ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ)_ਆਗਾਜ – ਏ -ਦੋਸਤੀ ਯਾਤਰਾ ਦੇ ਡੈਲੀਗੇਟਸ ਨੂੰ ਨਿਰਾਸ਼ਾ ਦਾ ਮੂੰਹ ਦੇਖਣਾ ਪਿਆ, ਜਦੋਂ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਨ ਉਪਰੰਤ ਉਹਨਾਂ ਸੰਗ੍ਰਹਿਆਲਿਆ ਦੇਖਣ ਦੀ ਇੱਛਾ ਜ਼ਾਹਿਰ ਕੀਤੀ।ਉਹਨਾਂ ਨੂੰ ਸਿਵਾਏ ਚਿੱਤਰ ਨੁਮਾਇਸ਼ ਤੋਂ ਬਿਨਾਂ, ਹੋਰ ਸ਼ਹੀਦ ਦੀਆਂ ਉਸ ਸਮੇਂ ਦੀਆਂ ਸੰਭਾਲੀਆਂ ਨਿਸ਼ਾਨੀਆਂ ਜਿਵੇੰ ਅਸ਼ਥੀਆਂ ਵਾਲਾ ਕਲਸ਼, ਸ਼ਹੀਦ ਦੀ ਡਾਇਰੀ, ਜੱਜ ਵਲੋਂ ਫਾਂਸੀ ਦੀ ਸਜ਼ਾ ਸੁਣਾਉਣ ਵਾਲੀ ਕੱਲਮ ਦਵਾਤ, ਉਸ ਦਿਨ ਦਾ ਅਖ਼ਬਾਰ ਤੇ ਹੋਰ ਭਾਵੁਕ ਕਰਨ ਵਾਲੀਆਂ ਨਿਸ਼ਾਨੀਆਂ ਦਾ ਸੰਗ੍ਰਹਿਆਲਿਆ ਆਦਿ ਨੂੰ ਦੇਖਣ ਤੋਂ ਬਿਨਾਂ ਜਜ਼ਬਾਤਾਂ ਨੂੰ ਦਬਾ ਕੇ ਮੁੜਨਾ ਪਿਆ। ਪੁੱਛਣ ਤੇ ਪਤਾ ਚਲਿਆ ਕੇ ਉਹ ਕੁੱਝ ਕਾਰਨਾ ਕਰ ਕੇ ਬੰਦ ਕੀਤਾ ਹੈ।ਐਨੀ ਗਰਮੀ ਵਿੱਚ ਏਅਰ ਕੰਡਿਸ਼ੀਨ ਵੀ ਬੰਦ ਸਨ।ਅਦਾਰਸ਼ ਸੋਸ਼ਿਲ ਵੈਲਫ਼ੇਅਰ ਸੋਸਾਇਟੀ ਮੰਗ ਕਰਦੀ ਹੈ ਕਿ ਸ਼ਹੀਦ ਦੇ ਸਮਾਰਕ ਦੀ ਸਾਂਭ ਸੰਭਾਲ ਨੂੰ ਪਹਿਲ ਦਿਤੀ ਜਾਵੇ, ਤੇ ਦੂਰ ਡਰੇਦੇ ਤੋਂ ਆਉਣ ਵਾਲੇ ਦਰਸ਼ਕਾਂ ਦੀਆਂ ਇੱਛਾਵਾਂ ਦੀ ਪੂਰਤੀ ਲਈ ਢੂਕਵੇਂ ਕਦਮ ਚੁੱਕੇ ਜਾਣ।
ਹਰੀ ਕ੍ਰਿਸ਼ਨ ✍🏽
ਜਨਰਲ ਸੈਕਟਰੀ,
ਅਦਾਰਸ਼ ਸ਼ੋਸਿਲ ਵੈਲਫ਼ੇਅਰ ਸੋਸਾਇਟੀ ਪੰਜਾਬ
ਪ੍ਰਮਾਨਿਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly