ਸਿੱਖ ਗੁਰੂ ਦੇ

ਧਰਮਿੰਦਰ ਸਿੰਘ ਮੁੱਲਾਂਪੁਰੀ

(ਸਮਾਜ ਵੀਕਲੀ) 

ਪੰਜਾਬ ਦੇ ਓਹ ਸਰਦਾਰ ਸੂਰਮੇ

ਜੋ ਬੜੇ ਬਹਾਦਰ ਹੁੰਦੇ ਸੀ

ਕਿਤੇ ਲੋੜ ਪਵੇ ਮੱਦਦ ਦੀ

ਓਹ ਝੱਟ ਹਾਜ਼ਰ ਜਾ ਹੁੰਦੇ ਸੀ

ਓਹ ਆਪਣੇ ਖੇਤਰ ਦੇ ਅੰਦਰ

ਨਾ ਹੋਣ ਦਿੰਦੇ ਕੋਈ ਧੱਕਾ ਸੀ

ਲੋਕਾਂ ਦੀ ਕਰਨੀ ਸੁਰੱਖਿਆ

ਇਹ ਇਰਾਦਾ ਓਹਨਾਂ ਦਾ ਪੱਕਾ ਸੀ

ਓਹ ਪੱਕੇ ਸਿੱਖ ਸਨ ਗੁਰੂ ਦੇ

ਹਰ ਵੇਲੇ ਸਿੱਖਦੇ ਰਹਿੰਦੇ ਸੀ

ਓਹ ਮਜ਼ਲੂਮਾਂ ਦੀ ਮੱਦਦ ਲਈ

ਸਦਾ ਹੀ ਹਾਜ਼ਰ ਰਹਿੰਦੇ ਸੀ

ਓਹ ਸਚਾਈ ਧੀਰਜ ਸੇਵਾ ਦੇ ਹਾਮੀ ਸੀ

ਓਹ ਸੱਚ ਤੇ ਵੀ ਅੜ ਜਾਂਦੇ ਸੀ

ਨਾ ਕੋਈ ਓਹਨਾਂ ਦਾ ਸਾਨੀ ਸੀ

ਓਹ ਸੱਚੇ ਸਿੱਖ ਸਨ ਗੁਰੂ ਦੇ

ਤਾਂ ਦੁਨੀਆਂ ਓਹਨਾਂ ਦੀ  ਦੀਵਾਨੀ ਸੀ

ਓਹ ਸਖ਼ਤ ਮਿਹਨਤੀ ਸਿੱਖ ਸਨ

ਓਹਨਾਂ ਦੀ  ਸੇਵਾ ਇਮਾਨਦਾਰੀ ਭਰਪੂਰ ਸੀ

ਅੱਜ ਵੀ ਸਿੱਖ ਨੇ ਇਹੋ ਜਿਹੇ

ਜਿੰਨਾਂ ਵਿੱਚ ਇਹ ਗੁਣ ਹੋਵਣਗੇ

ਧਰਮਿੰਦਰ ਤਲਾਸ਼ ਉਸ ਜਜ਼ਬੇ ਦੀ

ਹੁਣ ਫੇਰ ਸੱਚੇ ਸਿੱਖ  ਉੱਠ ਖੜੋਵਣਗੇ।

ਧਰਮਿੰਦਰ ਸਿੰਘ ਮੁੱਲਾਂਪੁਰੀ 9872000461

Previous articleਸੈਂਟਰ ਪੱਧਰੀ ਖੇਡਾਂ ਦਾ ਉਦਘਾਟਨ ਸਕੂਲ ਦੀਆਂ ਪੰਜ ਬੱਚੀਆਂ ਵੱਲੋਂ ਰੀਬਨ ਕੱਟ ਕੇ ਕੀਤਾ ਕੋਟਫੱਤਾ
Next articleਸਿੱਧਵਾਂ ਬੇਟ-1 ਦਾ ਬਲਾਕ ਪੱਧਰੀ ਕੰਪਿਊਟਰ ਟਾਈਪਿੰਗ ਮੁਕਾਬਲਾ ਗਿੱਦੜਵਿੰਡੀ ਸਕੂਲ ਵਿਖੇ ਕਰਵਾਇਆ ਗਿਆ।