ਵਿਵਾਦਤ ਬਿਆਨ ਦੇਣ ਵਾਲੀ ਅਭਿਨੇਤਰੀ ਕੰਗਨਾ ਰਣੌਤ ਦੀ ਫ਼ਿਲਮ ‘ ਐਮਰਜੈਂਸੀ” ਤੇ ਲਾਈ ਜਾਵੇ ਰੋਕ – ਮੁਖ਼ਤਿਆਰ ਸਿੰਘ ਸੋਢੀ

ਕਪੂਰਥਲਾ ,(ਸਮਾਜ ਵੀਕਲੀ) (ਕੌੜਾ)– ਪਿੰਡ ਡਡਵਿੰਡੀ ਵਿਖੇ ਇਕ ਅਹਿਮ ਮੀਟਿੰਗ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਮੁਖ਼ਤਿਆਰ ਸਿੰਘ ਸੋਢੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਨਿੱਤ ਦਿਨ ਵਿਵਾਦਿਤ ਬਿਆਨ ਦੇ ਕੇ ਸੁਰਖ਼ੀਆਂ ਵਿਚ ਰਹਿਣ ਵਾਲੀ ਅਭਿਨੇਤਰੀ ਕੰਗਣਾ ਰਨੌਤ ਦੀ ਫ਼ਿਲਮ’ ‘ ਐਮਰਜੈਂਸੀ” ਤੇ ਪੂਰਨ ਰੋਕ ਲਗਾਉਂਣ ਲਈ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਗਈ। ਉਹਨਾਂ ਕਿਹਾ ਕਿ ਅਜਿਹੀਆਂ ਵਿਵਾਦਿਤ ਫ਼ਿਲਮਾਂ ਨੂੰ ਜੇਕਰ ਬੰਦ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸਦੇ ਗੰਭੀਰ ਨਤੀਜੇ ਸਾਹਮਣੇ ਆਉਣਗੇ। ਜਿਸਦੀ ਜਿੰਮੇਵਾਰ ਮੌਜੂਦਾ ਸਰਕਾਰ ਹੋਵੇਗੀ l ਉਹਨਾਂ ਕਿਹਾ ਕਿ ਫ਼ਿਲਮ ਵਿਚ ਸਿੱਖਾਂ ਦੇ ਕਿਰਦਾਰ ਨੂੰ ਵੱਖਵਾਦੀ ਵਜੋਂ ਪੇਸ਼ ਕਰਨਾ ਬੜਾ ਮੰਦਭਾਗਾ ਕੰਮ ਹੈ । ਉਹਨਾਂ ਕਿਹਾ ਕਿ ਇਸ ਫਿਲਮ ਦੇ ਡਾਇਰੈਕਟਰ ਪ੍ਰੋਡਿਊਸਰ ਅਤੇ ਇਸਦੇ ਕਲਾਕਾਰਾਂ ਤੇ ਕਾਨੂੰਨ ਮੁਤਾਬਿਕ ਬਣਦੀਆਂ ਧਾਰਾਵਾਂ ਲਗਾ ਕੇ ਇਸ ਫਿਲਮ ਤੇ ਪੂਰਨ ਪਾਬੰਦੀ ਲਗਾਈ ਜਾਵੇ । ਉਹਨਾਂ ਕਿਹਾ ਕਿ ਸਿੱਖ ਸੰਗਤ ਵਿੱਚ ਕਾਫੀ ਰੋਸ ਹੈ। ਕਿਉਂਕਿ ਇਸ ਫਿਲਮ ਨਾਲ ਜਿਸ ਤਰ੍ਹਾਂ ਸਿੱਖਾਂ ਦੇ ਅਕਸ਼ ਨੂੰ ਪੇਸ਼ ਕਰਨਾ ਬੜਾ ਮੰਦਭਾਗਾ ਹੈ। ਇਸ ਮੌਕੇ ਮੁਖ਼ਤਿਆਰ ਸਿੰਘ ਸੋਢੀ ਡਡਵਿੰਡੀ ਸੀਨੀਅਰ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਇਲਾਵਾ ਕੁਲਦੀਪ ਸਿੰਘ ਮੀਤ ਪ੍ਰਧਾਨ ਪਿੰਡ ਵਾਟਾਂ ਵਾਲੀ, ਮਨਿੰਦਰ ਸਿੰਘ ਜਨਰਲ ਸਕੱਤਰ ਹੈਦਰਾਬਾਦ ਬੈਟ, ਗੁਰਮੇਜ ਸਿੰਘ ਜਨਰਲ ਸਕੱਤਰ ਪਿੰਡ ਮੰਗੂਪੁਰ,ਸ਼ੇਰ ਸਿੰਘ ਜਥੇਬੰਧਕ ਸਕੱਤਰ ਪਿੰਡ ਅਮਰਜੀਤ ਪੁਰ, ਬਲਵੰਤ ਸਿੰਘ ਜਥੇਬੰਧਕ ਸਕੱਤਰ ਪਿੰਡ ਸ਼ਾਹਜਹਾਨਪੁਰ,ਸਤਬੀਰ ਸਿੰਘ ਬੱਸੀ ਡਡਵਿੰਡੀ ਪ੍ਰੈਸ ਸਕੱਤਰ ਜਿਲਾ ਕਪੂਰਥਲਾ, ਸੰਤੋਖ ਸਿੰਘ ਸੁਲਤਾਨਪੁਰ ਲੋਧੀ ਯੂਥ ਪ੍ਰਧਾਨ ਜ਼ਿਲਾ ਕਪੂਰਥਲਾ, ਅਜੇ ਕੁਮਾਰ ਪਿੰਡ ਸਰਦੁੱਲਾ ਪੁਰ ਯੂਥ ਪ੍ਰਧਾਨ ਸਰਕਲ ਸੁਲਤਾਨਪੁਰ ਲੋਧੀ, ਬਲਵਿੰਦਰ ਸਿੰਘ ਪਿੰਡ ਵੱਟਿਆਂ ਵਾਲੀ ਕਿਸਾਨ ਵਿੰਗ ਜਨਰਲ ਸਕੱਤਰ, ਸੁਖਦੇਵ ਸਿੰਘ ਪਿੰਡ ਗਿੱਲਾਂ ਕਿਸਾਨ ਵਿੰਗ ਮੀਤ ਪ੍ਰਧਾਨ, ਪਰਮਜੀਤ ਸਿੰਘ ਪਿੰਡ ਡਡਵਿੰਡੀ ਖ਼ਜਾਨਚੀ, ਸੰਦੀਪ ਸਿੰਘ ਪਿੰਡ ਵਾਟਾਂ ਵਾਲੀ ਖੁਰਦ ਕਿਸਾਨ ਵਿੰਗ ਪ੍ਰਧਾਨ ਜਿਲ੍ਹਾ ਕਪੂਰਥਲਾ, ਜਗਜੀਤ ਸਿੰਘ ਪਿੰਡ ਸਵਾਲ ਕਿਸਾਨ ਵਿੰਗ ਮੀਤ ਪ੍ਰਧਾਨ, ਅਮਨਦੀਪ ਸਿੰਘ ਪਿੰਡ ਡੱਲਾ ਜੋਨ ਇੰਚਾਰਜ, ਸੰਦੀਪ ਸਿੰਘ ਪਿੰਡ ਖੁਖਰੈਣ ਜੋਨ ਇੰਚਾਰਜ, ਮਨਜੀਤ ਸਿੰਘ ਪਿੰਡ ਕ੍ਰਹਾਲ ਕਲਾਂ ਜੋਨ ਇੰਚਾਰਜ, ਸਾਗਰ ਕੁਲਾਰ ਪਿੰਡ ਕੁਲਾਰ ਜੋਨ ਇੰਚਾਰਜ, ਨਰਿੰਦਰਜੀਤ ਸਿੰਘ ਪਿੰਡ ਮੋਠਾਂਵਾਲਾ ਜੋਨ ਇੰਚਾਰਜ, ਅਮਨਦੀਪ ਸਿੰਘ ਪਿੰਡ ਫੱਤੂ ਵਾਲ ਜੋਨ ਇੰਚਾਰਜ, ਜੋਬਨਪ੍ਰੀਤ ਸਿੰਘ ਪਿੰਡ ਰਾਮ ਪੁਰ ਜਾਗੀਰ ਜੋਨ ਇੰਚਾਰਜ, ਸੰਤੋਖ਼ ਸਿੰਘ ਪਿੰਡ ਸ਼ਿਕਾਰ ਪੁਰ ਜੋਨ ਇੰਚਾਰਜ ਅਤੇ ਸਤਨਾਮ ਸਿੰਘ ਪਿੰਡ ਮੋਠਾਂਵਾਲਾ ਜੋਨ ਇੰਚਾਰਜ ਅਤੇ ਵਰਿੰਦਰਪਾਲ ਸਿੰਘ ਪਿੰਡ ਮੋਠਾਂਵਾਲਾ ਆਦਿ ਹਾਜਰ ਸਨ l

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਲੁਧਿਆਣਾ ਵਿੱਚ ਲੱਖਾ ਸਿਧਾਣਾ ਨੇ ਮੋਰਚਾ ਕਾਲੇ ਪਾਣੀਆਂ ਦਾ ਭਖਾਇਆ
Next articleਜੀ.ਡੀ.ਗੋਇਨਕਾ ਸਕੂਲ ਦੀਆਂ ਵਿਦਿਆਰਥਣਾਂ ਜ਼ੋਨਲ ਪੱਧਰ ‘ਤੇ ਹੋਏ ਖੋ-ਖੋ ਮੈਚ ‘ਚ ਜੇਤੂ