ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਨੈਸ਼ਨਲ ਸਪੇਸ ਡੇ ਮਨਾਇਆ

ਕਪੂਰਥਲਾ, (ਸਮਾਜ ਵੀਕਲੀ)  ( ਕੌੜਾ ) – ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਵਿਖੇ ਪ੍ਰਿੰਸੀਪਲ ਰੇਨੂ ਅਰੋੜਾ ਦੀ ਅਗਵਾਹੀ ਵਿਚ ਨੈਸ਼ਨਲ ਸਪੇਸ ਡੇ ਮਨਾਇਆ ਗਿਆ। ਜਿਸ ਵਿੱਚ ਸਕੂਲ ਦੇ ਐਨ.ਸੀ.ਸੀ.ਵਿੰਗ ਨੇ ਹਿੱਸਾ ਲਿਆ। ਇਸ ਦੌਰਾਨ ਭਾਰਤ ਦੁਆਰਾ ਚੰਦਰਯਾਨ- 3 ਮਿਸ਼ਨ ਦੀ ਸਫਲਤਾ ਪੂਰਵਕ ਚੰਦਰਮਾ ਤੇ ਉਤਰਨ ਦੀ ਯਾਤਰਾ ਨੂੰ ਪਾਵਰ ਪੁਆਇੰਟ ਪ੍ਰੈਜਨਟੇਸ਼ਨ ਦੁਆਰਾ ਵਿਦਿਆਰਥੀਆਂ ਨੂੰ ਦਿਖਾਇਆ ਗਿਆ। ਐਨ.ਸੀ.ਸੀ.ਕੈਡਟ ਦੁਆਰਾ ਵੀ ਪੁਲਾੜ ਖੋਜ ਵਿੱਚ ਭਾਰਤ ਦੀ ਪ੍ਰਗਤੀ ਨੂੰ ਉਜਾਗਰ ਕਰਦੇ ਹੋਏ ਭਾਸ਼ਣ ਪੇਸ਼ ਕੀਤੇ ਗਏ। ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ, ਡਾਇਰੈਕਟਰ ਸਕੂਲ ਇੰਜਨੀਅਰ ਹਰਨਿਆਮਤ ਕੌਰ ਅਤੇ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਨੇ ਵੀ ਸਭ ਨੂੰ ਭਾਰਤ ਦੀ ਪੁਲਾੜ ਖੋਜ ਵਿੱਚ ਇਸ ਸਫਲਤਾ ਦੀ ਸਲਾਨਾ ਵਰ੍ਹੇਗੰਢ ਦੀਆਂ  ਵਧਾਈਆਂ ਦਿਤੀਆਂ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅਦਬੀ ਸ਼ਾਮ ਕਪੂਰਥਲਾ ਵੱਲੋਂ ਕਵੀ ਦਰਬਾਰ ਦਾ ਆਯੋਜਨ
Next articleਗਜ਼ਟਿਡ ਅਤੇ ਨਾਨ ਗਜ਼ਟਿਡ ਐਸ ਸੀ / ਬੀ ਸੀ ਇੰਪਲਾਈਜ ਵੈਲਫੇਅਰ ਫੈਡਰੇਸ਼ਨ ਤਹਿਸੀਲ ਕਪੂਰਥਲਾ ਦੀ ਸਰਵਸੰਮਤੀ ਨਾਲ ਚੋਣ ਹੋਈ