ਮਾਛੀਵਾੜਾ ਇਲਾਕੇ ਦੇ ਵਿੱਚ ਨਸ਼ਾ ਤਸਕਰਾਂ ਦੀ ਗੁੰਡਾਗਰਦੀ ਦਾ ਨੰਗਾ ਨਾਚ ਇੱਕ ਨੌਜਵਾਨ ਨੂੰ ਗੱਡੀ ਹੇਠ ਦੇ ਕੇ ਮਾਰਿਆ ਤਿੰਨ ਜ਼ਖ਼ਮੀ

(ਸਮਾਜ ਵੀਕਲੀ) ਮਾਛੀਵਾੜਾ ਸਾਹਿਬ/ਬਲਬੀਰ ਸਿੰਘ ਬੱਬੀ:- ਪੰਜਾਬ ਗੁਰੂਆਂ ਪੀਰਾਂ ਫ਼ਕੀਰਾਂ ਦੀ ਧਰਤੀ ਧਾਰਮਿਕ ਖਿੱਤਾ, ਜਿਸ ਦੀਆਂ ਸਿਫਤਾਂ ਸਮੁੱਚੀ ਦੁਨੀਆਂ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਅਕਸਰ ਹੁੰਦੀਆਂ ਰਹੀਆਂ ਹਨ ਪਰ ਪੰਜਾਬ ਦੇ ਵਿੱਚ ਸਿਆਸੀ ਪੁਸਤ ਪਨਾਹੀ ਪੁਲਿਸ ਦੀ ਮਿਲੀ ਭੁਗਤ ਦੇ ਨਾਲ ਹੌਲੀ ਹੌਲੀ ਨਸ਼ਿਆਂ ਦਾ ਪ੍ਰਚਲਨ ਹੋਇਆ ਤੇ ਅਖੀਰ ਨੂੰ ਇਹ ਨਸ਼ਿਆਂ ਦਾ ਦਰਿਆ ਵਗਦਾ ਵਗਦਾ ਅਨੇਕਾਂ ਕੀਮਤੀ ਜਾਨਾ ਲੈ ਰਿਹਾ ਹੈ। ਕੁਝ ਲੋਕ ਤਾਂ ਨਸ਼ਾ ਖਾ ਕੇ ਮਰਦੇ ਹਨ ਤੇ ਕੁਝ ਲੋਕਾਂ ਨੂੰ ਨਸ਼ਾ ਤਸਕਰ ਗਲਤ ਤਰੀਕੇ ਦੇ ਨਾਲ ਮੌਤ ਦੇ ਘਾਟ ਉਤਾਰਦੇ ਹਨ ਇਹ ਖਬਰਾਂ ਰੋਜਾਨਾ ਹੀ ਸਮੁੱਚੇ ਪੰਜਾਬ ਦੇ ਵਿੱਚ ਕਿਸੇ ਨਾ ਕਿਸੇ ਹਿੱਸੇ ਤੋਂ ਸਾਡੇ ਸਾਹਮਣੇ ਆਉਂਦੀਆਂ ਹਨ।
ਅਜਿਹੀ ਹੀ ਇੱਕ ਦਿਲ ਕੰਬਾਊ ਘਟਨਾ ਮਾਛੀਵਾੜਾ ਸਾਹਿਬ ਤੋਂ ਪੰਜ ਸੱਤ ਕਿਲੋਮੀਟਰ ਦੂਰੀ ਉੱਤੇ ਵਸੇ ਪਿੰਡ ਖੇੜਾ ਦੇ ਵਿੱਚ ਵਾਪਰੀ ਹੈ ਇਸ ਘਟਨਾ ਦਾ ਸਬੰਧ ਵੀ ਸਿੱਧੇ ਤੌਰ ਉੱਤੇ ਨਸ਼ਾ ਤਸਕਰਾਂ ਦੇ ਨਾਲ ਜੁੜਦਾ ਹੈ। ਚਕਲੀ,ਖੇੜਾ ਜੋ ਆਪਸ ਵਿੱਚ ਗਵਾਂਢੀ ਪਿੰਡ ਹਨ ਇਥੋਂ ਦਾ ਇੱਕ ਮੰਤਰੀ ਨਾਮ ਦਾ ਨਸ਼ਾ ਤਸਕਰ ਹੈ ਜੋ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਕਰਦਾ ਹੈ ਇਲਾਕੇ ਦੇ ਲੋਕਾਂ ਤੇ ਪਿੰਡ ਦੇ ਲੋਕਾਂ ਨੇ ਉਸ ਦੀਆਂ ਅਨੇਕਾਂ ਵਾਰ ਸ਼ਿਕਾਇਤਾਂ ਪੁਲਿਸ ਥਾਣਾ ਮਾਛੀਵਾੜਾ ਸਮਰਾਲਾ ਖੰਨਾ ਵਿੱਚ ਕੀਤੀਆਂ ਹਨ ਪਰ ਉਸ ਵੱਲ ਨੂੰ ਕਿਸੇ ਵੀ ਪੁਲਿਸ ਵਾਲੇ ਨੇ ਕਦੇ ਮੂੰਹ ਨਹੀਂ ਕੀਤਾ ਹੁਣ ਉਸਨੇ ਰਾਤ ਨੂੰ 10 ਵਜੇ ਅਜਿਹਾ ਚੰਨ ਚਾੜਿਆ ਕਿ ਦੋ ਤਿੰਨ ਘਰਾਂ ਦੇ ਵਿੱਚ ਮਾਤਮ ਛਾ ਗਿਆ। ਪਿੰਡ ਖੇੜਾ ਦੇ ਵਸਨੀਕ ਕੁਝ ਨੌਜਵਾਨ ਇਸ ਨਸ਼ਾ ਤਸਕਰ ਦੇ ਵਿਰੁੱਧ ਸਨ ਤੇ ਨਸ਼ਾ ਤਸਕਰ ਨੇ ਅਜਿਹੀ ਰੰਜਿਸ਼ ਰੱਖੀ ਕਿ ਰਾਤ ਨੂੰ ਇੱਕੋ ਹੀ ਪਰਿਵਾਰ ਦੇ ਨੌਜਵਾਨ ਗੁਰਦੁਆਰਾ ਸਾਹਿਬ ਦੇ ਕੋਲ ਬੈਠੇ ਸਨ ਕਿ ਇਸ ਨੇ ਰੰਜਿਸ਼ ਅਧੀਨ ਆਉਂਦਿਆਂ ਬਹੁਤ ਤੇਜ਼ ਰਫਤਾਰ ਨਾਲ ਗੱਡੀ ਲਿਆ ਕੇ ਉਹਨਾਂ ਵਿਅਕਤੀਆਂ ਦੇ ਉੱਪਰ ਚੜ੍ਹਾ ਦਿੱਤੀ ਜਿਸ ਵਿੱਚ ਕੁਲਵਿੰਦਰ ਸਿੰਘ ਉਮਰ 28 ਸਾਲ ਪੁੱਤਰ ਲਖਵੀਰ ਸਿੰਘ (ਸਾਬਕਾ ਫੌਜੀ) ਨੂੰ ਗੱਡੀ ਹੇਠ ਇਸ ਤਰ੍ਹਾਂ ਦਰੜਿਆ ਕਿ ਉਸ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਜਿਸ ਦੀ ਲਾਸ਼ ਸਿਵਲ ਹਸਪਤਾਲ ਸਮਰਾਲਾ ਦੇ ਵਿੱਚ ਰੱਖੀ ਗਈ ਹੈ। ਇੱਥੇ ਹੀ ਇਸ ਦੇ ਚਾਚੇ ਦੇ ਲੜਕੇ ਮੋਹਣ ਸਿੰਘ ਸੋਹਣ ਸਿੰਘ ਤੇ ਇੱਕ ਰਿਸ਼ਤੇਦਾਰ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਜੋ ਕਿ ਚੰਡੀਗੜ੍ਹ ਤੇ ਸਮਰਾਲਾ ਆਦਿ ਵਿੱਚ ਇਲਾਜ ਅਧੀਨ ਹਨ ਬਹੁਤ ਤੇਜ਼ ਰਫਤਾਰ ਨਾਲ ਇਹਨਾਂ ਨੌਜਵਾਨਾਂ ਉੱਪਰ ਨਸ਼ਾ ਤਸਕਰ ਵੱਲੋਂ ਚੜਾਈ ਗਈ ਗੱਡੀ ਵਿੱਚ, ਕਿਸੇ ਦਾ ਸਿਰ ਪਾੜ ਗਿਆ ਕਿਸੇ ਦੀ ਲੱਤ ਤੇ ਬਾਂਹ ਟੁੱਟ ਗਈ ਰਾਤ ਵੇਲੇ ਹੋਈ ਇਸ ਵਾਰਦਾਤ ਨੇ ਇਲਾਕੇ ਵਿੱਚ ਇੱਕ ਦਮ ਹੀ ਸਹਿਮ ਪੈਦਾ ਕਰ ਦਿੱਤਾ। ਪਰਿਵਾਰਿਕ ਮੈਂਬਰਾਂ ਨੇ ਜਖਮੀਆਂ ਨੂੰ ਇਲਾਜ ਲਈ ਭਰਤੀ ਕਰਾਉਣ ਦਾ ਪ੍ਰਬੰਧ ਕੀਤਾ ਤੇ ਜਿਸ ਨਸ਼ਾ ਤਸਕਰ ਨੇ ਇਡਾ ਵੱਡਾ ਕਾਰਾ ਕੀਤਾ ਹੈ ਉਹ ਫਰਾਰ ਦੱਸਿਆ ਜਾ ਰਿਹਾ ਹੈ ਇੱਥੇ ਸਵਾਲ ਇਹ ਉਠਦਾ ਹੈ ਕਿ ਇਸ ਦੇ ਵਿਰੁੱਧ ਜਦੋਂ ਪਹਿਲਾਂ ਪੁਲਿਸ ਕੋਲ ਦਰਖਾਸਤਾਂ ਆਦਿ ਗਈਆਂ ਸਨ ਤਾਂ ਪੁਲਿਸ ਨੇ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਜਿਸ ਦਾ ਸਿੱਟਾ ਇਹ ਨਿਕਲਿਆ ਕਿ ਅਖੀਰ ਨੂੰ ਇੱਕ ਘਰ ਦਾ ਚਿਰਾਗ ਸਦਾ ਲਈ ਬੁੱਝ ਗਿਆ ਕੁਲਵਿੰਦਰ ਸਿੰਘ ਦੇ ਦੋ ਲੜਕੀਆਂ ਹਨ ਜੋ ਕਿ ਪ੍ਰਾਈਵੇਟ ਤੌਰ ਉੱਤੇ ਆਪਣਾ ਕੰਮ ਕਰਕੇ ਮਾਂ ਪਿਓ ਦੇ ਨਾਲ ਘਰ ਦਾ ਗੁਜ਼ਾਰਾ ਚਲਾਉਂਦਾ ਸੀ।
ਪੱਤਰਕਾਰ ਭਾਈਚਾਰੇ ਤੇ ਆਮ ਲੋਕਾਂ ਵੱਲੋਂ ਅਕਸਰ ਹੀ ਮਾਛੀਵਾੜਾ ਸਮਰਾਲਾ ਇਲਾਕੇ ਵਿੱਚ ਨਸ਼ਾ ਸਮਗਲਰਾਂ ਦੇ ਸਬੰਧ ਵਿੱਚ ਖਬਰਾਂ ਆਦਿ ਲਾਈਆਂ ਜਾਂਦੀਆਂ ਹਨ ਤੇ ਸਮੇਂ ਸਮੇਂ ਉੱਤੇ ਪੁਲਿਸ ਅਧਿਕਾਰੀਆਂ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ ਪਰ ਨਸ਼ਾ ਤਸਕਰਾਂ ਉੱਪਰ ਪੁਲਿਸ ਕਦੇ ਕੋਈ ਕਾਰਵਾਈ ਨਹੀਂ ਕਰਦੀ ਇਸ ਘਟਨਾ ਦੇ ਰੋਸ ਵਜੋਂ ਲੋਕਾਂ ਵਿੱਚ ਬਹੁਤ ਜਿਆਦਾ ਗੁੱਸਾ ਹੈ ਜੇਕਰ ਪੁਲਿਸ ਅਜਿਹੇ ਨਸ਼ਾ ਤਸਕਰਾਂ ਸ਼ਰਾਰਤੀ ਅਨਸਰਾਂ ਨੂੰ ਪਹਿਲਾਂ ਸਖਤੀ ਨਾਲ ਨੱਥ ਪਾਉਂਦੀ ਤਾਂ ਸ਼ਾਇਦ ਇੱਸ ਨੌਜਵਾਨ ਦੀ ਮੌਤ ਨਾ ਹੁੰਦੀ। ਇਲਾਕੇ ਵਿੱਚ ਹੋਰ ਥਾਵਾਂ ਉੱਤੇ ਵੀ ਨਸ਼ਾ ਸ਼ਰੇਆਮ ਚੱਲ ਰਿਹਾ ਹੈ ਪੁਲਿਸ ਨੂੰ ਜਾਣਕਾਰੀ ਵੀ ਦੇ ਦਿੱਤੀ ਗਈ ਹੈ ਹੁਣ ਦੇਖਦੇ ਹਾਂ ਪੁਲਿਸ ਕੋਈ ਕਾਰਵਾਈ ਕਰਦੀ ਹੈ ਜਾਂ ਫਿਰ ਕਿਸੇ ਹੋਰ ਦੀ ਮੌਤ ਦਾ ਇੰਤਜ਼ਾਰ ਹੈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

 

Previous articleਹਿਮਾਚਲ ‘ਚ ਮੀਂਹ ਦਾ ਕਹਿਰ: ਕਈ ਇਲਾਕਿਆਂ ‘ਚ ਹੜ੍ਹ, ਊਨਾ ‘ਚ ਰਾਮਪੁਰ ਪੁਲ ਟੁੱਟਿਆ; ਲੇਹ-ਮਨਾਲੀ ਹਾਈਵੇਅ ਵੀ ਬੰਦ ਕਰ ਦਿੱਤਾ ਗਿਆ
Next article**ਵਣਜਾਰਾ**