(ਸਮਾਜ ਵੀਕਲੀ) ਘਰ ਘਰ ਦੀ ਕਹਾਣੀ ਹੈ ਇਹ ਹੁਣ ਦੇ ਸਮੇਂ ਵਿੱਚ!!ਕਹਿੰਦੇ ਸਾਡੇ ਘਰ ਕਲੇਸ਼ ਰਹਿੰਦਾ ਹੈ ਜੀ।ਪਰ ਰਹਿੰਦਾ ਕਿਸ ਗੱਲ ਤੋਂ??ਇਸ ਵੱਲ ਕੋਈ ਧਿਆਨ ਨਹੀਂ ਦਿੰਦਾ?? ਜਦੋਂ ਅਸੀਂ ਇਕ ਦੂਜੇ ਦੀਆਂ ਗੱਲਾਂ ਬਰਦਾਸ਼ਤ ਨਹੀਂ ਕਰਦੇ ,ਜਾਂ ਅਸੀਂ ਆਪਣੇ ਆਪ ਨੂੰ ਵੱਡੇ ਤੇ ਦੂਜੇ ਦਾ ਸਤਿਕਾਰ ਨਹੀਂ ਕਰਦੇ। ਨਿੱਕੀ ਨਿੱਕੀ ਗੱਲ ਤੇ ਜਦੋਂ ਘਰਾਂ ਵਿੱਚ ਬਹਿਸ ਹੋ ਜਾਂਦੀ ਹੈ, ਉਹਨਾਂ ਘਰਾਂ ਵਿੱਚ ਕਲੇਸ਼ ਨੇ ਤਾਂ ਆਪ ਹੀ ਆ ਕੇ ਰਹਿਣਾ।
ਹੁਣ ਥੋੜਾ ਇਹਨਾਂ ਤੋਂ ਬਚਾਅ ਦੀ ਗੱਲ ਕਰਦੇ ਹਾਂ।ਕੀ ਅਸੀਂ ਆਪਣੇ ਆਪ ਉੱਤੇ ਕੰਮ ਕਰਦੇ ਹਾਂ ਜਾ ਨਹੀਂ,ਜੇ ਕਰਦੇ ਹਾਂ ਤਾਂ ਕਿਸ ਲੈਵਲ ਤੱਕ ,, ਜੇ ਨਹੀਂ ਕਰਦੇ ਤਾਂ ਕਿਓ? ਸੋਚਣ ਸਮਝਣ ਵਾਲੀ ਗੱਲ ਹੈ ਘਰ ਵਿੱਚ ਰਹਿੰਦੇ ਤਾਂ ਮੀਆਂ ਬੀਬੀ ਤੇ ਉਹਨਾਂ ਦਾ ਆਪਣਾ ਪਰਿਵਾਰ ਹੀ ਹੈ। ਜਦੋਂ ਘਰ ਆਪਣਾ ਪਰਿਵਾਰ ਆਪਣਾ ਫੇਰ ਲੜਾਈ ਝਗੜਾ ਕਿਸ ਗੱਲ ਦਾ??ਪਰ ਅਸੀਂ ਲੜਦੇ ਆਪਣੀ ਹੌਮੇਂ ਕਰਕੇ ਹਾਂ , ਜੇ ਇੱਕ ਗੁੱਸੇ ਵਿੱਚ ਹੋਵੇ ਤਾਂ ਦੂਸਰਾ ਕੁਝ ਸਮੇਂ ਲਈ ਆਪਣੇ ਆਪ ਨੂੰ ਥੋੜ੍ਹਾ ਢਾਲ ਲਵੇ ਤਾਂ,ਕਲੇਸ਼ ਤੇ ਕਾਬੂ ਪਾਇਆ ਜਾ ਸਕਦਾ ਹੈ ਨਹੀਂ ਤਾਂ ਸਾਰੀ ਉਮਰ ਏਸੇ ਕਲਾ ਕਲੇਸ਼ ਵਿੱਚ ਲੰਘ ਜਾਂਦੀ ਹੈ।
ਫੇਰ ਸਾਡੇ ਸਾਰੇ ਘਰਾਂ ਦੀਆਂ ਮਾਤਾਵਾਂ, ਭੈਣਾਂ,ਬਾਬਿਆਂ ਵੱਲੋਂ ਭੱਜਦੀਆਂ ਹਨ। ਬਾਬਾ ਜੀ ਸਾਡੇ ਘਰ ਦਾ ਮਾਹੌਲ ਸਹੀ ਨਹੀਂ ਹੈ?? ਬਾਬੇ ਅਜਿਹੇ ਸਮੇਂ ਦਾ ਇੰਤਜ਼ਾਰ ਕਰਦੇ ਹਨ! ਕੋਈ ਸਾਡੇ ਕੋਲ ਆਵੇ ਤਾਂ ਅਸੀਂ ਆਪਣੇ ਘਰ ਦਾ ਖਰਚ– ਪਾਣੀ ਤੋਰੀਏ ਤੇ ਆਪਣੇ ਘਰ ਦਾ ਮਾਹੌਲ ਠੀਕ ਕਰੀਏ। ਸਾਡੇ ਭੋਲੇ ਭਾਲੇ ਲੋਕਾਂ ਨੂੰ ਸਮਝ ਜਦੋਂ ਤੱਕ ਆਉਂਦੀ ਹੈ,ਉਸ ਵੇਲੇ ਤਕ ਤਾਂ ਘਰ ਲੁੱਟ ਚੁੱਕਿਆ ਹੁੰਦਾ ਹੈ। ਜਦੋ ਵੀ ਤੁਸੀਂ ਕਿਸੇ ਮਸੀਬਤ ਜਾ ਪ੍ਰੇਸ਼ਾਨੀ ਦਾ ਹੱਲ ਕਰਨਾ ਹੈ,ਉਹ ਤੁਹਾਨੂੰ ਆਪ ਨੂੰ ਹੀ ਕਰਨਾ ਪਵੇਗਾ ਜੀ। ਦੂਸਰਾ ਤਾਂ ਤੁਹਾਡੇ ਚੁਲ੍ਹੇ ਤੇ ਰੋਟੀ ਸੇਕੇਗਾ ਹੀ , ਜਦੋਂ ਤੁਸੀਂ ਉਸ ਨੂੰ ਮੌਕਾ ਦਿਓਗੇ। ਸਾਨੂੰ ਸਾਰਿਆਂ ਨੂੰ ਆਪਣੀ ਸਮਝ ਦੀ ਹੀ ਵਰਤੋਂ ਕਰਨੀ ਪਵੇਗੀ, ਨਹੀਂ ਤਾਂ ਅੰਜਾਮ ਬੜੇ ਭੈੜੇ ਨਿਕਲਣਗੇ।
ਸਾਨੂੰ ਆਪਣੇ ਪਰਿਵਾਰ ਨਾਲ ਬੈਠ ਕੇ ਹੀ , ਫੈਸਲੇ ਲੈਣੇ ਪੈਣਗੇ , ਨਹੀਂ ਤਾਂ ਜਦੋਂ ਘਰ ਵਿੱਚ ਦੂਜਿਆਂ ਦੀ ਦਖਲ ਅੰਦਾਜੀ ਹੁੰਦੀ ਹੈ??ਉਸ ਵੇਲੇ ਵੀ ਘਰ ਵਿੱਚ ਕਲੇਸ਼, ਲੜਾਈ ਝਗੜਾ ਰਹਿੰਦਾ ਹੈ।ਇਸ ਲਈ ਦੂਜਿਆਂ ਨੂੰ ਤਵੱਜੋ ਦੇਣੀ ਬੰਦ ਕਰਕੇ ਆਪਣੇ ਪਰਿਵਾਰ ਨਾਲ ਹੱਸ ਖੇਡ ਕੇ ਸਮਾਂ ਗੁਜ਼ਾਰਨਾ ਚਾਹੀਦਾ ਹੈ। ਜ਼ਿੰਦਗੀ ਖ਼ੁਸ਼ਹਾਲ ਹੋ ਜਾਵੇਗੀ। ਤੁਹਾਡੀ ਥੋੜੀ ਆਮਦਨ ਵਿੱਚ ਵੀ ਘਰ ਵਧੀਆ ਚਲੇਗਾ, ਨਹੀਂ ਤਾਂ ਤੁਸੀਂ ਪੈਸੇ ਜਿੰਨੇਂ ਮਰਜ਼ੀ ਕੰਮਾਂ ਲਵੋ!! ਜਿਨ੍ਹਾਂ ਸਮਾਂ ਤੁਹਾਡਾ ਸਲੂਕ ਠੀਕ ਨਹੀਂ ਘਰ ਵਿੱਚ ਪੈਸੇ ਵੀ ਨਹੀਂ ਟਿਕਣੇ,ਬੈਠ ਕੇ ਮਸਲੇ ਹੱਲ ਕਰਨੇ ਚਾਹੀਦੇ ਹਨ।
ਇੱਕ ਕਹਾਵਤ ਵੀ ਹੈ?? ਕਲਾ ਕਲੇਸ਼ ਵਸੇ ਤੇ ਘੜਿਓ ਪਾਣੀ ਨੱਸੇ।
ਗਿੰਦਾ ਸਿੱਧੂ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly