ਮਨਰੇਗਾ ਮਜ਼ਦੂਰਾਂ ਅਤੇ ਮੇਟਾਂ ਲਈ ‘ਘੱਟੋ-ਘੱਟ ਉੱਜਰਤ ਕਾਨੂੰਨ-1948’ ਅਨੁਸਾਰ ਮਜ਼ਦੂਰੀ ਅਤੇ 365 ਦਿਨ ਰੋਜ਼ਗਾਰ ਦੇਣ ਦੀ ਉੱਠੀ ਮੰਗ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਨੈਸ਼ਨਲ ਲੇਬਰ ਆਰਗਨਾਈਜੇਸ਼ਨ (ਐੱਨ ਐੱਲ ਓ ) ਦੇ ਕਨਵੀਨਰ ਬਲਦੇਵ ਭਾਰਤੀ ਨੇ ਦੱਸਿਆ ਕਿ  ਪੰਜਾਬ ਭਰ ਵਿੱਚ ਕਰੀਬ 18 ਲੱਖ ਕਾਰਜ਼ਸ਼ੀਲ ਮਨਰੇਗਾ ਮਜ਼ਦੂਰ ਹਨ। ਮਹਾਤਮਾ ਗਾਂਧੀ ਕੌਮੀ ਪੇਂਡੂ ਰੋਜ਼ਗਾਰ ਗ੍ਰੰਟੀ ਕਾਨੂੰਨ-2005 ਅਨੁਸਾਰ ਮਨਰੇਗਾ ਮਜ਼ਦੂਰ’ ਘੱਟੋ-ਘੱਟ ਉੱਜਰਤ ਕਾਨੂੰਨ-1948′ ਅਧੀਨ ਸਮੱਰਥ ਅਥਾਰਟੀ ਵਲੋਂ ਤੈਅ ਕੀਤੀ ਗਈ ਦਿਹਾੜੀ ਲੈਣ ਦੇ ਕਾਨੂੰਨੀ ਤੌਰ ਤੇ ਹੱਕਦਾਰ ਹਨ । ਪੰਜਾਬ ਸਰਕਾਰ ਦੀ ਮਜ਼ਦੂਰੀ ਤੈਅ ਕਰਨ ਦੀ ਸਮੱਰਥ ਅਥਾਰਟੀ ਕਿਰਤ ਵਿਭਾਗ ਦੀ ਅੰਕੜਾ ਸ਼ਾਖਾ ਵਲੋਂ ਮਿਤੀ 01/03/2024 ਤੋਂ ਖੇਤੀਬਾੜੀ ਕਾਮਿਆਂ ਦੀ ਦਿਹਾੜੀ 437/-ਰੁ: 26 ਪੈਸੇ ਤੈਅ ਕੀਤੀ ਗਈ ਹੈ। ਪਰ ਪੰਜਾਬ ਵਿੱਚ ਮਨਰੇਗਾ ਮਜ਼ਦੂਰਾਂ ਨੂੰ ਅੱਜ-ਕੱਲ ਸਿਰਫ ਕੇਂਦਰ ਸਰਕਾਰ ਵਲੋਂ ਤੈਅ ਕੀਤੀ 322/- ਰੁ: ਦਿਹਾੜੀ ਹੀ ਮਿਲ ਰਹੀ ਹੈ ਅਤੇ ਹਰੇਕ ਮਜ਼ਦੂਰ ਦਾ ਪ੍ਰਤੀ ਦਿਹਾੜੀ 115/-ਰੁ. 26 ਪੈਸੇ ਨੁਕਸਾਨ ਹੋ ਰਿਹਾ ਹੈ। ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਸਰਕਾਰ ਘੱਟੋ-ਘੱਟ ਉਜਰਤ ਕਾਨੂੰਨ-1948 ਅਨੁਸਾਰ ਬਣਦੀ ਦਿਹਾੜੀ ਦੇਣ ਲਈ ਇਸ ਵਿੱਚ ਆਪਣਾ ਬਣਦਾ ਹਿੱਸਾ ਨਹੀਂ ਪਾ ਰਹੀ। ਮਹਿੰਗਾਈ ਦੇ ਦੌਰ ਵਿੱਚ ਗਰੀਬ ਸਾਧਨਹੀਣ ਮਜ਼ਦੂਰਾਂ ਦਾ ਬਹੁਤ ਬੁਰੇ ਹਾਲਾਤਾਂ ਵਿੱਚੋਂ ਗੁਜ਼ਰ ਰਹੇ ਹਨ। ਉਨ੍ਹਾਂ ਪੰਜਾਬ ਸਰਕਾਰ ਪਾਸੋਂ  ਮੰਗ ਕਿ ਆਪਣਾ ਬਣਦਾ ਯੋਗਦਾਨ ਪਾ ਕੇ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ‘ਘੱਟੋ-ਘੱਟ ੳੱਜਰਤ ਕਾਨੂੰਨ -1948’ ਤਹਿਤ ਕਿਰਤ ਵਿਭਾਗ ਵਲੋਂ ਤੈਅ ਕੀਤੀ ਦਿਹਾੜੀ ਦੇ ਬਰਾਬਰ ਕੀਤੀ ਜਾਵੇ ।
ਮਨਰੇਗਾ ਮੇਟਾਂ ਸਬੰਧੀ ਗੱਲਬਾਤ ਕਰਦਿਆਂ ਬਲਦੇਵ ਭਾਰਤੀ ਨੇ ਕਿਹਾ ਕਿ  ਪੰਜਾਬ ਵਿੱਚ ਕਿਰਤ ਵਿਭਾਗ ਵਲੋਂ ਮਿਤੀ 01 ਮਾਰਚ 2024 ਤੋਂ ਸਿੱਖਿਅਤ (ਸਕਿਲਡ) ਕਾਮਿਆਂ ਲਈ ਰੋਜ਼ਾਨਾ ਦਿਹਾੜੀ 483/-ਰੁ 72 ਪੈਸੇ ਤੈਅ ਕੀਤੀ ਗਈ ਹੈ। ਪਰ ਮਨਰੇਗਾ ਦੇ ਕੰਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਭਰਤੀ ਕੀਤੇ ਮੇਟ ਜੋ ਕਿ ਸਕਿਲਡ ਸ੍ਰੇਣੀ ਵਿੱਚ ਆਉਂਦੇ ਹਨ ਨੂੰ ਇਸ ਦੇ ਬਰਾਬਰ ਨਹੀਂ ਬਲਕਿ ਮਨਰੇਗਾ ਦੀ ਦਿਹਾੜੀ 322/-ਰੁ ਹੀ ਦਿਹਾੜੀ ਹੀ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਭੇਟਾਂ ਦਾ ਪ੍ਰਤੀ ਦਿਨ 161/-ਰੁ 72 ਪੈਸੇ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਮੇਟਾਂ ਨੂੰ ਸਕਿਲਡ ਵੇਜ਼ ਮਿਲਣਾ ਯਕੀਨੀ ਬਣਾਇਆ ਜਾਵੇ।
 ਮਨਰੇਗਾ ਮਜ਼ਦੂਰਾਂ ਨੂੰ ਵਿੱਤੀ ਸਾਲ ਦੌਰਾਨ 365 ਦਿਨ ਰੋਜ਼ਗਾਰ ਦੇਣ ਦੀ ਮੰਗ ਕਰਦਿਆਂ ਬਲਦੇਵ ਭਾਰਤੀ ਨੇ ਕਿਹਾ ਕਿ ਗਰੀਬੀ ਦੀ ਚੱਕੀ ਵਿੱਚ ਪਿਸ ਰਹੇ ਸਾਧਨਾਂ ਤੋਂ ਵਾਂਝੇ ਮਨਰੇਗਾ ਮਜ਼ਦੂਰਾਂ ਦੇ ਪਰਿਵਾਰਾਂ ਦੇ ਗੁਜ਼ਾਰੇ ਲਈ ਉਹਨਾਂ ਨੂੰ ਵਿੱਤੀ ਸਾਲ ਦੌਰਾਨ ਰੋਜ਼ਗਾਰ ਦੇ 100 ਦਿਨਾਂ ਤੋਂ ਵਧਾ ਕੇ ਸਾਰਾ ਸਾਲ ਭਾਵ ਕਿ 365 ਦਿਨ ਰੋਜ਼ਗਾਰ ਦਿੱਤਾ ਜਾਵੇ।ਇਸ ਰੋਜ਼ਗਾਰ ਦੌਰਾਨ ਮਜ਼ਦੂਰਾਂ ਦੀ ਸਹੂਲਤ ਲਈ ਬਿਮਾਰੀ, ਦੁਰਘਟਨਾ, ਤਿਉਹਾਰਾਂ ਅਤੇ ਕੌਮੀ ਦਿਵਸਾਂ ਦੇ ਮੌਕੇ ਤੇ ਤਨਖਾਹ ਸਹਿਤ ਛੁੱਟੀਆਂ ਤੋਂ ਇਲਾਵਾ ਈ.ਐੱਸ.ਆਈ. ਅਤੇ ਪੀ.ਐੱਫ. ਆਦਿ ਦਾ ਪ੍ਰਬੰਧ ਕੀਤਾ ਜਾਵੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਕਵਿਤਾ, ਲੈਕਚਰ, ਵਾਰਤਾਲਾਪ ਤੇ ਕੀਰਤਨ ਮੁਕਾਬਲਿਆਂ ਵਿੱਚ ਹੁਸ਼ਿਆਰਪੁਰ ਜੋਨ ਅੱਵਲ ਰਿਹਾ – ਅਵਤਾਰ ਸਿੰਘ
Next articleਗੋਲਡ ਮੈਡਲ ਨਾ ਆਉਣ ਕਰਕੇ ਖੇਡ – ਪ੍ਰੇਮੀ ਨਿਰਾਸ਼