ਉੱਠ ਜਾਗ ਪੰਜਾਬ ਸਿਆ

ਜਤਿੰਦਰ ਸਿੰਘ ਸੰਧੂ ਮੱਲ੍ਹਾ
(ਸਮਾਜ ਵੀਕਲੀ)
ਉੱਠ ਜਾਗ ਪੰਜਾਬ ਸਿਆਂ
ਕਿਉਂ ਸੁੱਤੀਆਂ ਨੇ ਤਕਦੀਰਾਂ,
ਭਾਈ ਭਾਈ ਨੂੰ ਮਾਰ ਰਿਹਾ
ਦੁਸ਼ਮਣ ਬਣ ਗਈਆਂ ਨੇ ਜਾਗੀਰਾਂ!
ਮਾਪੇ ਰੁਲਦੇ ਸੜਕਾਂ ਤੇ,
ਕਿਉਂ ਨੇ ਮਰ ਗਈਆ ਜ਼ਮੀਰਾ!
ਜਵਾਨੀ ਖਾ ਲਈ ਨਸ਼ਿਆਂ ਨੇ
ਕਈ ਦਾਜ਼ ਦੀ ਭੇਟ ਨੇ ਚੜੀਆਂ!
ਕਈ ਤੁਰ ਪ੍ਰਦੇਸ ਗਏ,
ਇੱਜਤਾ ਲੁੱਟ ਦੀਆਂ ਇੱਥੇ ਬੜੀਆਂ!
ਤੈਨੂੰ ਤੇਰੇ  ਖਾ ਗਏ ਨੇ
ਰਾਖੇ ਸੀ ਜ਼ੋ ਤੇਰੇ ਜਾਏ,
ਉਹਨਾਂ ਹੱਥਾਂ ਚ ਸਰਿੰਜਾਂ ਨੇ,
ਕਦੇ ਹੁੰਦੀਆਂ ਸੀ ਸ਼ਮਸ਼ੀਰਾਂ
ਉੱਠ ਜਾਗ ਪੰਜਾਬ ਸਿਆਂ
ਕਿਉਂ ਸੁੱਤੀਆਂ ਨੇ ਤਕਦੀਰਾਂ!
ਗੁਰੂਘਰ ਵੀ ਬਖਸ਼ਦੇ ਨਾ
ਹੁਣ ਤਾਂ ਉੱਥੇ ਪੈਣ ਲੁਟੇਰੇ,
ਲੋਕੀ ਬਦਲਦੇ ਧਰਮ ਪਏ
ਕਹਿੰਦੇ ਪੈਸੇ ਮਿਲਣ ਬਥੇਰੇ!
ਸਿੱਖ ਕੋਮ ਵੀ ਸੁਤੀ ਪਈ
ਨਹੀਉਂ ਵਾਰਿਸ ਕੋਈ ਬਣਦਾ!
ਸਭ ਭੁੱਖੇ ਕੁਰਸੀ ਦੇ
ਹਰ ਕੋਈ ਚੋਣਾਂ ਫਿਰੇ ਲੜਦਾ,
ਕੀ ਦੋਸ਼ ਦਈਏ ਕਿਸ ਨੂੰ
ਸਾਡੀਆਂ ਮਰੀਆਂ ਪਈਆ ਜ਼ਮੀਰਾਂ!
ਉੱਠ ਜਾਗ ਪੰਜਾਬ ਸਿਆਂ
ਕਿਉਂ ਸੁੱਤੀਆਂ ਨੇ ਤਕਦੀਰਾਂ!
ਇੱਥੇ ਸਭ ਕੁਝ ਵਿਗੜ ਗਿਆ
ਰਹਿਣਾ ਖਾਣਾ ਤੇ ਪੀਣਾਂ,
ਨੰਗੇਜ਼ ਨੂੰ ਮਨ ਲਿਆ ਸਭਿਆਚਾਰ
ਔਖਾ ਹੋ ਗਿਆ ਇੱਥੇ ਜੀਣਾ!
ਸੰਧੂ ਪਿਆ ਸੋਚਦਾ ਏ
ਫਿਰ ਤੋਂ ਰੰਗਲਾ ਪੰਜਾਬ ਕਿਵੇਂ ਬਣਾਈਏ!
ਆਉ ਰਲਮਿਲ ਕੋਸ਼ਿਸ਼ ਕਰੀਏ
ਇਕੱਠੇ ਤੁਰੀਏ ਘੱਤ ਵਹੀਰਾ,
ਉੱਠ ਜਾਗ ਪੰਜਾਬ ਸਿਆਂ
ਕਿਉਂ ਸੁੱਤੀਆਂ ਨੇ ਤਕਦੀਰਾਂ!!!
ਜਤਿੰਦਰ ਸਿੰਘ ਸੰਧੂ ਮੱਲ੍ਹਾ
Previous article“ਅਨਹਦ ਨਾਦ” !
Next articleਸਿਹਤ ਕਰਮਚਾਰੀਆਂ ਨੇ ਮਾਈਗਰੇਟਰੀ ਆਬਾਦੀ ਦੀ ਕੀਤੀ ਮਲੇਰੀਆ ਸਕਰੀਨਿੰਗ