ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾ. ਪ੍ਰਦੀਪ ਸਿੰਘ ਜੀ ਵਲੋਂ ਅਹੁਦਾ ਸੰਭਾਲਿਆ ਗਿਆ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਆਯੁਰਵੈਦਿਕ ਵਿਭਾਗ ਹੁਸ਼ਿਆਰੁਪਰ ਵਿਚ ਡਾਕਟਰ ਪ੍ਰਦੀਪ ਸਿੰਘ ਨੇ ਜ਼ਿਲ੍ਹਾ ਆਯੂਰਵੈਦਿਕ ਅਤੇ ਯੂਨਾਨੀ ਅਫਸਰ ਹੁਸ਼ਿਆਰੁਪਰ ਵਜੋਂ ਅਹੁਦਾ ਸੰਭਾਲਿਆ। ਇਸ ਉਪੰਰਤ ਉਨ੍ਹਾਂ ਨੇ ਜ਼ਿਲ੍ਹੇ ਦੇ ਸਮੂਹ ਆਯੁਰਵੈਦਿਕ ਡਾਕਟਰ ਸਾਹਿਬਾਨ, ਉਪਵੈਦ, ਫੀਲਡ ਸਟਾਫ ਅਤੇ ਦਫਤਰੀ ਸਟਾਫ ਨੂੰ ਤਨਦੇਹੀ ਨਾਲ ਕੰਮ ਕਰਨ ਅਤੇ ਸਭ ਨੂੰ ਸਮੇਂ-ਸਿਰ ਆਪਣੀ ਡਿਊਟੀ ਨਿਭਾਉਣ ਲਈ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨੇ ਜ਼ਿਲ੍ਹੇ ਵਿਚ ਚੱਲ ਰਹੀਆਂ ਸਮੂਹ ਪ੍ਰਾਈਵੇਟ ਆਯੁਰਵੈਦਿਕ ਫਾਰਮੇਸੀਆਂ ਦੇ ਸਚਾਲਕਾਂ ਨੂੰ 10 ਵੇਂ ਅੰਤਰ-ਰਾਸ਼ਟਰੀ ਯੋਗ ਦਿਵਸ ਵਿਚ ਸਹਿਯੋਗ ਦੇਣ ਲਈ ਸਨਮਾਨਿਤ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ਤੇ ਯੋਗ ਦਿਵਸ ਵਿਚ ਸਹਿਯੋਗ ਦੇਣ ਲਈ ਸੰਜੀਵ ਜੀ, ਡੀ.ਐਸ.ਪੀ. ਸੀ.ਆਈ.ਡੀ. ਹੁਸ਼ਿਆਰਪੁਰ ਅਤੇ ਸਤਵਿੰਦਰ ਸਿੰਘ ਇੰਸਪੈਕਟਰ ਸੀ.ਆਈ.ਡੀ. ਹੁਸਿਆਰਪੁਰ ਨੂੰ ਸਨਮਾਨਿਤ ਕੀਤਾ। ਇਸ ਪ੍ਰੋਗਰਾਮ ਦਾ ਆਯੋਜਨ ਆਯੁਰਵੈਦਿਕ ਐਸੋਸੀਏਸ਼ਨ ਹੁਸਿਆਰਪੁਰ ਦੇ ਪ੍ਰਧਾਨ ਡਾ. ਹਰੀਸ਼ ਭਾਟੀਆਂ ਏ.ਐਮ.ਓ. ਅਤੇ ਸਕੱਤਰ ਡਾ. ਸ਼ਿਵਦੀਪ ਸਿੰਘ, ਏ.ਅਮੈਓ. ਵਲੋਂ ਕੀਤਾ ਗਿਆ। ਇਸ ਮੌਕੇ ਆਯੂਰਵੈਦਿਕ ਸੀਨੀਅਰ ਫਿਜ਼ੀਸ਼ੀਅਨ ਡਾ. ਸੁਰਿੰਦਰਪਾਲ ਕੌਰ, ਡਾ. ਕਰੁਣਾ ਸੁਰਮਾ ਏ.ਐਮ.ਓ., ਡਾ. ਕਾਮਨੀ ਦੇਵੀ, ਏ.ਐਮ.ਓ.ਡਾ. ਗਗਨਦੀਪ ਕੌਰ, ਏ.ਐਮ.ਓ. ਦਲਜੀਤ ਕੌਰ ਸੁਪਰਡੰਟ-2, ਰੋਜ਼ੀ ਰਾਣੀ ਸਟੈਨੋਟਾਈਪਿਸਟ, ਡਿੰਪਲ ਸਿੰਘ ਕਲਰਕ, ਮਨੂੰ ਬਾਂਸਲ ਉਪਵੈਦ ਅਤੇ ਸਮੂਹ ਸਟਾਫ ਹਾਜ਼ਰ ਸੀ। ਇਸ ਮੌਕੇ ਜ਼ਿਲ੍ਹੇ ਵਿਚ ਚੱਲ ਰਹੀਆਂ ਪ੍ਰਾਈਵੇਟ ਆਯੁਰਵੈਦਿਕ ਫਾਰਮੇਸੀਆਂ ਹਰਬੋਜੈਨਟਿਕ, ਪੈਰਾਗੋਨ, ਕੰਵਲ ਨੈਨ, ਐਨ.ਡੀ.ਐਚ., ਰੂਬਲ, ਉਨਤੀ, ਐਸ.ਵੀ.ਐਮ. ਇੰਡੀਅਨ ਹਰਬਜ਼ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous article“ਨਈ ਰਾਹ” ਕਮਿਊਨਿਟੀ ਇਵੈਂਟ – ਐੱਚਆਈਵੀ/ਏਡਜ਼ ਅਤੇ ਟੀਬੀ ਜਾਗਰੂਕਤਾ ਲਈ ਨਵੀਂ ਪਹਿਲਕਦਮੀ
Next articleਸਿਲਵਰ ਓਕ ਇੰਟਰਨੈਸ਼ਨਲ ਸਕੂਲ ਵਿੱਚ ਨੇਤਰਦਾਨ ਅਤੇ ਅੰਗ-ਦਾਨ ਸਬੰਧੀ ਕੀਤਾ ਗਿਆ ਜਾਗਰੂਕ