ਆਸਟ੍ਰੇਲੀਆ ‘ਚ ‘ਮੇਲਾ ਬੈਸਟ ਦਾ’ ਅੱਜ 24 ਨੂੰ ਹੋਵੇਗਾ ਗਾਇਕਾ ਕੌਰ ਬੀ ਅਤੇ ਗਾਇਕ ਸੋਹਣ ਸ਼ੰਕਰ ਦੇ ਗੀਤਾਂ ਦੀ ਲੱਗੇਗੀ ਛਹਿਬਰ

ਕੈਨੇਡਾ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )– ਸਾਗਾ ਇੰਟਰਟੇਨਮੈਂਟ ਆਸਟ੍ਰੇਲੀਆ ਅਤੇ ਰੰਗੀ ਪ੍ਰੋਡਕਸ਼ਨ ਵਲੋਂ ‘ਮੇਲਾ ਵੈਸਟ ਦਾ” ਸਮੂਹ ਪੰਜਾਬੀਆਂ ਲਈ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ਵਿਖੇ ਅੱਜ 24 ਅਗਸਤ ਨੂੰ ਇਨਕੋਰ ਈਵੈਂਟ ਸੈਂਟਰ ਮੈਲਬੋਰਨ ਵਿਖੇ ਸ਼ਾਮ 4 ਵਜੇ ਤੋਂ ਰਾਤ 10 ਵਜੇ ਤੱਕ ਪੂਰੀ ਧੂਮ ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੇਲੇ ਦੇ ਪ੍ਰਮੋਟਰ ਅਖਿਲ ਭੱਟੀ , ਗਗਨ ਪ੍ਰੋਡਕਸ਼ਨ ਗਗਨ ਰੰਗੀ ਅਤੇ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਮੇਲੇ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਹਨ , ਜਿਸ ਵਿੱਚ ਬੱਚਿਆਂ ਦੇ ਬਜ਼ੁਰਗਾਂ ਦੇ ਬੈਠਣ ਦਾ ਵਿਸ਼ੇਸ਼ ਪ੍ਰਬੰਧ ਹੈ । ਜਿਸ ਤੋਂ ਇਲਾਵਾ ਕਈ ਹੋਰ ਫੂਡ ਸਟਾਲ ਲਗਾਏ ਜਾਣਗੇ ਤੇ ਇਸ ਮੌਕੇ ਲੋਕ ਗਾਇਕੀ ਦੇ ਖੁੱਲੇ ਅਖਾੜੇ ਤੋਂ ਇਲਾਵਾ ਗਿੱਧਾ ਭੰਗੜਾ ਤੇ ਵੱਖ ਵੱਖ ਸੱਭਿਆਚਾਰ ਦੀਆਂ ਵੰਨਗੀਆਂ ਨੂੰ ਵੀ ਦਰਸ਼ਕਾਂ ਦੇ ਸਨਮੁੱਖ ਕੀਤਾ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸ਼ਾਨੇ ਦੁਆਬਾ ਵੋਕੇਸ਼ਨਲ ਟ੍ਰੇਨਿੰਗ ਇੰਸਟੀਚਿਊਟ ਹਰਿਆਣਾ ਵੱਲੋਂ “ਤੀਆਂ ਆਂ ਦਾ ਤਿਉਹਾਰ” ਮਨਾਇਆ ਗਿਆ
Next articleਇੰਟਰਨੈਸ਼ਨਲ ਸਟਾਰ ਲੋਕ ਗਾਇਕ ਸੁਰਿੰਦਰ ਲਾਡੀ – ਰਿੱਕ ਨੂਰ ਲੈ ਕੇ ਹਾਜ਼ਰ ਹੋਏ ‘ਵਾਂਟੇਡ ‘ ਸੋਸ਼ਲ ਮੀਡੀਆ ਤੇ ਕਰਵਾ ਰਿਹਾ ਇਹ ਸਿੰਗਲ ਟ੍ਰੈਕ ਖੂਬ ਚਰਚਾ- ਰਾਮ ਭੋਗਪੁਰੀਆ