ਲੀਡਰਸ਼ਿਪ_ਟ੍ਰੇਨਿੰਗ_ਪ੍ਰੋਗਰਾਮ_ਬਸਪਾ_ਪੰਜਾਬ

ਜਲੰਧਰ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਸਾਬਕਾ ਮੁੱਖ ਮੰਤਰੀ ਉੱਤਰ ਪ੍ਰਦੇਸ਼ ਤੇ ਸਾਬਕਾ ਸਾਂਸਦ ਜੀ ਦੇ ਦਿਸ਼ਾ ਨਿਰਦੇਸ਼ਾਂ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਸੂਬਾ ਅਹੁਦੇਦਾਰ, ਜਿਲ੍ਹਾਂ ਪੱਧਰੀ ਲੀਡਰਸ਼ਿਪ ਤੇ ਵਿਧਾਨ ਸਭਾ ਪ੍ਰਧਾਨ, ਜੋਕਿ ਪਿਛਲਾ ਇਕ ਮਹੀਨਾ ਲਗਾਤਾਰ, ਸੰਗਠਨ ਸਮੀਖਿਆ ਉਪਰੰਤ ਨਿਯੁਕਤ ਕੀਤੇ ਗਏ ਸਨ। ਨਿਯੁਕਤ ਕੀਤੀ ਗਈ ਇਸ ਲੀਡਰਸ਼ਿਪ ਲਈ ਟ੍ਰੇਨਿੰਗ ਪ੍ਰੋਗਰਾਮ ਕੀਤਾ ਗਿਆ ਜਿਸ ਵਿੱਚ ਕੇਂਦਰੀ ਕੋਆਰਡੀਨੇਟਰ ਸ੍ਰੀ ਰਣਧੀਰ ਸਿੰਘ ਬੈਨੀਵਾਲ ਜੀ, ਕੇਂਦਰੀ ਕੋਆਰਡੀਨੇਟਰ ਸ੍ਰੀ ਵਿਪਲ ਕੁਮਾਰ ਜੀ, ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਅਤੇ ਪੰਜਾਬ ਇੰਚਾਰਜ ਵਿਧਾਇਕ ਡਾਕਟਰ ਨਛੱਤਰ ਪਾਲ ਜੀ ਵੱਲੋਂ ਇਹ ਟ੍ਰੇਨਿੰਗ ਕੈਂਪ ਲੀਡਰਸ਼ਿਪ ਨੂੰ ਦਿੱਤਾ ਗਿਆ।ਲਗਾਤਾਰ ਚੱਲੇ ਚਾਰ ਘੰਟੇ ਦੇ ਇਸ ਕੈਡਰ ਕੈਂਪ ਵਿੱਚ ਪੰਜਾਬ ਦੀ ਬਸਪਾ ਲੀਡਰਸ਼ਿਪ ਵੱਲੋਂ ਬਹੁਤ ਉਤਸਾਹ ਤੇ ਜੋਸ਼ ਖਰੋਸ਼ ਨਾਲ ਕਾਪੀ ਪੈਨ ਡਾਇਰੀਆਂ ਦੀ ਵਰਤੋਂ ਕਰਦੇ ਹੋਏ ਟ੍ਰੇਨਿੰਗ ਕੈਂਪ ਲਿਆ।
ਇਸ ਮੌਕੇ ਸ਼੍ਰੀ ਰਣਧੀਰ ਸਿੰਘ ਬੈਨੀਪਾਲ ਜੀ ਨੇ ਲਗਾਤਾਰ 45 ਮਿੰਟ ਸਮੁੱਚੇ ਅਹੁਦੇਦਾਰਾਂ ਨੂੰ ਕੰਮ, ਚਰਿੱਤਰ ਅਤੇ ਅਨੁਸ਼ਾਸਨ ਤੇ ਟ੍ਰੇਨਿੰਗ ਦੇਣ ਦੇ ਨਾਲ ਨਾਲ, ਅਗਲੇ ਦੋ ਮਹੀਨਿਆਂ ਵਿੱਚ ਸੈਕਟਰ ਕਮੇਟੀਆਂ ਦੇ ਢਾਂਚੇ ਨੂੰ ਪੂਰਾ ਕਰਨ ਦਾ ਪ੍ਰੋਗਰਾਮ ਦਿੱਤਾ। ਇਸ ਮੌਕੇ ਸ਼੍ਰੀ ਬੈਨੀਵਾਲ ਜੀ ਵਲੋਂ ਪਛੜਾ ਵਰਗ ਨਾਲ ਸੰਬੰਧਿਤ ਲੀਡਰਸ਼ਿਪ ਦੇ ਵਿਸਥਾਰ ਲਈ ਪੰਜਾਬ ਉਪ ਪ੍ਰਧਾਨ ਸ਼੍ਰੀ ਅਜੀਤ ਸਿੰਘ ਭੈਣੀ, ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਮਹਿਰਾ, ਸੂਬਾ ਸਕੱਤਰ ਤੀਰਥ ਰਾਜਪੁਰਾ ਜੀ, ਪਾਰਲੀਮੈਂਟ ਇੰਚਾਰਜ ਸੁਰਿੰਦਰ ਕੰਬੋਜ ਅਤੇ ਦਵਿੰਦਰ ਸਿੰਘ ਰਾਮਗੜੀਆ ਦੀ ਟੀਮ ਦਾ ਗਠਨ ਕੀਤਾ ਗਿਆ ਜੋ ਕਿ ਪੂਰੇ ਪੰਜਾਬ ਵਿੱਚ ਉਹ ਵੀ ਸੀ ਵਰਗ ਦੀਆਂ ਟੀਮਾਂ ਨੂੰ ਹਲਕਾ ਪੱਧਰ ਉੱਤੇ ਤਿਆਰ ਕਰਨ ਦੀ ਡਿਊਟੀ ਸਾਂਭਣਗੇ। ਇਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਓਬੀਸੀ ਜਮਾਤਾਂ ਦੇ ਵੱਖਰੇ ਪ੍ਰੋਗਰਾਮ ਪੰਜਾਬ ਵਿੱਚ ਹੋਣਗੇ ਤਾਂ ਕਿ ਬਹੁਜਨ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਇਸ ਤੋਂ ਬਾਅਦ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਵੱਲੋਂ ਲਗਾਤਾਰ ਢਾਈ ਘੰਟੇ ਸੰਗਠਨ ਦੀ ਰੂਪਰੇਖਾ, ਬਸਪਾ ਪਾਰਟੀ ਦੀ ਦੇਸ਼ ਦੀ ਰਾਜਨੀਤੀ ਵਿੱਚ ਸਥਾਨ, ਅਹੁਦੇਦਾਰਾਂ ਦੇ ਨਿਯੁਕਤੀ ਦੀ ਯੋਗਤਾ, ਸੁਪਰੀਮ ਕੋਰਟ ਦਾ ਅਨੁਸੂਚਿਤ ਜਾਤੀ ਵਰਗਾਂ ਤੇ ਆਏ ਵਰਗੀਕਰਨ ਤੇ ਫੈਸਲੇ ਸਬੰਧੀ, ਸੂਬਾ ਜਿਲ੍ਹਾਂ ਅਤੇ ਵਿਧਾਨ ਸਭਾ ਦੀ ਲੀਡਰਸ਼ਿਪ ਨੂੰ ਵਿਧਾਨ ਸਭਾ ਵਿੱਚ ਪੰਜ ਪੰਜ ਜੋਨਾਂ ਅਨੁਸਾਰ ਕੰਮ ਵੰਡਣ ਸਬੰਧੀ ਵਿਸਥਾਰ ਨਾਲ ਦੱਸਿਆ। ਬਾਮਸੇਫ਼, ਬੀਵੀਐਫ, ਸੋਸ਼ਲ ਮੀਡੀਆ, ਮਹਿਲਾਵਾਂ, ਲੀਗਲ ਟੀਮਾਂ ਅਤੇ ਪਛੜੇ ਵਰਗਾਂ ਨਾਲ ਸੰਬੰਧਿਤ ਲੀਡਰਸ਼ਿਪ ਦੇ ਵਿਸਥਾਰ ਦਾ ਪ੍ਰੋਗਰਾਮ ਦਿੱਤਾ ਗਿਆ।
ਕੇਂਦਰੀ ਕੋਆਰਡੀਨੇਟਰ ਸ੍ਰੀ ਵਿਪੁਲ ਕੁਮਾਰ ਜੀ ਨੇ ਕੇਂਦਰ ਅਤੇ ਸੂਬੇ ਦੀ ਲੀਡਰਸ਼ਿਪ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਘਰ-ਘਰ ਪਹੁੰਚਾਉਣ ਦਾ ਨਿਰਦੇਸ਼ ਦਿੱਤਾ। ਵਿਧਾਇਕ ਡਾ ਨਛੱਤਰ ਪਾਲ ਜੀ ਨੇ ਸਮੁੱਚੇ ਲੀਡਰਸ਼ਿਪ ਅਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਪ੍ਰੋਗਰਾਮ ਦੀ ਸਮਾਪਤੀ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਵਿਧਾਨਸਭਾ ਵਿੱਚ ਬਹੁਜਨ ਸਮਾਜ ਪਾਰਟੀ ਦੀ ਅਗਵਾਈ ਵਿੱਚ ਪੰਜਾਬ ਦੇ ਬਹੁਜਨ ਸਮਾਜ, ਗਰੀਬਾਂ, ਮਜਲੂਮਾਂ, ਕਿਸਾਨਾਂ, ਘੱਟ ਗਿਣਤੀਆਂ, ਅਨੁਸੂਚਿਤ ਜਾਤੀਆਂ, ਪਛੜੇ ਵਰਗਾਂ ਤੇ ਜਵਾਲੰਤ ਮੁੱਦਿਆਂ ਨੂੰ ਪਹਿਲ ਦੇ ਅਧਾਰ ਤੇ ਵਿਧਾਨ ਸਭਾ ਵਿੱਚ ਚੁੱਕਿਆ ਜਾਂਦਾ ਹੈ ਅਤੇ ਅਸੀਂ ਇਹ ਲੜਾਈ ਲਗਾਤਾਰ ਲੜਦੇ ਰਹਾਂਗੇ।
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜੀ ਨੇ ਟ੍ਰੇਨਿੰਗ ਕੈਂਪ ਵਿੱਚ ਸ਼ਾਮਿਲ ਹੋਈ ਸਮੁੱਚੀ ਲੀਡਰਸ਼ਿਪ ਤੇ ਜਿੰਮੇਵਾਰ ਅਹੁਦੇਦਾਰਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ 23 ਸਾਲ ਪਹਿਲਾਂ 2001 ਵਿੱਚ ਖੁਰਲਾ ਕਿੰਗਰਾ ਜਲੰਧਰ ਵਿਖੇ ਸਾਹਿਬ ਕਾਂਸ਼ੀ ਰਾਮ ਜੀ ਨੇ ਜਲੰਧਰ ਵਿੱਚ ਦੋ ਦਿਨਾਂ ਟ੍ਰੇਨਿੰਗ ਕੇਡਰ ਕੈਂਪ ਲਗਾਇਆ ਸੀ, 2024 ਵਿੱਚ ਅੱਜ 23 ਸਾਲ ਦੇ ਲੰਬੇ ਅਰਸੇ ਤੋਂ ਬਾਅਦ ਪੰਜਾਬ ਵਿੱਚ ਟ੍ਰੇਨਿੰਗ ਕੈਂਪ ਅਤੇ ਕੇਡਰ ਕੈਂਪਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਹਨਾਂ ਪ੍ਰੋਗਰਾਮਾਂ ਦਾ ਮੁੱਖ ਟੀਚਾ ਬਹੁਜਨ ਸਮਾਜ ਦੇ ਲੀਡਰਸ਼ਿਪ ਨੂੰ ਕੇਡਰ ਦੇ ਆਧਾਰ ਤੇ ਟ੍ਰੇਨਿੰਗ ਦੇ ਕੇ ਤਿਆਰ ਕਰਨਾ ਹੈ ਜੋ 2027 ਵਿੱਚ ਰਾਜ ਸੱਤਾ ਦੀ ਲੜਾਈ ਨੂੰ ਲੜਨ ਦੀ ਯੋਗ ਹੋ ਸਕੇ। ਉਹਨਾਂ ਕਿਹਾ ਕਿ ਆਉਣ ਵਾਲੀ 30 ਅਤੇ 31 ਅਗਸਤ ਨੂੰ ਜਲੰਧਰ ਸੂਬਾ ਦਫਤਰ ਵਿਖੇ ਦੋ ਰੋਜ਼ਾ ਸਮੀਖਿਆ ਮੀਟਿੰਗ ਹੋਵੇਗੀ ਜਿਸ ਵਿੱਚ ਜ਼ਿਲਾ ਵਾਈਜ ਲੀਡਰਸ਼ਿਪ ਨੂੰ ਟਾਈਮ ਦਿੱਤਾ ਜਾਵੇਗਾ। ਇਸ ਸਮੀਖਿਆ ਮੀਟਿੰਗ ਵਿੱਚ ਜਿਲਾ ਅਤੇ ਵਿਧਾਨ ਸਭਾ ਕਮੇਟੀਆਂ ਦੇ ਫੋਲਡਰ ਜਮਾ ਕਰਵਾਏ ਜਾਣਗੇ। ਵਿਧਾਨ ਸਭਾ ਪੱਧਰ ਉੱਤੇ ਲੀਡਰਸ਼ਿਪ ਨੂੰ ਕੰਮ ਲਈ ਪੰਜ ਪੰਜ ਜੋਨਾ ਵਿੱਚ ਵੰਡ ਦੇ ਆਧਾਰ ਤੇ ਜੋਨ ਕਮੇਟੀਆਂ ਦੀ ਰਿਪੋਰਟ ਵੀ ਲਈ ਜਾਏਗੀ। ਇਸ ਮੌਕੇ ਮਹੀਨਾਵਾਰ ਮਿਨਟੀਨੈਸ ਫੰਡ ਵੀ ਜਮਾ ਕਰਵਾਇਆ ਜਾਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰੱਖਸਾ ਬੰਧਨ ਤੇ ਕੁਦਰਤੀ ਸੁੰਦਰਤਾ ਵਧਾਉਣ ਲਈ ਬੂਟੇ ਲਗਾਏ।
Next articleਕਥਾਵਾਚਕ ਭਾਈ ਖਜ਼ਾਨ ਸਿੰਘ ਕੈਨੇਡਾ ਪੁੱਜੇ: ਵੈਨਕੂਵਰ ਏਅਰਪੋਰਟ ‘ਤੇ ਨਿੱਘਾ ਸਵਾਗਤ