ਅੱਪਰਾ ਵਿਖੇ ਗੁੱਗਾ ਜਾਹਰ ਪੀਰ ਜੀ ਦਾ ਅਖਾੜਾ 24 ਅਗਸਤ ਨੂੰ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਅੱਪਰਾ ਦੇ ਅੱਡਾ ਫਿਲੌਰ ਵਾਲਾ ਵਿਖੇ ਸਥਿਤ ਦਰਬਾਰ ਸਰਬਰ ਸਖੀ ਸੁਲਤਾਨ ਲੱਖ ਦਾਤਾ ਪੀਰ ਜੀ ਵਿਖੇ ਹਜ਼ਰਤ ਗੌਂਸਪਾਕ ਗੌਂਸਲੇ ਆਜ਼ਮ ਵੈੱਲਫੇਅਰ ਕਮੇਟੀ (ਰਜ਼ਿ) ਅੱਪਰਾ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁੱਗਾ ਜਾਹਰ ਪੀਰ ਜੀ ਦਾ ਅਖਾੜਾ ਮਿਤੀ 24 ਅਗਸਤ ਦਿਨ ਸ਼ਨੀਵਾਰ ਨੂੰ  ਪੂਰਨ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧ ‘ਚ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਸ਼ੰਮੀ ਕੰਡਾ ਨੇ ਦੱਸਿਆ ਕਿ ਰੇਸ਼ਮ ਨਾਥ ਐਂਡ ਪਾਰਟੀ ਗੁੱਗਾ ਜਾਹਰ ਪੀਰ ਜੀ ਦੀ ਮਹਿਮਾ ਦਾ ਗੁਣਗਾਣ ਕਰਨਗੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪਿੰਡ ਰਾਏਪੁਰ ਅਰਾਈਆਂ ਦੇ ਨੌਜਵਾਨਾਂ ਨੇ 600 ਬੂਟੇ ਲਗਾਏ
Next articleਕਾਲੇਵਾਲ ਬੀਤ ਦੇ ਦਿਆਲ ਪਰਿਵਾਰ ਨੇ ਆਪਣੀ ਮਾਤਾ ਮਰਹੂਮ ਪ੍ਰਕਾਸ਼ ਕੌਰ ਦੀਆਂ ਅੱਖਾਂ ਦਾਨ ਕੀਤੀਆਂ