ਰੰਗਲੀ ਜਵਾਨੀ
—————–
ਜਵਾਨੀ ਰੇਤਿਆਂ ਦੇ ਵਿੱਚ ਰੁਲ਼ ਗਈ ,
ਰਹਿ ਗਿਆ ਤਿਲਾਂ ‘ਚ ਤੇਲ ਨਹੀਂ ।
ਇਹ ਨਈਓਂ ਜਣੇਂ ਖਣੇਂ ਨੂੰ ਆਉਂਦੀ ,
ਜ਼ਿੰਦਗੀ ਮਾਨਣੀ ਖੇਲ ਨਹੀਂ ।
ਚੰਗੇ ਤਾਂ ਰੁਲ਼ਦੇ ਫਿਰਨ ਪਰਦੇਸੀਂ ,
ਮਾੜੇ ਮਾੜੀ ਵਿੱਚ ਸੰਗਤ ਪੈ ‘ਗੇ ;
ਭੈਣ ਹੈ ਰੱਖੜੀ ਬੰਨ੍ਹਣ ਲਈ ਆਈ ,
ਭਰਾ ਨੂੰ ਨਸ਼ੇ ਤੋਂ ਵਿਹਲ ਨਹੀਂ ।
ਜੈ ਜਵਾਨ ਜੈ ਕਿਸਾਨ
———————–
ਔਖੇ ਬੜੇ ਕਿਸਾਨ ਜਵਾਨ ਹੋਏ ,
ਧੀਆਂ ਭੈਣਾਂ ਮਾਵਾਂ ਰੋਈਆਂ ਨੇ ।
ਕੀ ਹੋਰ ਸਹੂਲਤਾਂ ਦੇਣੀਆਂ ਸੀ ,
ਪਹਿਲਾਂ ਦਿੱਤੀਆਂ ਵੀ ਖੋਈ੍ਹਆਂ ਨੇ।
ਇਹ ਗੱਲ ਰੁਲ਼ਦੂ ਨਹੀਂ ਆਖਦਾ,
ਸ਼ਰਦ ਪਵਾਰ ਜੀ ਕਹਿੰਦੇ ਨੇ ;
ਆਮਦਨ ਤਾਂ ਦੁੱਗਣੀ ਨਈਂ ਹੋਈ ,
ਖ਼ੁਦਕੁਸ਼ੀਆਂ ਦੁੱਗਣੀਆਂ ਹੋਈਆਂ ਨੇ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
148024