‘ਆਪ’ ਵੱਲੋਂ ਪੰਜਾਬ ਲਈ 25 ਬੁਲਾਰੇ ਨਿਯੁਕਤ, ਸੀਨੀਅਰਾਂ ‘ਚ ਮੀਤ ਹੇਅਰ, ਕੰਗ, ਨੀਲ ਗਰਗ ਤੇ ਟੀਨੂੰ ਦੇ ਨਾਂ ਸ਼ਾਮਲ

ਨਵੀਂ ਦਿੱਲੀ — ਆਮ ਆਦਮੀ ਪਾਰਟੀ ਨੇ ਪੰਜਾਬ ਪ੍ਰਦੇਸ਼ ਇਕਾਈ ਦੇ ਬੁਲਾਰਿਆਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪਾਰਟੀ ਨੇ 25 ਆਗੂਆਂ ਨੂੰ ਪਾਰਟੀ ਦਾ ਬੁਲਾਰਾ ਬਣਾਇਆ ਹੈ। ਪਾਰਟੀ ਵੱਲੋਂ ਜਾਰੀ ਸੂਚੀ ਅਨੁਸਾਰ 25 ਆਗੂਆਂ ਨੂੰ ਪਾਰਟੀ ਦੇ ਸੀਨੀਅਰ ਬੁਲਾਰੇ ਤੇ ਬੁਲਾਰੇ ਨਿਯੁਕਤ ਕੀਤਾ ਗਿਆ ਹੈ। ਗੁਰਮੀਤ ਸਿੰਘ ਮੀਤ ਹੇਅਰ, ਮਾਲਵਿੰਦਰ ਸਿੰਘ ਕੰਗ, ਨੀਲ ਗਰਗ, ਪਵਨ ਕੁਮਾਰ ਟੀਨੂੰ ਨੂੰ ਸੀਨੀਅਰ ਬੁਲਾਰੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਜਦਕਿ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ਜੀਵਨਜੋਤ ਕੌਰ, ਮਨਜਿੰਦਰ ਸਿੰਘ ਲਾਲਪੁਰਾ, ਅਮਨਦੀਪ ਕੌਰ, ਦਲਜੀਤ ਸਿੰਘ ਭੋਲਾ ਗਰੇਵਾਲ, ਅੰਮ੍ਰਿਤਪਾਲ ਸੁਖਾਨੰਦ, ਦਿਨੇਸ਼ ਚੱਢਾ, ਅਜੀਤ ਪਾਲ ਕੋਹਲੀ, ਗੈਰੀ ਵੜਿੰਗ, ਨਰਿੰਦਰ ਕੌਰ ਭਾਰਜ, ਹਰਸੁਖਇੰਦਰ ਸਿੰਘ ਬੱਬੀ ਬਾਦਲ, ਬਿਕਰਮਜੀਤ ਪਾਸੀ, ਹਰਜੀਵਨ ਸਿੰਘ, ਸ. ਸ਼ਸ਼ਵੀਰ ਸ਼ਰਮਾ, ਸੰਨੀ ਆਹਲੂਵਾਲੀਆ, ਗੋਵਿੰਦਰ ਮਿੱਤਲ, ਐਡਵੋਕੇਟ ਹਰਸਿਮਰਨ ਸਿੰਘ ਭੁਲੱਥ, ਜਗਤਾਰ ਸੰਘੇੜਾ, ਸਕਿਬ ਅਲੀ ਰਾਜਾ, ਸ਼ਮਿੰਦਰ ਸਿੰਘ ਖਿੰਡਾ, ਰਣਜੋਧ ਸਿੰਘ ਹਰਦਾਨਾ ਨੂੰ ਬੁਲਾਰੇ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਪੰਜਾਬ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ, ਕੌਮੀ ਜਨਰਲ ਸਕੱਤਰ ਡਾ: ਸੰਦੀਪ ਪਾਠਕ ਅਤੇ ਪੰਜਾਬ ਕਾਰਜਕਾਰੀ ਪ੍ਰਧਾਨ ਬੁੱਧ ਰਾਮ ਨੇ ਪ੍ਰਵਾਨਗੀ ਦਿੱਤੀ ਹੈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਗੜੀ ?
Next articleਅੱਤਵਾਦ ‘ਤੇ ਹਮਲਾ: ਜੰਮੂ-ਕਸ਼ਮੀਰ ਦੇ ਸੋਪੋਰ ‘ਚ ਮੁੱਠਭੇੜ, ਸੁਰੱਖਿਆ ਬਲਾਂ ਵੱਲੋਂ ਇਕ ਅੱਤਵਾਦੀ ਮਾਰਿਆ