ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸੰਵਿਧਾਨ ਨਾਲ਼ ਛੇੜਛਾੜ ਬਸਪਾ ਬਰਦਾਸ਼ਤ ਨਹੀਂ ਕਰੇਗੀ ਅੱਜ ਬਹੁਜਨ ਸਮਾਜ ਪਾਰਟੀ ਜਿਲਾ ਸੰਗਰੂਰ ਦੇ ਵਿਧਾਨ ਸਭਾ ਹਲਕਾ ਸੁਨਾਮ 101 ਸ਼ਹੀਦ ਊਧਮ ਸਿੰਘ ਵਾਲਾ ਦੇ ਸਾਰੇ ਜੁੰਮੇਵਾਰ ਲਿਡਰਸਿਪ ਨੇ SDM ਸੁਨਾਮ ਸਾਬ ਨੂੰ ਮੰਗ ਪੱਤਰ ਦਿੱਤਾ ਜਿਸ ਵਿਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਸ੍ਰੀ ਡੀ ਵਾਈ ਅਨੁਸੂਚਿਤ ਜਾਤੀ ਦੀ ਸੂਚੀ ਦੀ ਉੱਪ ਵਰਗੀਕਰਨ ਦਾ ਆਇਆ ਫ਼ੈਸਲਾ ਸੰਵਿਧਾਨ ਵਿਰੋਧੀ ਹੈ ਸੁਪਰੀਮ ਕੋਰਟ ਦਾ ਇਹ ਫੈਸਲਾ ਆਰਟੀਕਲ 341 ਅਤੇ 342 ਦੀ ਉਲੰਘਣਾ ਹੈ ਅਤੇ ਅਨੁਸੂਚਿਤ ਜਾਤੀ ਵਰਗਾ ਤੇ ਕਰੀਮੀਲੇਅਰ ਲਗਾਉਣਾ ਜਿਥੇ ਸੰਵਿਧਾਨ ਵਿਰੋਧੀ ਫ਼ੈਸਲਾ ਹੈ ਉੱਥੇ ਹੀ ਅਨੁਸੂਚਿਤ ਜਾਤੀ ਤੇ ਬੀ ਸੀ ਵਰਗਾ ਨੁੰ ਮਿਲ ਰਹੇ ਸੰਵਿਧਾਨਕ ਹੱਕਾਂ ਤੋ ਵਾਂਝਾ ਕਰਨ ਦੀ ਸਾਜ਼ਿਸ਼ ਹੈ ਬਸਪਾ ਨੇ ਮੰਗ ਕੀਤੀ ਸੁਪਰੀਮ ਕੋਰਟ ਦੇ ਬੈਚ ਵਿਚ ਸ਼ਾਮਿਲ ਜੱਜਾਂ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਚਲਾਇਆ ਜਾਵੇ।
ਇਸ ਮੌਕੇ ਹਲਕਾ ਇੰਚਾਰਜ ਪਵਿੱਤਰ ਸਿੰਘ ਡਾ ਹਰਬੰਸ ਸਿੰਘ ਸ ਰਾਮ ਸਿੰਘ ਲੌਂਗੋਵਾਲ ਸੇਰ ਸਿੰਘ ਝਾੜੋਂ ਕਸ਼ਮੀਰਾ ਸਿੰਘ, ਦੇਸ਼ ਰਾਜ ਸੁਨਾਮ ਰਾਜੇਸ਼ ਸੁਨਾਮ ਨਾਹਰ ਸਿੰਘ ਬਹਾਦਰਪੁਰ ਬਲੋਰ ਸਿੰਘ ਝਾੜੋਂ ਮਲਕੀਤ ਸਿੰਘ, ਤੇ ਰਾਮ ਸਿੰਘ ਟਿੱਬੀ ਸੁਨਾਮ ਤੇ ਗੁਰਦੀਪ ਸਿੰਘ ਜਖੇਪਲ ਤੇ ਫੋਜੀ ਜਸਵੰਤ ਸਿੰਘ ਸ਼ੇਰੋਂ ਆਦਿ ਮੌਜੂਦ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly