ਕਪੂਰਥਲਾ, (ਸਮਾਜ ਵੀਕਲੀ) (ਕੌੜਾ)- ਸਰਕਾਰੀ ਐਲੀਮੈਂਟਰੀ ਸਕੂਲ ਸੁੰਨੜਵਾਲ ਵਿੱਚ ਬੀਤੀ ਰਾਤ ਚੋਰਾਂ ਦੁਆਰਾ ਕੀਮਤੀ ਸਮਾਨ ਚੋਰੀ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਕੂਲ ਦੀ ਮੁੱਖ ਅਧਿਆਪਕਾ ਲਖਵਿੰਦਰ ਕੌਰ ਨੇ ਦੱਸਿਆ ਕਿ ਜਦੋਂ ਮੈਂ ਸਵੇਰੇ ਸਕੂਲ ਪਹੁੰਚੀ ਤਾਂ ਦੇਖਿਆ ਸਕੂਲ ਦੇ ਦਫਤਰ ਤੇ ਰਸੋਈ ਦਾ ਤਾਲਾ ਟੁੱਟਾ ਹੋਇਆ ਸੀ, ਅਤੇ ਸਕੂਲ ਵਿੱਚੋਂ ਕਈ ਤਰ੍ਹਾਂ ਦਾ ਕੀਮਤੀ ਸਮਾਨ ਤੇ ਰਾਸ਼ਨ ਆਦਿ ਚੋਰੀ ਸੀ। ਇਸ ਸਬੰਧੀ ਚੋਰਾਂ ਦੁਆਰਾ ਚੋਰੀ ਕਰਨ ਦੀ ਇਹ ਘਟਨਾ ਸੀ ਸੀ ਟੀ ਵੀ ਕੈਮਰੇ ਵਿੱਚ ਕੈਦ ਹੋ ਗਈ । ਜਿਸ ਵਿੱਚ ਰਸੋਈ ਵਿੱਚੋਂ ਦੋ ਸਿਲਿੰਡਰ ਦਫਤਰ ਵਿੱਚੋਂ ਦਫਤਰ ਦਾ ਛੱਤ ਵਾਲਾ ਪੱਖਾ ,ਰਾਸ਼ਨ, ਇੱਕ ਕੈਮਰਾ, ਇੱਕ ਕਣਕ ਤੇ ਇੱਕ ਚਾਵਲ ਦੀ ਬੋਰੀ ਚੋਰੀ ਹੋ ਗਏ । ਇਸੇ ਪ੍ਰਕਾਰ ਹੀ ਦਫਤਰ ਵਿੱਚੋਂ ਬੀ ਐਸ ਐਨ ਐਲ ਦਾ ਸਿਸਟਮ ਵੀ ਚੋਰਾਂ ਵੱਲੋਂ ਪੁੱਟ ਲਿਆ ਗਿਆ। ਇਸ ਦੇ ਨਾਲ ਹੀ ਚੋਰਾਂ ਨੇ ਨਾਲ ਬਣੇ ਮਿਡਲ ਸਕੂਲ ਵਿੱਚੋਂ ਹੀ ਦੋ ਸਿਲੰਡਰ ਚੋਰੀ ਹੋ ਗਏ ਅਤੇ ਆਂਗਣਵਾੜੀ ਦਾ ਤਾਲਾ ਟੁੱਟਾ ਹੋਇਆ ਸੀ। ਇਸ ਕਮਰੇ ਵਿੱਚੋਂ ਇੱਕ ਸਿਲੰਡਰ ਚੋਰੀ ਹੋ ਗਿਆ। ਸਕੂਲ ਮੁੱਖੀ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਚੌਂਕੀ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly