ਲਾਇਨਜ ਕਲੱਬ ਵੱਲੋਂ ਕੁਸ਼ਟ ਆਸ਼ਰਮ ‘ਚ ਮਠਿਆਈਆਂ ਅਤੇ ਫਲ ਵੰਡੇ ਗਏ

ਕਪੂਰਥਲਾ, (ਸਮਾਜ ਵੀਕਲੀ)   (ਕੌੜਾ)- ਲਾਇਨਜ ਕਲੱਬ ਕਪੂਰਥਲਾ ਫਰੈਂਡਜ ਬੰਦਗੀ ਵੱਲੋਂ ਗੰਗਾ ਨਿਰਮਲਾ ਕੁਸ਼ਟ ਆਸ਼ਰਮ ਵਿੱਚ 15 ਅਗਸਤ  ਦਾ ਦਿਨ ਪ੍ਰਧਾਨ ਲਾਇਨ ਭੁਪਿੰਦਰ ਸਿੰਘ ਦੀ ਅਗਵਾਈ ਵਿੱਚ ਮਨਾਇਆ ਗਿਆ। ਇਸ ਮੌਕੇ ਆਸ਼ਰਮ ਦੇ ਪ੍ਰਧਾਨ ਨਿਰੰਜਨ ਦਾਸ ਨੇ ਕਲੱਬ ਦੇ ਮੈਂਬਰਾਂ ਦਾ ਧੰਨਵਾਦ ਕੀਤਾ।ਲਾਇਨ ਕਲੱਬ ਵੱਲੋਂ ਵਸਨੀਕਾਂ ਨੂੰ ਨਗਦ ਰਾਸ਼ੀ, ਮਠਿਆਈਆਂ ਅਤੇ ਫਲ ਦੇ ਕੇ ਇਹ ਦਿਨ ਮਨਾਇਆ ਗਿਆ। ਇਸ ਮੌਕੇ ਲਾਇਨ ਸੁਰਜੀਤ ਸਿੰਘ ਚੰਦੀ ਨੇ ਵਸਨੀਕਾਂ ਨੂੰ ਬਹੁਤ ਬਹੁਤ ਵਧਾਈਆਂ ਦਿੱਤੀਆਂ ਅਤੇ ਕਲੱਬ ਦੇ ਅਹੁਦੇਦਾਰਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਵਾਈਸ ਪ੍ਰਧਾਨ ਲਾਇਨ ਸਰਵਨ ਸਿੰਘ, ਕਲੱਬ ਦੇ ਡਾਇਰੈਕਟਰ ਲਾਇਨ ਕੁਲਦੀਪ ਸਿੰਘ, ਸੀਨੀਅਰ ਲਾਇਨ ਪ੍ਰਸ਼ਾਂਤ ਸ਼ਰਮਾ ਅਤੇ ਸਾਬਕਾ ਪ੍ਰਧਾਨ ਲਾਇਨ ਕੁਲਵਿੰਦਰ ਸਿੰਘ ਲਾਡੀ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸ਼ਾਇਰ ਚਰਨਜੀਤ ਸਮਾਲਸਰ ਨਾਲ ਦੁੱਖ ਦਾ ਪ੍ਰਗਟਾਵਾ
Next articleਕਿਡਜ ਬਲੋਸਮ ਪਲੇਅ ਵੇ ਸਕੂਲ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ