ਕਟੋਚ ਸ਼ੀਲਡ ‘ਚ ਹੁਸ਼ਿਆਰਪੁਰ ਦੀ ਟੀਮ ਨੇ ਜਲੰਧਰ ਨੂੰ ਹਰਾ ਕੇ ਰਚਿਆ ਇਤਿਹਾਸ : ਡਾ: ਰਮਨ ਘਈ

ਹੁਸ਼ਿਆਰਪੁਰ ਲਈ ਕੁਲਵੀਰ ਸਿੰਘ (ਹੈਪੀ), ਅਰਜੁਨ ਕੁਮਾਰ (ਜੋਂਟੀ), ਕਰਮਵੀਰ ਅਤੇ ਪੁਲਕਿਤ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ )  ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਸੀਨੀਅਰ ਕਟੋਚ ਸ਼ੀਲਡ ਅੰਤਰ ਜ਼ਿਲ੍ਹਾ ਟੂਰਨਾਮੈਂਟ ਵਿੱਚ ਹੁਸ਼ਿਆਰਪੁਰ ਦੀ ਟੀਮ ਨੇ ਪਹਿਲੀ ਪਾਰੀ ਵਿੱਚ ਜਲੰਧਰ ਦੀ ਟੀਮ ਨੂੰ 76 ਦੌੜਾਂ ਨਾਲ ਹਰਾ ਕੇ 4 ਅੰਕ ਹਾਸਲ ਕਰਕੇ ਇਤਿਹਾਸ ਰਚਿਆ।  ਇਸ ਸਬੰਧੀ ਜਾਣਕਾਰੀ ਦਿੰਦਿਆਂ ਐਚਡੀਸੀਏ ਦੇ ਸਕੱਤਰ ਡਾ: ਰਮਨ ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 265 ਦੌੜਾਂ ਬਣਾਈਆਂ |  ਜਿਸ ਵਿੱਚ ਕੁਲਵੀਰ ਸਿੰਘ (ਹੈਪੀ) ਨੇ 94 ਦੌੜਾਂ, ਅਰਜੁਨ ਕੁਮਾਰ (ਜੋਂਟੀ) ਨੇ 81 ਦੌੜਾਂ ਅਤੇ ਪੁਲਕਿਤ ਸ਼ਰਮਾ ਨੇ 49 ਦੌੜਾਂ ਦਾ ਯੋਗਦਾਨ ਦਿੱਤਾ।  ਜਲੰਧਰ ਲਈ ਗੇਂਦਬਾਜ਼ੀ ਕਰਦੇ ਹੋਏ ਕਾਰਤਿਕ ਚੱਡਾ ਨੇ 4, ਪਰਰੀਤ ਦੱਤਾ ਅਤੇ ਗੌਰਵ ਚੌਧਰੀ ਨੇ 2-2 ਖਿਡਾਰੀਆਂ ਨੂੰ ਆਊਟ ਕੀਤਾ।  ਆਪਣੀ ਪਹਿਲੀ ਪਾਰੀ ਵਿੱਚ ਬੱਲੇਬਾਜ਼ੀ ਕਰਨ ਆਈ ਜਲੰਧਰ ਦੀ ਟੀਮ ਹੁਸ਼ਿਆਰਪੁਰ ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ 189 ਦੌੜਾਂ ਬਣਾ ਕੇ ਆਊਟ ਹੋ ਗਈ।  ਜਿਸ ਵਿੱਚ ਅਰੁਣ ਕਾਲੀਆ ਨੇ 90, ਪ੍ਰਸਾਦ ਦੱਤਾ ਨੇ 44, ਕਾਰਤਿਕ ਚੱਡਾ ਨੇ 17 ਦੌੜਾਂ ਬਣਾਈਆਂ।  ਹੁਸ਼ਿਆਰਪੁਰ ਲਈ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਕਰਮਵੀਰ ਸਿੰਘ ਨੇ 6 ਅਤੇ ਕੁਲਵੀਰ ਸਿੰਘ ਨੇ 4 ਖਿਡਾਰੀਆਂ ਨੂੰ ਆਊਟ ਕੀਤਾ।  ਪਹਿਲੀ ਪਾਰੀ ਵਿੱਚ 76 ਦੌੜਾਂ ਦੀ ਬੜ੍ਹਤ ਦੇ ਆਧਾਰ ’ਤੇ ਹੁਸ਼ਿਆਰਪੁਰ ਦੀ ਟੀਮ ਨੇ ਇਸ ਲੀਗ ਮੈਚ ਵਿੱਚ 4 ਅੰਕ ਹਾਸਲ ਕੀਤੇ।  ਹੁਸ਼ਿਆਰਪੁਰ ਟੀਮ ਦੀ ਇਸ ਵੱਡੀ ਜਿੱਤ ‘ਤੇ ਐਚ.ਡੀ.ਸੀ.ਏ ਦੇ ਪ੍ਰਧਾਨ ਡਾ: ਦਲਜੀਤ ਸਿੰਘ ਖੇਲਾ, ਵਿਵੇਕ ਸਾਹਨੀ, ਡਾ: ਪੰਕਜ ਸ਼ਿਵ, ਠਾਕੁਰ ਯੋਗਰਾਜ ਅਤੇ ਸਮੂਹ ਐਸੋਸੀਏਸ਼ਨ ਦੇ ਅਧਿਕਾਰੀਆਂ ਅਤੇ ਮੈਂਬਰਾਂ ਨੇ ਟੀਮ ਨੂੰ ਵਧਾਈ ਦਿੱਤੀ |  ਡਾ: ਰਮਨ ਘਈ ਨੇ ਦੱਸਿਆ ਕਿ ਹੁਸ਼ਿਆਰਪੁਰ ਦਾ ਅਗਲਾ ਮੈਚ ਨਵਾਂਸ਼ਹਿਰ ਨਾਲ ਖੇਡਿਆ ਜਾਵੇਗਾ |  ਉਨ੍ਹਾਂ ਹੁਸ਼ਿਆਰਪੁਰ ਦੀ ਟੀਮ ਨੂੰ ਇਸ ਇਤਿਹਾਸਕ ਜਿੱਤ ‘ਤੇ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਟੀਮ ਭਵਿੱਖ ‘ਚ ਵੀ ਆਪਣਾ ਚੰਗਾ ਪ੍ਰਦਰਸ਼ਨ ਜਾਰੀ ਰੱਖੇਗੀ |  ਇਸ ਮੌਕੇ ਜ਼ਿਲ੍ਹਾ ਕੋਚ ਦਲਜੀਤ, ਜ਼ਿਲ੍ਹਾ ਟਰੇਨਰ ਅਤੇ ਸਾਬਕਾ ਰਾਸ਼ਟਰੀ ਕ੍ਰਿਕਟਰ ਕੁਲਦੀਪ ਧਾਮੀ, ਦਲਜੀਤ ਧੀਮਾਨ, ਅਸ਼ੋਕ ਸ਼ਰਮਾ, ਜ਼ਿਲ੍ਹਾ ਮਹਿਲਾ ਕੋਚ ਦਵਿੰਦਰ ਕਲਿਆਣ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਅੱਗੇ ਵਧਣ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਭਗਤ ਕਹਿ ਕੇ ਸੰਬੋਧਨ ਕਰਨ ਵਾਲੇ ਰਾਗੀਆਂ, ਢਾਡੀਆਂ ਤੇ ਪਾਠੀਆਂ ਨੂੰ ਗੁਰਦੁਆਰਾ ਸਾਹਿਬ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ : ਭੈਣ ਸੰਤੋਸ਼ ਕੁਮਾਰੀ
Next articleਰੱਖਸਾ ਬੰਧਨ ਤੇ ਕੁਦਰਤੀ ਸੁੰਦਰਤਾ ਵਧਾਉਣ ਲਈ ਬੂਟੇ ਲਗਾਏ।