ਫੋਟੋਗਰਾਫ਼ਰ ਐਸੋਸੀਏਸ਼ਨ ਦੀ ਮੀਟਿੰਗ ਹੋਈ ਮਹਿਤਪੁਰ,22 ਅਗਸਤ ।

ਨਕੋਦਰ ਮਹਿਤਪੁਰ (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ)  ਮਹਿਤਪੁਰ ਇਲਾਕੇ ਵਿੱਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਪੰਜਾਬ ਫੋਟੋਗਰਾਫ਼ਰ ਐਸੋਸੀਏਸ਼ਨ ਇਕਾਈ ਮਹਿਤਪੁਰ ਵੱਲੋਂ ਇਕ ਹੰਗਾਮੀ ਮੀਟਿੰਗ ਪ੍ਰਧਾਨ ਕੁਲਵੰਤ ਸਿੰਘ ਦੀ ਹਾਜ਼ਰੀ ਕੀਤੀ ਗਈ। ਇਸ ਮੀਟਿੰਗ ਦੌਰਾਨ ਫੋਟੋ ਗਰਾਫਰਾ ਵੱਲੋਂ ਇਲਾਕੇ ਵਿਚ ਵਧ ਰਹੀਆਂ ਵਾਰਦਾਤਾਂ ਨੂੰ ਲੈ ਕੇ ਪ੍ਰਸ਼ਾਸਨ ਤੇ ਸਵਾਲੀਆ ਚਿੰਨ੍ਹ ਲਗਾਉਂਦਿਆਂ ਆਖਿਆ ਕਿ ਇਲਾਕੇ ਵਿਚ ਚੋਰ ਨਿਧੜਕ ਹੋ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਦੀਆਂ ਚੋਰੀਆਂ ਵਿਚ ਫੋਟੋ ਗਰਾਫਰਾ ਦਾ ਕਾਫੀ ਕੀਮਤੀ ਸਮਾਨ ਚੋਰੀ ਹੋ ਚੁਕਿਆ ਹੈ। ਉਨ੍ਹਾਂ ਕਿਹਾ ਕਿ ਫੋਟੋ ਗਰਾਫਰ ਜਗਰੂਪ ਸਿੰਘ ਦਾ ਤਕਰੀਬਨ 1 ਲੱਖ 50 ਹਜ਼ਾਰ ਦਾ ਸਮਾਨ ਲੈਬਟੋਪ,ਨਗਦੀ, ਆਦਿ ਰਸਤੇ ਵਿਚ ਘੇਰ ਕੇ ਲੁਟ ਲਿਆ ਗਿਆ ਸੀ। ਅਤੇ ਹੋਰ ਫੋਟੋ ਗਰਾਫਰ ਵੀ ਇਨ੍ਹਾਂ ਵਾਰਦਾਤਾਂ ਤੋਂ ਚਿੰਤਿਤ ਹਨ। ਉਨ੍ਹਾਂ ਕਿਹਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਫੋਟੋ ਗਰਾਫਰ ਕੰਮਾਂ ਤੇ ਜਾਂਦੇ ਹਨ ਉਨ੍ਹਾਂ ਕੋਲ ਕੀਮਤੀ ਸਮਾਨ ਹੁੰਦਾ ਹੈ ਪ੍ਰਸ਼ਾਸਨ ਚੋਕਸੀ ਰੱਖੇ।ਇਸ ਮੌਕੇ ਪੰਜਾਬ ਐਸੋਸੀਏਸ਼ਨ ਦੇ ਇਕਾਈ ਮਹਿਤਪੁਰ ਦੇ ਚੈਅਰਮੈਨ ਸੁਖਵਿੰਦਰ ਸਿੰਘ, ਜਗਰੂਪ ਸਿੰਘ, ਇੰਦਰਜੀਤ ਸਿੰਘ ਹਾਂਡਾ, ਰਕੇਸ਼ ਕੁਮਾਰ, ਮਨਜੀਤ ਸਿੰਘ, ਦਲਵਿੰਦਰਜੀਤ, ਸੰਜੀਵ, ਹਰਜਿੰਦਰ, ਯੂਸੁਫ਼, ਮਨਦੀਪ ਰੱਤੂ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਗੈਂਗਸਟਰਾਂ ਨਾਲ ਮਿਲ ਕੇ ਦੇਸ਼ ਦਾ ਮਾਹੌਲ ਵਿਗਾੜਨ ਵਾਲੇ ਬਖਸ਼ੇ ਨਹੀਂ ਜਾਣਗੇ
Next articleਅੰਤਰਰਾਸ਼ਟਰੀ ਪ੍ਰੋਜੈਕਟ ਦੇ ਸਮਾਗਮ ਦੌਰਾਨ ਵੰਦਨਾ ਧਰਮਾਣੀ ਦਾ ਸਨਮਾਨ