ਏ ਕੇ ਕਲੱਬ ਲੁਧਿਆਣਾ ਨੇ ਜਿੱਤਿਆ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦਾ ਅਠਵਾਂ ਅੰਡਰ 15 ਟੂਰਨਾਮੈਂਟ

ਕਪੂਰਥਲਾ, (ਸਮਾਜ ਵੀਕਲੀ) ( ਕੌੜਾ  )–  ਅੱਜ ਸ਼ਾਹ ਸੁਲਤਾਨ ਕ੍ਰਿਕਟ ਕਲੱਬ (ਰਜਿ) ਸਮਾਜ ਸੇਵੀ ਸੰਸਥਾ ਵੱਲੋਂ ਅਕਾਲ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਸੁਲਤਾਨਪੁਰ ਲੋਧੀ ਵਿਖੇ ਅਜ਼ਾਦੀ ਦਿਵਸ ਨੂੰ ਸਮਰਪਿਤ ਅੱਠ ਟੀਮਾਂ ਦਾ ਤਿੰਨ ਰੋਜ਼ਾ ਅੰਡਰ 15 ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਯੂਥ ਕ੍ਰਿਕਟ ਕਲੱਬ ਜਲੰਧਰ ਅਤੇ ਏ ਕੇ ਕ੍ਰਿਕਟ ਕਲੱਬ ਲੁਧਿਆਣਾ ਵਿਚਕਾਰ ਖੇਡਿਆ ਗਿਆ। ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਕਲੱਬ ਏ ਕੇ ਕ੍ਰਿਕਟ ਕਲੱਬ ਲੁਧਿਆਣਾ ਨੇ ਵੀਹ ਓਵਰਾਂ ਵਿੱਚ 97 ਦੌੜਾਂ ਬਣਾਈਆਂ। ਜਿਸ ਦੇ ਜਵਾਬ ਵਿੱਚ ਯੂਥ ਕ੍ਰਿਕਟ ਕਲੱਬ ਨੇ 19.3 ਓਵਰ ਵਿਚ 96 ਦੌੜਾਂ ਬਣਾਕੇ ਆਲ ਆਊਟ ਹੋ ਗਈ। ਇਹ ਫਾਈਨਲ ਮੁਕਾਬਲਾ ਬੁਹਤ ਹੀ ਰੋਮਾਂਚਕਾਰੀ ਹੋਇਆ। ਇਸ ਅਠਵੇਂ ਕ੍ਰਿਕਟ ਅੰਡਰ 15 ਟੂਰਨਾਮੈਂਟ ਤੇ ਏ ਕੇ ਕਲੱਬ ਲੁਧਿਆਣਾ ਕਬਜ਼ਾ ਕੀਤਾ। ਇਸ ਟੂਰਨਾਮੈਂਟ ਵਿੱਚ ਤੀਜ਼ੇ ਨੰਬਰ ਤੇ ਐਚ ਕੇ ਕ੍ਰਿਕਟ ਕਲੱਬ ਲੁਧਿਆਣਾ ਦੀ ਟੀਮ ਰਹੀ। ਜਿਸ ਨੇ ਟੂਰਨਾਮੈਂਟ ਬਹੁਤ ਵਧੀਆ ਪ੍ਰਦਰਸ਼ਨ ਕੀਤਾ। ਚਹਿਲ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ 95 ਦੌੜਾਂ ਬਣਾਈਆਂ 6 ਵਿਕਟਾਂ ਹਾਸਲ ਕੀਤੀਆਂ ਅਤੇ ਤਿੰਨ ਕੈਚ ਕੀਤੇ ਅਤੇ ਬੈਸਟ ਪਲੇਅਰ ਆਫ਼ ਦਾ ਟੂਰਨਾਂਮੈਂਟ ਦਾ ਖ਼ਿਤਾਬ ਜਿਤਿਆ।ਚਿਰਾਗ ਕੋਹਲੀ ਬੈਸਟ ਫੀਲਡਰ ਰਿਹਾ। ਇਸ ਟੂਰਨਾਮੈਂਟ ਦਾ ਬੈਸਟ ਕੈਚ ਵੀ ਚਿਰਾਗ ਕੋਹਲੀ ਨੇ ਕੀਤਾ। ਇਸ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਇਨਾਮਾਂ ਦੀ ਵੰਡ ਸਰਦਾਰ ਗੁਰਦੀਪ ਸਿੰਘ ਜੱਜ,ਸਰਦਾਰ ਗੁਰਨਾਮ ਸਿੰਘ ਬਾਜਵਾ ਐਸਡੀਓ ਬਿਜਲੀ ਬੋਰਡ ਖੈੜਾ ਦੋਨਾਂ ਸਰਦਾਰ ਸੁਖਦੇਵ ਸਿੰਘ ਜੱਜ,ਸਰਦਾਰ ਕੁਲਵਿੰਦਰ ਸਿੰਘ ਜੱਜ ਸਰਦਾਰ ਗੁਰਵਿੰਦਰ ਸਿੰਘ ਵਿਰਕ,ਯਸ਼ ਥਿੰਦ,ਰਣਜੀਤ ਸਿੰਘ ਸੈਣੀ ਨੇ ਕੀਤੀ। ਇਸ ਟੂਰਨਾਮੈਂਟ ਵਿਚ ਭਾਗ ਲੈ ਰਹੇ ਸਾਰੇ ਹੀ ਖਿਡਾਰੀਆਂ ਨੂੰ ਇਨਾਮ ਦਿੱਤੇ ਗਏ। ਇਸ ਟੂਰਨਾਮੈਂਟ ਵਿਚ ਆਈਆਂ ਸਾਰੀਆਂ ਟੀਮਾਂ ਦੇ ਬੱਚਿਆਂ ਨੂੰ ਸਰਦਾਰ ਕੁਲਵਿੰਦਰ ਸਿੰਘ ਜੱਜ ਅਤੇ ਸਰਦਾਰ ਸੁਖਦੇਵ ਸਿੰਘ ਜੱਜ ਨੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਨਾਲ ਜੁੜੇ ਰਹਿਣ ਲਈ ਜਾਗਰੂਕ ਵੀ ਕੀਤਾ। ਇਸ ਟੂਰਨਾਮੈਂਟ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨਾ ਹੈ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਦੇ ਚੇਅਰਮੈਨ ਸਰਦਾਰ ਸੁਖਦੇਵ ਸਿੰਘ  ਜੱਜ ਸਰਦਾਰ ਗੁਰਦੀਪ ਸਿੰਘ ਜੀ ਜੱਜ ਪ੍ਰਧਾਨ ਅਕਾਲ ਗਰੁੱਪ ਇੰਸਟੀਟਿਊਸ਼ਨ ਸਰਦਾਰ ਕੁਲਵਿੰਦਰ ਸਿੰਘ ਜੱਜ ਸਰਦਾਰ ਪ੍ਰਗਟ ਸਿੰਘ ਜੱਜ ਸਰਪ੍ਰਸਤ ਸਰਦਾਰ ਗੁਰਵਿੰਦਰ ਸਿੰਘ ਵਿਰਕ ਦੇ ਉਪਰਾਲੇ ਸਦਕਾ ਇਹ ਟੂਰਨਾਮੈਂਟ ਕਰਵਾਇਆ ਗਿਆ।ਇਸ ਟੂਰਨਾਮੈਂਟ ਵਿੱਚ ਬਚਿਆ ਨੂੰ ਖੇਡਣ ਦਾ ਮੌਕਾ ਮਿਲਿਆ ਮਾਸਟਰ ਨਰੇਸ਼ ਕੋਹਲੀ ਨੇ ਦੱਸਿਆ ਕਿ ਪਿਛਲੇ ਤਿੰਨ ਸਾਲ ਤੋਂ ਅਕਾਲ ਕ੍ਰਿਕਟ ਅਕੈਡਮੀ ਵਿਖੇ ਬੱਚਿਆਂ ਨੂੰ ਕ੍ਰਿਕਟ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਹਰ ਐਤਵਾਰ ਮੈਚ ਵੀ ਕਰਵਾਏ ਜਾਂਦੇ ਹਨ ਤਾਂ ਜੋ ਨੌਜਵਾਨ ਖੇਡਾਂ ਵੱਲ ਉਤਸ਼ਾਹਿਤ ਹੋਣ। ਇਸ ਟੂਰਨਾਮੈਂਟ ਵਿੱਚ ਅੰਪਾਇਰਿੰਗ ਦੀ ਭੂਮਿਕਾ ਅਮਰਦੀਪ ਸਿੰਘ ਕੋਚ, ਵਿਕਰਮਜੀਤ ਸੋਢੀ,ਕੁਸ਼ਲ ਗੁਜਰਾਲ  ਨਿਭਾਈ। ਇਸ ਮੌਕੇ ਕਰਨ ਪੁਰੀ, ਅਮਰਜੀਤ ਯੂਕੇ,ਯਾਦਵਿੰਦਰ, ਰਿੰਕੂ,ਯਸ਼ ਥਿੰਦ,ਰਣਜੀਤ ਸਿੰਘ ਸੈਣੀ,ਹਰਪ੍ਰੀਤ ਸਿੰਘ ਸੰਧੂ,ਸਰਦਾਰ ਅੰਗਰੇਜ਼ ਸਿੰਘ ਡੇਰਾ ਸੈਦਾ,ਜਗਤਾਰ ਸਿੰਘ ਗੁਰਾਇਆ,ਜਤਿੰਦਰ ਸਿੰਘ ਖਾਲਸਾ,ਰੋਹਿਤ ਕੋਚ, ਅਕਸ਼ੇ ਕੋਚ,  ਮੀਤਾ ਕੋਚ,ਦੀਪਕ ਕਾਲੀਆਂ ਕੋਚ,ਅਮਰਦੀਪ ਕੋਚ,ਸੋਢੀ ਕੋਚ,ਸ਼ੁਭ ਜੱਜ,ਪ੍ਰਤੀਕ ਜੱਜ,ਚਿਰਾਗ ਕੋਹਲੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਲੇਖਕ ਅਮਨ ਜੱਖਲਾਂ ਜੀ ਦਾ ਨਵੀਂ ਦਿੱਲੀ ਵਿਖੇ ‘ਰਾਸ਼ਟਰੀ ਮਨੁੱਖਤਾਵਾਦੀ ਪੁਰਸਕਾਰ’ ਨਾਲ ਸਨਮਾਨ
Next article“ਰੱਖੜੀ”