ਤੇਰਾ ਭਾਣਾ ਮੀਠਾ ਲਾਗੇ…

(ਸਮਾਜ ਵੀਕਲੀ) ਕੁਦਰਤ ਸਾਨੂੰ ਸਾਡੀ ਹੈਸੀਅਤ ਮੁਤਾਬਿਕ ਕਾਰਜ ਬਖਸ਼ਦੀ ਹੈ। ਸਾਡੀ ਔਕਾਤ ਅਨੁਸਾਰ ਸਾਨੂੰ ਕੁਦਰਤ ਨੇ ਇੱਕ ਦਰਵੇਸ਼ ਪੁੱਤ (100%ਅਪਾਹਿਜ) ਦੇ ਕੇ ਬਖਸ਼ਿਆ। ਅਸੀਂ ਦੋਵੇਂ ਮੀਆਂ-ਬੀਵੀ ਤੇ ਸਾਡੇ ਬੱਚਿਆਂ ਨੇ ਕੁਦਰਤ ਦੀ ਦਾਤ ਨੂੰ ਝੋਲੀ ਪਵਾ ਸਦਾ ਪ੍ਰਵਾਨ ਕੀਤਾ, ਹਮੇਸ਼ਾ ਕੁਦਰਤ ਦਾ ਸ਼ੁਕਰਾਨਾ ਕਰਦੇ ਹੋਏ ਆਪਣੇ ਵੱਲੋਂ ਸੇਵਾ ਕਰਦੇ ਰਹੇ ਹਾਂ। ਅੱਜ ਸਾਡੇ ਜਿੱਗਰ ਦਾ ਟੁੱਕੜਾ ਤਰਨਵੀਰ ਸਿੰਘ ਭੁੱਲਰ ਉੱਨੀ ਸਾਲਾਂ ਦਾ ਹੋ ਮਿਲੇ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਸਾਨੂੰ ਅਲਵਿਦਾ ਕਰ ਗਿਆ। ਕੁਦਰਤ ਨੇ ਸਾਨੂੰ ਬਖ਼ਸ਼ਿਸ਼ ਕੀਤੀ ਦਾਤ ਸਦਾ ਲਈ ਵਾਪਿਸ ਲੈ ਲਈ ਹੈ। ਪੀੜਾ ਭਾਵੇਂ ਅਸਿਹ ਹੈ ਪਰ ਕੁਦਰਤ ਦੇ ਭਾਣੇ ਵਿੱਚ ਪੁਰੀ ਤਰ੍ਹਾਂ ਰਾਜੀ ਹਾਂ, ਅੰਤਮ ਸੰਸਕਾਰ ਕੱਲ੍ਹ ਸਵੇਰੇ 12 ਕੁ ਵਜੇ ਮੰਡੀ ਕਲਾਂ ਜਿਲ੍ਹਾ ਬਠਿੰਡਾ ਵਿਖੇ ਕੀਤਾ ਜਾਵੇਗਾ ਜੀ॥
ਹਰਫੂਲ ਭੁੱਲਰ ਮੰਡੀ ਕਲਾਂ 9876870157 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਖੰਡ ਮਿਸ਼ਰੀ ਵਰਗੀ ਸੁਰੀਲੀ ਸੁਰ ਲੋਕ ਗਾਇਕ ਸੁਰਿੰਦਰਜੀਤ ਮਖਸੂਦਪੁਰੀ ਆਪਣੇ ਨਵੇਂ ਸਿੰਗਲ ਟ੍ਰੈਕ ‘ਤੂੰ ਵੀ ਭੁੱਲ ਜਾਹ’ ਨਾਲ ਫਿਰ ਹੋਇਆ ਸਰਗਰਮ ਮਕਸੂਦਪੁਰੀ ਸਰੋਤਿਆਂ ਨੂੰ ਦੇ ਚੁੱਕਾ ਦਰਜਨਾਂ ਹਿੱਟ ਗੀਤ
Next articleਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਦਾ ਸਰੀ ’ਚ ਸਨਮਾਨ,ਪੰਜਾਬੀ ਮੂਲ ਦੇ ਐਮ.ਪੀ ਸੁੱਖ ਧਾਲੀਵਾਲ, ਰਣਦੀਪ ਸਰਾਏ ਸਮੇਤ ਕਈ ਹਸਤੀਆਂ ਨੇ ਕੀਤੀ ਸ਼ਿਰਕਤ