ਲਾਇਨਜ਼ ਕਲੱਬ ਡੇਰਾਬੱਸੀ ਵੱਲੋਂ ਬੇਸਹਾਰਾ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਵੰਡਿਆ *ਅਨਾਥ ਬੱਚਿਆਂ ਦੀ ਭਲਾਈ ਲਈ ਲਾਇਨਜ਼ ਕਲੱਬ ਵੀ ਯੋਗਦਾਨ ਪਾਵੇਗਾ: ਨਿਤਿਨ ਜਿੰਦਲ

ਲਾਇਨਜ਼ ਕਲੱਬ ਡੇਰਾਬੱਸੀ ਦੇ ਪ੍ਰਧਾਨ ਨਿਤਿਨ ਜਿੰਦਲ ਅਤੇ ਹੋਰ ਮੈਂਬਰ ਬੇਸਹਾਰਾ ਬੱਚਿਆਂ ਦੇ ਨਾਲ।
ਡੇਰਾਬਸੀ, (ਸਮਾਜ ਵੀਕਲੀ) :-ਸੰਜੀਵ ਸਿੰਘ ਸੈਣੀ  ਲਾਇਨਜ਼ ਕਲੱਬ ਡੇਰਾਬੱਸੀ ਨੇ ਪਿੰਡ ਮੁਕੰਦਪੁਰ ਦੇ ਬੇਸਹਾਰਾ ਬੱਚਿਆਂ ਨੂੰ ਖਾਣ ਪੀਣ ਦਾ ਸਮਾਨ ਵੰਡਿਆ। ਕੈਮਲੋ ਤੀਰਥ ਮੁਕੰਦਪੁਰ ਸਥਿਤ ਫ਼ਰਿਸ਼ਤਾ ਚੈਰੀਟੇਬਲ ਟਰੱਸਟ ਜੋ ਕਿ ਬੇਸਹਾਰਾ ਬੱਚਿਆਂ ਨੂੰ ਆਸਰਾ ਦਿੰਦਾ ਹੈ ਉਥੇ ਲਾਇਨਜ਼ ਕਲੱਬ ਡੇਰਾਬੱਸੀ ਦੇ ਮੈਂਬਰ ਅਮਰੀਸ਼ ਭੱਲਾ ਵੱਲੋਂ ਬੇਸਹਾਰਾ ਬੱਚਿਆਂ ਨੂੰ ਬਰੈਡ, ਬਿਸਕੁਟ, ਰਸ, ਪਿਜ਼ਾ, ਚਾਕਲੇਟਾਂ ਅਤੇ ਪੀਣ ਵਾਲੇ ਪਦਾਰਥ ਵੰਡੇ ਗਏ। ਇਸ ਮੌਕੇ ਕੇਅਰਟੇਕਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਸ ਚੈਰੀਟੇਬਲ ਵਿੱਚ ਅਨਾਥ ਬੱਚਿਆਂ ਲਈ ਰਹਿਣ ਸਹਿਣ, ਖਾਣ-ਪੀਣ ਅਤੇ ਪੜ੍ਹਾਈ ਬਿਲਕੁੱਲ ਮੁਫ਼ਤ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਟਰੱਸਟ ਦੀ ਮੁੱਖ ਪ੍ਰਬੰਧਕ ਸ੍ਰੀਮਤੀ ਕੁਲਦੀਪ ਕੌਰ ਜੋ ਇੰਗਲੈਂਡ ਵਿਚ ਰਹਿੰਦੇ ਹਨ ਸਮੇਂ ਸਮੇਂ ਤੇ ਇਥੇ ਆ ਕੇ ਖੁਦ ਬੱਚਿਆਂ ਦੀ ਦੇਖਭਾਲ ਕਰਦੇ ਹਨ। ਇਸ ਮੌਕੇ ਲਾਇਨ ਕਲੱਬ ਦੇ ਪ੍ਰਧਾਨ ਨਿਤਿਨ ਜਿੰਦਲ ਨੇ ਆਖਿਆ ਕਿ ਬੇਸਹਾਰਾ ਬੱਚਿਆਂ ਦੀ ਸੇਵਾ ਹੀ ਇਨਸਾਨ ਦੀ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਅਨਾਥ ਬੱਚਿਆਂ ਦੀ ਭਲਾਈ ਲਈ ਲਾਈਨਜ ਕਲੱਬ ਡੇਰਾਬੱਸੀ ਵੱਲੋਂ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇਗਾ। ਇਸ ਮੌਕੇ ਕਲੱਬ ਦੇ ਹੋਰ ਵੀ ਮੈਂਬਰ ਮੌਜੂਦ ਸਨ। ਚੈਰੀਟੇਬਲ ਟਰੱਸਟ ਦੇ ਪ੍ਰਬੰਧਕਾਂ ਨੇ ਇਸ ਉਪਰਾਲੇ ਲਈ ਲਾਇਨਜ਼ ਕਲੱਬ ਡੇਰਾਬੱਸੀ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly  
Previous article“ਹਾਲ ਦੱਸੀਂ ਪਿੰਡ ਦਾ”
Next articleਔਰਤਾਂ ਵਿਰੁੱਧ ਹਿੰਸਾ ਨੂੰ ਸਖ਼ਤੀ ਨਾਲ ਰੋਕਿਆ ਜਾਵੇ -ਡਾਕਟਰ ਹੇਮ ਲਤਾ‌