ਗੁੱਟ ਦਾ ਸ਼ਿੰਗਾਰ

(ਸਮਾਜ ਵੀਕਲੀ)  ਗੁੱਟ ਤੇ ਬੰਨੇ ਇਹ ਰੰਗ ਬਿਰੰਗੇ ਧਾਗੇ ਜਰੂਰੀ ਨਹੀਂ ਕਿ ਉਹ ਚਮਕਦਾਰ ਹੋਣ, ਮੋਤੀ ਜੜ੍ਹੇ ਹੀ ਹੋਣ। ਇਹ ਸਿਰਫ ਸਧਾਰਨ ਲੋਗ਼ੜੀ ਵੀ ਹੋ ਸਕਦੀ ਹੈ। ਕੋਈਂ ਮਹਿੰਗੀ ਰੱਖੜੀ ਵੀ।  ਕੁਝ ਲੋਕ ਤਾਂ ਸੋਨੇ ਚਾਂਦੀ ਜੜਿਤ ਰੱਖੜੀ ਵੀ ਬੰਨ੍ਹ ਦਿੰਦੇ ਹਨ। ਪਰ ਅਸਲ ਵਿੱਚ ਤਾਂ ਇਹ ਇੱਕ ਪਵਿੱਤਰ ਰਿਸ਼ਤੇ ਦੇ ਬੇਗਰਜ਼ ਪਿਆਰ ਦੀ ਨਿਸ਼ਾਨੀ ਹੁੰਦੀ ਹੈ। ਕੁਝ ਲੋਕ ਇਹ ਕਹਿੰਦੇ ਹਨ ਕਿ ਇਹ ਸਾਡਾ ਤਿਉਹਾਰ ਨਹੀਂ। ਪਰ ਇਹ ਤਿਉਹਾਰ ਹੈ ਹੀ ਨਹੀਂ। ਇਹ ਤਾਂ ਭੈਣ ਭਰਾ ਦੇ ਰਿਸ਼ਤੇ ਦਾ ਪ੍ਰਤੀਕ ਹੈ ਤੇ ਰਿਸ਼ਤੇ ਕਿਸੇ ਹਿੰਦੂ ਮੁਸਲਿਮ ਈਸਾਈ ਜਾਂ ਸਿੱਖ ਹੋਣ ਦੇ ਮੁਥਾਜ ਨਹੀਂ ਹੁੰਦੇ। ਬਹੁਤ ਜਗ੍ਹਾ ਮੌਲੀ ਹੀ ਬੰਨੀ ਜਾਂਦੀ ਹੈ।
ਪਰ ਇਹ ਤਾਂ ਪਤਾ ਨਹੀਂ ਕਿ ਇਹ ਕਿਸ ਧਰਮ ਦਾ ਤਿਉਹਾਰ ਹੈ ਪਰ ਇਹ ਜ਼ਰੂਰ ਹੈ ਕਿ ਇਹ ਰਿਸ਼ਤਿਆਂ ਨੂੰ ਨਿੱਘ ਜਰੂਰ ਦਿੰਦਾ ਹੈ। ਪਰ ਅਸੀਂ ਇਸ ਤਿਉਹਾਰ ਨੂੰ ਮਾਰਕੀਟਿੰਗ ਨਾਲ ਜਰੂਰ ਜੋੜ ਦਿੱਤਾ ਹੈ।  ਮਹਿੰਗੀ ਰੱਖੜੀ ਨਾਲ, ਮਹਿੰਗੀ ਮਿਠਾਈ, ਤਿਲਕ, ਗਿਫਟ ਤੇ ਰਿਟਰਨ ਗਿਫਟ ਫਿਰ ਸ਼ਗਨ ਵਗੈਰਾ। ਅਸੀਂ ਇਸ ਨੂੰ ਰੀਸੋ ਰੀਸ ਮਹਿੰਗਾ ਜਰੂਰ ਕਰ ਲਿਆ। ਸ਼ਗਨ ਨੂੰ ਖਰਚੇ ਨਾਲ ਜੋੜਕੇ ਜਾਂ ਹੈਸੀਅਤ ਤੋਂ ਵੱਧ ਜਾਕੇ ਇਸ ਨੂੰ ਜੀਅ ਦਾ ਜੰਜਾਲ ਬਣਾ ਲਿਆ। ਕਈ ਵਾਰੀ ਇਹ ਪ੍ਰੇਮ ਦਾ ਧਾਗਾ ਮੱਧ ਵਰਗੀ ਪਰਿਵਾਰਾਂ ਦੇ ਬਜਟ ਹਿਲਾ ਦਿੰਦਾ ਹੈ ਤੇ ਕਈ ਵਾਰੀ ਨਜ਼ਦੀਕੀ ਰਿਸ਼ਤੇ। ਜੋੜ ਤੋੜ ਤੇ ਖਰਚੇ ਇਸ ਪਾਸਿਓਂ ਮੁੱਖ ਮੋੜਨ ਨੂੰ ਮਜਬੂਰ ਕਰਦੇ ਹਨ। ਕਈ ਵਾਰੀ ਇਹ ਹੱਦੋਂ ਵੱਧ ਖਰਚੇ ਰਿਸ਼ਤੇ ਜੋੜਨ ਲਈ ਰੁਕਾਵਟ ਨਜ਼ਰ ਆਉਂਦੇ ਹਨ। ਜਰੂਰਤ ਇਹ ਇਸ ਤਿਉਹਾਰ ਨੂੰ ਮਹਿੰਗਾ ਨਾ ਕਰਕੇ ਸਾਦਾ ਸਸਤਾ ਅਤੇ ਸੌਖਾ ਬਣਾਇਆ ਜਾਵੇ। ਇਸ ਨੂੰ ਪੈਸੇ ਪ੍ਰਸ਼ੰਸ਼ਾ ਪ੍ਰੇਸਟੀਜ਼ ਨਾਲ ਨਾ ਜੋੜਿਆ ਜਾਵੇ।
ਇਸ ਗੁੱਟ ਦੇ ਸ਼ਿੰਗਾਰ ਦੀ  ਮਹੱਤਤਾ ਨੂੰ ਬਰਕਰਾਰ ਰੱਖਿਆ ਜਾਵੇ।
ਰਮੇਸ਼ ਸੇਠੀ ਬਾਦਲ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਭਾਰਤੀ ਕਿਸਾਨ ਯੂਨੀਅਨ ਪੰਜਾਬ ਨਾਲ ਲੋਕ ਆਪ ਮੁਹਾਰੇ ਜੁੜਨ ਲੱਗੇ ਹਰੇਕ ਨੂੰ ਦਿੱਤਾ ਜਾਵੇਗਾ ਬਣਦਾ ਸਤਿਕਾਰ -ਸੰਧੂ
Next articleਕੋਲਕਾਤਾ ਸ਼ਹਿਰ ਦੇ ਡਾਕਟਰ ਮੋਮਿਤਾ ਤੇ ਮੁਜ਼ਫਰਪੁਰ ਵਿੱਚ ਇੱਕ ਦਲਿਤ ਲੜਕੀ ਨਾਲ ਹੋਏ ਗੈਂਗਰੇਪ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਕੀਤੀ ਮੰਗ