ਨਵੀਂ ਨਰਸਿੰਗ ਯੂਨੀਅਨ ਦੀ ਸਰਬ ਸੰਮਤੀ ਨਾਲ ਚੋਣ ਪ੍ਰਧਾਨ ਨੀਲਮ ਤੇ ਸਕੈਟਰੀ ਨਰੇਸ਼ ਨੂੰ ਚੁਣਿਆ

ਹੁਸ਼ਿਆਰਪੁਰ  (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਪੁਰਾਣੀ ਨਰਸਿੰਗ ਯੂਨੀਅਨ ਵਲੋ ਸਰਬ ਸੰਮਤੀ ਨਾਲ ਨਵੀਂ ਨਰਸਿੰਗ ਯੂਨੀਅਨ ਦੀ ਚੋਣ ਸਿਵਲ ਹਸਪਤਾਲ ਹੁਸ਼ਿਆਰਪੁਰ ਵਿੱਚ ਕੀਤੀ ਗਈ। ਜਿਸ ਵਿੱਚ ਜਿਲ੍ਹੇ ਭਰ ਤੋਂ ਸਮੂਹ ਸਟਾਫ ਨਰਸਾਂ ਸ਼ਾਮਿਲ ਹੋਈਆਂ। ਇਸ ਮੌਕੇ ਸਾਬਕਾ ਪ੍ਰਧਾਨ ਗੁਰਜੀਤ ਕੌਰ, ਸਤਨਾਮ ਕੌਰ, ਮਨਜੀਤ ਕੌਰ ਤੇ ਸ਼ਰਨਜੀਤ ਕੌਰ ਵੱਲੋ ਸੇਵਾ ਮੁੱਕਤ ਹੋਣ ਤੇ ਨਵੀਂ ਯੂਨੀਅਨ ਦੀ ਚੋਣ ਸਰਬ ਸੰਮਤੀ ਨਾਲ ਕੀਤੀ। ਇਸ ਸਾਰੇ ਸਟਾਫ਼ ਨੇ ਬਹੁਤ ਹੀ ਸ਼ਾਂਤੀ ਅਤੇ ਹਲੀਮੀ ਭਰੇ ਵਤੀਰੇ ਨਾਲ ਇਸ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜਿਆ। ਨਵੀਂ ਨਰਸਿੰਗ ਯੂਨੀਅਨ ਦੇ ਨਵ ਨਿਯੁਕਤ ਆਹੁਦੇਦਾਰ ਪ੍ਰਧਾਨ ਨੀਲਮ ਸੈਣੀ, ਉਪ ਪ੍ਰਧਾਨ ਹਰਦੀਪ ਕੌਰ, ਪਰਮਜੀਤ ਕੌਰ, ਪਰਵੇਸ਼ ਸਿਆਲ, ਖਜਾਨਚੀ ਮਨਦੀਪ ਕੌਰ, ਜਸਵੰਤ ਕੌਰ, ਸੈਕ੍ਰੇਟਰੀ ਨਰੇਸ਼ ਰਾਣੀ ਤੇ ਰਣਜੀਤ ਕੌਰ ਚੁਣੇ ਗਏ। ਜ਼ਿਲ੍ਹਾ ਹੁਸ਼ਿਆਰਪੁਰ ਦੇ ਹਰ ਪੀ. ਐਚ.ਸੀ. ਅਤੇ ਸੀ.ਐਚ.ਸੀ. ਤੋ ਐਡਵਾਈਜ਼ਰ ਚੁਣੇ ਜਾਣਗੇ ਤਾ ਜੋ ਯੂਨੀਅਨ ਨੂੰ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ। ਸੂਬਾ ਕਮੇਟੀ ਵਿੱਚ ਪਿਛਲੇ ਦਿਨੀ ਚਰਨਜੀਤ ਕੌਰ ਨੂੰ ਐਡਵਾਈਜ਼ਰ ਚੁਣਿਆ ਗਿਆ ਸੀ। ਮੀਟਿੰਗ ‘ਚ ਵੱਖ-ਵੱਖ ਬੁਲਾਰਿਆ ਨੇ ਹਿੱਸਾ ਲਿਆ। ਸਮੂਹ ਸਟਾਫ ਨੇ ਨਰਸਿੰਗ ਏਕਤਾ ਜ਼ਿੰਦਾਬਾਦ ਦੇ ਨਾਹਰਿਆ ਨਾਲ ਏਕੇ ਦਾ ਸਬੂਤ ਦਿੰਦਿਆ ਪੂਰਨ ਸਹਿਯੋਗ ਦੇਣ ਦਾ ਭਰੋਸਾ ਪ੍ਰਗਟਾਇਆ। ਇਸ ਮੌਕੇ ਨਵ ਨਿਯੁਕਤ ਪ੍ਰਧਾਨ ਨੀਲਮ ਸੈਣੀ ਨੇ ਨਰਸਾਂ ਨੂੰ ਆ ਰਹੀਆਂ ਮੁਸ਼ਕਿਲਾ ਤੇ ਵਿਚਾਰ ਵਟਾਂਦਰਾ ਕਰਦੇ ਹੋਏ ਕਿਹਾ ਕਿ ਨਵੀਂ ਭਰਤੀ ਨਾ ਹੋਣ ਕਰਕੇ ਕੰਮ ਦਾ ਦਬਾਅ ਬਹੁਤ ਜਿਆਦਾ ਵੱਧ ਗਿਆ ਹੈ। ਜਿਥੇ ਪੰਜਾਬ ਸਰਕਾਰ ਵਲੋਂ ਤਨਖਾਹ ਸਕੇਲ ਵਿੱਚ ਵਾਧਾ ਕਰਨਾ ਸੀ। ਉਥੇ ਉਸ ਨੂੰ ਘੱਟ ਕਰ ਦਿੱਤਾ ਗਿਆ। ਜਦ ਕਿ ਮਹਿੰਗਾਈ ਦਿਨੋ ਦਿਨ ਵੱਧ ਰਹੀ ਹੈ। ਪਿਛਲੇ ਸਮੇਂ ਤੋਂ ਪੰਜਾਬ ਸਰਕਾਰ ਦੇ ਮੁਲਾਜਮਾ ਦਾ 12 ਪ੍ਰਤੀਸ਼ਤ ਡੀ.ਏ. ਖੜਾ ਹੈ, ਉਹ ਵੀ ਪੰਜਾਬ ਸਰਕਾਰ ਦੇਣ ਨੂੰ ਤਿਆਰ ਨਹੀਂ। ਇਸ ਕਰਕੇ ਪੰਜਾਬ ਦੇ ਮੁਲਾਜਮਾਂ ਵਿੱਚ ਦਿਨੋਂ ਦਿਨ ਰੋਹ ਵੱਧ ਰਿਹਾ ਹੈ। ਪੰਜਾਬ ਸਰਕਾਰ ਵੱਲੋ ਨਾ ਹੀ ਸਟਾਫ ਨਰਸਾਂ ਨੂੰ ਯੂਨੀਫਾਰਮ ਅਲਾਉਂਸ ਤੇ ਨਾ ਹੀ ਨਾਈਟ ਅਲਾਉਂਸ ਦਿੱਤਾ ਜਾ ਰਿਹਾ ਹੈ ਤੇ ਹੋਰ ਵੀ ਬਹੁਤ ਸਾਰੀਆ ਮੰਗਾਂ ਸਰਕਾਰ ਮੰਨ ਕੇ ਮੁੱਕਰ ਗਈ ਹੈ। ਇਸ ਬਾਰੇ ਵੀ ਸੂਬਾ ਪੱਧਰੀ ਕਮੇਟੀ ਦੀ ਪੰਜਾਬ ਸਰਕਾਰ ਨਾਲ ਗੱਲਬਾਤ ਹੋ ਚੁੱਕੀ ਹੈ, ਪਰ ਪੰਜਾਬ ਸਰਕਾਰ ਅਜੇ ਤੱਕ ਮੰਨਣ ਨੂੰ ਤਿਆਰ ਨਹੀ ਹੈ। ਇਹਨਾਂ ਮੰਗਾਂ ਨੂੰ ਲੈ ਕੇ ਸੂਬਾ ਕਮੇਟੀ ਨਾਲ ਮਿਲ ਕੇ ਸੰਘੰਰਸ਼ ਵੀ ਉਲੀਕਿਆ ਜਾਵੇਗਾ। ਇਸ ਮੌਕੇ ਹੋਰਨਾਂ ਤੇ ਇਲਾਵਾ ਨਰਸਾਂ ਪਰਮਜੀਤ ਕੌਰ, ਕੁਲਰਾਜ ਕੌਰ, ਸੁਦੇਸ਼ ਕੁਮਾਰੀ, ਸਰਬਜੀਤ ਕੌਰ, ਸੁਸ਼ਮਾ ਕੁਮਾਰੀ ਅਤੇ ਸਟਾਫ ਨਰਸਾਂ ਹਰਦੀਪ ਕੌਰ, ਸੰਦੀਪ ਕੌਰ, ਰਜਨੀ, ਕਰਨਵੀਰ ਕੌਰ, ਜਸਵਿੰਦਰ ਧਾਮੀ, ਮਨਦੀਪ ਸੈਣੀ, ਰਮਨੀਕ, ਜਸਵੰਤ ਕੌਰ ਅਤੇ ਹੋਰ ਸਮੂਹ ਸਟਾਫ ਮੌਜੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਸੰਯੁਕਤ ਕਿਸਾਨ ਮੋਰਚੇ ਵਲੋਂ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੂੰ ਮੰਗ ਪੱਤਰ ਦੇਣ ਲਈ ਤਹਿਸੀਲਦਾਰ ਨੂੰ ਸੌਂਪਿਆ
Next articleਵਧਿਆ ਹੋਇਆ ਪ੍ਰੋਸਟੇਟ, ਮੁੱਖ ਤੌਰ ‘ਤੇ ਬਜ਼ੁਰਗਾਂ ਨੂੰ ਪ੍ਰਭਾਵਿਤ ਕਰਦਾ ਹੈ – ਡਾ ਰੰਧਾਵਾ