਰੀਅਨ ਸੁਰਿੰਦਰ ਸਿੰਘ ਕਟਾਰੀਆ, ਰੋਟਰੀਅਨ ਮਲਕੀਅਤ ਸਿੰਘ ਔਲਖ, ਰੋਟਰੀਅਨ ਮੰਗਤ ਰਾਮ ਅਰੋੜਾ,ਸਮੇਤ ਰੋਟਰੀ ਕਲੱਬ ਆਫ਼ ਲੁਧਿਆਣਾ ਹਾਰਮਨੀ ਦੇ  ਪ੍ਰਮੁੱਖ ਮੈਂਬਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਔਰਤਾਂ ਵਿਰੁੱਧ ਹਿੰਸਾ ਨੂੰ ਸਖ਼ਤੀ ਨਾਲ ਰੋਕਿਆ ਜਾਵੇ -ਡਾਕਟਰ ਹੇਮ ਲਤਾ‌
Next articleਐੱਸ ਡੀ ਕਾਲਜ ‘ਚ ਅਜ਼ਾਦੀ ਦੀ 78ਵੀਂ ਵਰ੍ਹੇਗੰਢ ਨੂੰ ਸਮਰਪਿਤ ਸਮਾਗਮ