ਜੀ ਡੀ ਗੋਇਨਕਾ ਸਕੂਲ ਦੇ ਵਿਦਿਆਰਥੀਆਂ ਨੇ ਕਰਾਟੇ ਚੈਂਪੀਅਨਸ਼ਿਪ ‘ਚ ਹਾਸਲ ਕੀਤੇ 24 ਤਗਮੇ,13 ਸੋਨੇ, 6 ਚਾਂਦੀ ਅਤੇ 5 ਕਾਂਸੇ ਦੇ ਤਗਮੇ ਕੀਤੇ ਹਾਸਲ

 ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਜੀ ਡੀ ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਸਹਿਵਿਦਿਅਕ ਮੁਕਾਬਲਿਆਂ ਅਤੇ ਖੇਡਾਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਬੀਤੇ ਦਿਨੀਂ ਸੀ ਕੇ ਸੀ ਨੌਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ ਵੱਲੋਂ ਡੀ.ਏ.ਵੀ.ਇੰਸਟੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲਜੀ ਕਾਲਜ ਜਲੰਧਰ ਵਿਖੇ ਕਰਾਟੇ ਚੈਂਪੀਅਨਸ਼ਿਪ ਕਰਵਾਇਆ ਗਿਆ ਜਿਸ ਵਿੱਚ 50 ਸਕੂਲਾਂ ਅਤੇ ਵੱਖ ਵੱਖ ਅਕੈਡਮੀ ਸੈਂਟਰ ਦੇ 560 ਬੱਚਿਆਂ ਨੇ ਭਾਗ ਲਿਆ ਜਿਸ ਵਿੱਚ ਜੀਡੀ ਗੋਇਨਕਾ ਇੰਟਰਨੈਸ਼ਨਲ ਸਕੂਲ ਕਪੂਰਥਲਾ ਦੇ ਵਿਦਿਆਰਥੀਆਂ ਨੇ ਵਧੀਆਂ ਪ੍ਰਦਰਸ਼ਨ ਕਰਦਿਆਂ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕਰ ਸੋਨੇ, ਚਾਂਦੀ,ਕਾਂਸੇ ਦੇ ਤਗਮੇ ਪ੍ਰਾਪਤ ਕੀਤੇ ।
ਜਿਕਰਯੋਗ ਹੈ ਕਿ ਜੇਤੂ ਵਿਦਿਆਰਥੀ ਮਲੇਸ਼ੀਆ, ਕੈਨੇਡਾ ਅਤੇ ਦੁਬਈ ਵਿੱਚ ਹੋ ਰਹੇ ਮਾਇਲੋ ਕੰਪੀਟੀਸ਼ਨ ਵਿੱਚ ਭਾਗ ਲੈਣਗੇ। ਇਹ ਕੰਪੀਟੀਸ਼ਨ ਸ਼੍ਰੀ ਜਤਿੰਦਰ ਕੁਮਾਰ ਟੈਕਨੀਕਲ ਡਾਇਰੈਕਟਰ ‘ਕੋਬਰਾ ਕਰਾਟੇ ਅਕੈਡਮੀ’ ਇੰਡੀਆਂ ਕੋਬਰਾ ਕਰਾਟੇ ਸਕੂਲ ਕੈਨੇਡਾ ਦੀ ਮਿਹਨਤ ਅਤੇ ਦੇਖ ਰੇਖ ਹੇਠ ਕਰਵਾਏ ਜਾ ਰਹੇ ਹਨ।
ਵਿਦਿਆਰਥੀਆਂ ਦੇ ਇਸ ਉਤਸ਼ਾਹ ਨੂੰ ਦੇਖਦਿਆਂ ਸਕੂਲ ਦੇ ਚੇਅਰਮੈਨ ਸਰਦਾਰ ਸੁਖਦੇਵ ਸਿੰਘ ਜੀ, ਸਕੱਤਰ ਸ਼੍ਰੀਮਤੀ ਪਰਮਿੰਦਰ ਕੌਰ ਜੀ ਅਤੇ ਪ੍ਰਿੰਸੀਪਲ ਊਸ਼ਾ ਪਰਮਾਰ ਜੀ ਨੇ ਜੇਤੂ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਬੱਚੇ ਕਿਤਾਬੀ ਗਿਆਨ ਦੇ ਨਾਲ ਨਾਲ ਖੇਡਾਂ ਵਿੱਚ ਭਾਗ ਲੈ ਕੇ ਸਕੂਲ ਦਾ ਨਾਂ ਰੌਸ਼ਨ ਕਰ ਰਹੇ ਹਨ। ਉਨ੍ਹਾਂ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਅੰਤਰਰਾਸ਼ਟਰੀ ਸਮਾਗਮ ਦੌਰਾਨ ਮਾਸਟਰ ਸੰਜੀਵ ਧਰਮਾਣੀ ਤੇ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਦਾ ਹੋਇਆ ਸਨਮਾਨ
Next articleਆਲ ਇੰਡੀਆ ਅਨੁਸੂਚਿਤ ਜਾਤੀ/ਜਨਜਾਤੀ ਰੇਲਵੇ ਕਰਮਚਾਰੀ ਸੰਗਠਨ ਆਰ.ਸੀ.ਐਫ ਦੀ ਮੀਟਿੰਗ ਹੋਈ