ਮਾਛੀਵਾੜਾ ਇਲਾਕੇ ਵਿੱਚ ਨਸ਼ਿਆਂ ਦਾ ਮਾਮਲਾ ਐਸ ਐਸ ਪੀ ਦਰਬਾਰ ਪੁੱਜਾ, ਇਲਾਕੇ ਦੇ ਇਕੱਤਰ ਹੋਏ ਲੋਕਾਂ ਨੇ ਦਿੱਤਾ ਮੰਗ ਪੱਤਰ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ  :-ਨਸ਼ਾ ਸਮਗਲਰਾਂ ਦੇ ਕਰਿੰਦਿਆਂ ਵੱਲੋਂ ਪੰਜਾਬ ਦੇ ਘਰ ਘਰ ਪਿੰਡ ਗਲੀ ਗਲੀ ਵਿੱਚ ਚਿੱਟਾ ਪਹੁੰਚਾਇਆ ਜਾ ਰਿਹਾ ਹੈ ਖੁੱਲੇਆਮ ਦਿੱਤਾ ਨਸ਼ਾ ਕਿਸੇ ਨੂੰ ਦਿੱਖਦਾ ਕਿਉਂ ਨਹੀਂ ਲੋਕ ਪੁਲਿਸ ਨੂੰ ਸ਼ਿਕਾਇਤਾਂ ਤੇ ਚੁੱਕੇ ਹਨ ਦੇਖ ਕੇ ਹੈਰਾਨੀ ਹੋਈ ਜਦੋਂ ਔਰਤਾਂ ਵੀ ਇਸ ਕੰਮ ਵਿੱਚ ਪਾਈਆਂ ਗਈਆਂ ਜੇਕਰ ਕੋਈ ਨਸ਼ੇ ਦਾ ਵਿਰੋਧ ਕਰਦਾ ਸੀ ਤਾਂ ਉਸ ਨਾਲ ਗੁੰਡਾਗਰਦੀ ਕੀਤੀ ਜਾਂਦੀ ਮਾਰ ਕਟਾਈ ਤੋਂ ਬਾਅਦ ਗੱਲ ਮਾਰਨ ਤੱਕ ਪੁੱਜ ਗਈ ਸਭ ਕੁਝ ਮਾਛੀਵਾੜਾ ਨਜ਼ਦੀਕ ਪਿੰਡ ਖੇੜਾ ਦੇ ਵਿੱਚ ਉਸ ਵੇਲੇ ਦੇਖਣ ਨੂੰ ਮਿਲਿਆ ਜਦੋਂ ਪਿੰਡ ਦੇ ਹੀ ਨਸ਼ਾ ਸਮਗਲਰਾਂ ਨੇ ਪਿੰਡ ਦੇ ਹੀ ਤਿੰਨ ਨੌਜਵਾਨਾਂ ਨੂੰ ਆਪਣੀ ਕਾਰ ਹੇਠ ਦਰੜ ਕੇ ਮਾਰ ਦਿੱਤਾ ਜਿਸ ਵਿੱਚ ਇਕ ਨੌਜਵਾਨ ਦੀ ਮੌਤ ਹੋਈ। ਨਗਰ ਨਿਵਾਸੀ  ਜਾਗੇ ਹਨ ਤਾਂ ਚੰਗੀ ਗੱਲ ਹੈ ਪਿੰਡ ਖੇੜਾ ਨਿਵਾਸੀਆਂ ਨੇ ਮਾਛੀਵਾੜਾ ਦੇ ਇਲਾਕੇ ਦੇ ਲੋਕਾਂ ਨੂੰ ਇਕੱਤਰ ਕਰਕੇ ਨਸ਼ੇ ਸੰਬੰਧੀ ਸਾਰੀ ਜਾਣਕਾਰੀ ਖੰਨਾ ਦੇ ਐਸਐਸਪੀ ਮੈਡਮ ਨੂੰ ਦਿੱਤੀ ਉਹਨਾਂ ਨੇ ਇੱਕ ਮੰਗ ਪੱਤਰ ਦਿੱਤਾ ਜਿਸ ਵਿੱਚ ਪ੍ਰਮੁੱਖ ਤੌਰ ਤੇ ਮਾਛੀਵਾੜਾ ਇਲਾਕੇ ਦੇ ਵਿੱਚ ਚੱਲ ਰਹੇ ਨਸ਼ਿਆਂ ਦੇ ਧੰਦੇ ਬਾਰੇ ਸੀ ਨਸ਼ਿਆਂ ਦੇ ਨੈਟਵਰਕ ਬਹੁਤ ਦੂਰ ਤੱਕ ਪੁੱਜ ਗਏ ਹਨ ਨਸ਼ਾ ਸਮੱਗਲਰਾਂ ਨੇ ਬੰਦਾ ਮਾਰਨ ਲਈ ਇੱਕ ਮਿੰਟ ਲਾਇਆ। ਸੋ ਜੇਕਰ ਹੁਣ ਵੀ ਨੱਥ ਨਾ ਪਾਈ ਇਹ ਕੰਮ ਵੱਧ ਸਕਦਾ ਹੈ ।
      ਇਸ ਘਟਨਾ ਵਿੱਚ ਜਾਨ ਗਵਾ ਚੁੱਕੇ ਨੌਜਵਾਨ ਦੇ ਪਿਤਾ ਲਖਬੀਰ ਸਿੰਘ ਤੇ ਜਖਮੀ ਹੋਏ ਦੋ ਨੌਜਵਾਨ ਦੇ ਪਿਤਾ ਹਰੀ ਸਿੰਘ ਜੋ ਕਿ ਖੁਦ ਬਿਮਾਰ ਹਨ ਇਲਾਕੇ ਦੇ ਪ੍ਰਮੁੱਖ ਵਿਅਕਤੀਆਂ ਨੂੰ ਨਾਲ ਲਾ ਕੇ ਐਸਐਸਪੀ ਮੈਡਮ ਨੂੰ ਇਸ ਘਟਨਾ ਤੋਂ ਜਾਣੂ ਕਰਵਾਇਆ ਇਸ ਤਰਾਂ ਨਸ਼ਾ ਨਸ਼ੇ ਨਾਲ ਸਬੰਧਿਤ ਲੋਕਾਂ ਦੀ ਜੋ ਗੁੰਡਾਗਰਦੀ ਹੈ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਇਸ ਲਈ ਵਿਸ਼ੇਸ਼ ਟੀਮਾਂ ਦੇ ਨਸ਼ੇ ਬਣਾ ਕੇ ਨਸ਼ੇ ਦਾ ਕਾਰੋਬਾਰ ਕਰਦੇ ਵਿਅਕਤੀਆਂ ਨੂੰ ਗਿਰਫਤਾਰ ਕੀਤਾ ਜਾਵੇ ਅੱਜ ਜੋ ਪੀੜਤ ਵਿਅਕਤੀ ਤੇ ਹੋਰ ਨਗਰ ਨਿਵਾਸੀ ਮੈਡਮ ਜੀ ਨੂੰ ਮਿਲੇ ਤਾਂ ਮੈਡਮ ਨੇ ਸਾਰੇ ਹਾਲ ਤੋਂ ਜਾਣੂ ਹੁੰਦੇ ਆ ਇਸ ਸਬੰਧੀ ਕਾਰਵਾਈ ਲਈ ਆਪਣੇ ਅਫਸਰਾਂ ਕੋਲ ਭੇਜ ਦਿੱਤਾ ਹੈ। ਇਸ ਮੌਕੇ ਅਕਾਲੀ ਆਗੂ ਤੇ ਆੜਤੀ ਹਰਜਿੰਦਰ ਸਿੰਘ ਖੇੜਾ, ਹਰਜੋਤ ਸਿੰਘ ਮਾਂਗਟ,ਬਲਕਾਰ ਸਿੰਘ ਸਾਬਕਾ ਸਰਪੰਚ ਬਲਵੀਰ ਸਿੰਘ ਫ਼ੌਜੀ ਖੇੜਾ ਨਿਕਾ ਸਿੰਘ ਖੇੜਾ ਪਰਮਜੀਤ ਸਿੰਘ ਪਰਮਜੀਤ ਸਿੰਘ ਚਕਲੀ ਮੰਗਾ ਹਰੀ ਸਿੰਘ ਹਜੂਰ ਸਿੰਘ ਪਰਮਪਾਲ ਸਿੰਘ ਗੁਰਨਾਮ ਸਿੰਘ ਧਨੂਰ ਨਾਜਰ ਸਿੰਘ ਜਸਵੀਰ ਸਿੰਘ ਟਹਿਲ ਸਿੰਘ ਔਜਲਾ ਰਜਵਿੰਦਰ ਸਿੰਘ ਸਰਪੰਚ ਸੁਖਪਾਲ ਸਿੰਘ ਸ਼ਿਵ ਕੁਮਾਰ ਸਿਵਲੀ ਇਸ ਤੋਂ ਇਲਾਵਾ ਹੋਰ ਲੋਕਾਂ ਨੇ ਪਰਿਵਾਰ ਲਈ ਇਨਸਾਫ਼ ਦੀ ਮੰਗ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਇਹ ਹੁੰਦੀ ਆ ਸਿਆਸਤ, ਮਾਛੀਵਾੜਾ ਵਿੱਚ ਗੁਰਦੁਆਰਾ ਕਮੇਟੀ ਦਾ ਰੌਲ਼ਾ ਕਾਂਗਰਸ ਦੇ ਵਿਹੜੇ ਜਾ ਵੜਿਆ
Next articleਨਿੱਤ ਹੁੰਦੇ ਰੇਪ ਰੋਕਣ ਲਈ “ਸ਼ਰ੍ਹੇਆਮ ਸਜ਼ਾ-ਏ-ਮੌਤ” ਦਾ ਕਾਨੂੰਨ ਤਤਕਾਲ ਬਣਾਏ ਭਾਰਤ ਸਰਕਾਰ – ਗਵਰਨਰ ਬੱਚਾਜੀਵੀ / ਅਸ਼ੋਕ ਸੰਧੂ