ਦਾਣਾ ਮੰਡੀ ਮਹਿਤਪੁਰ ਵਿਚ ਏ ਟੀ ਐਮ ਦਾ ਉਦਘਾਟਨ ਚੈਅਰਮੈਨ ਹਰਚੰਦ ਸਿੰਘ ਬਰਸਟ ਨੇ ਕੀਤਾ

ਸੀਵਰੇਜ ਪ੍ਰਬੰਧਾਂ ਸਮੇਤ ਵੱਡੇ ਕੰਡੇ ਲਗਾਏ ਜਾਣ ਦੀ ਮੰਗ ਮਾਰਕੀਟ ਕਮੇਟੀ ਵਿਖੇ ਬੂਟੇ ਵੀ ਲਗਾਏ 

ਮਹਿਤਪੁਰ,(ਸਮਾਜ ਵੀਕਲੀ) (ਪੱਤਰ ਪ੍ਰੇਰਕ)– ਦਾਣਾ ਮੰਡੀ ਮਹਿਤਪੁਰ ਵਿਖੇ ਐਚ ਡੀ ਐਫ ਸੀ ਦੇ  ਨਵੇਂ ਬਣੇ ਏ ਟੀ ਐਮ ਦਾ ਉਦਘਾਟਨ ਹਰਚੰਦ ਸਿੰਘ ਬਰਸਟ ਚੇਅਰਮੈਂਨ ਪੰਜਾਬ ਮੰਡੀ ਬੋਰਡ, ਮੋਹਾਲੀ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਦਾਣਾ ਮੰਡੀ ਮਹਿਤਪੁਰ ਵਿਖੇ ਨਵੇਂ ਬਣੇ ਏ.ਟੀ.ਐਮ. ਦਾ ਉਦਘਾਟਨ ਕਰਨ ਸਮੇਂ ਕਿਸਾਨਾਂ ਵੱਲੋਂ ਵੱਡੇ ਕੰਡੇ ਲਗਾਏ ਜਾਣ ਦੀ ਮੰਗ ਦਾ ਜਵਾਬ ਦਿੰਦਿਆਂ ਚੈਅਰਮੈਨ ਬਰਸਟ ਨੇ ਕਿਹਾ ਕਿ ਸਾਰੇ ਪੰਜਾਬ ਦੀਆਂ ਮੰਡੀਆਂ ਵਿਚ ਵੱਡੇ ਕੰਡੇ ਲਗਾਏ ਜਾ ਰਹੇ ਹਨ ਅਤੇ ਬਹੁਤ ਜਲਦੀ ਮਹਿਤਪੁਰ ਦਾਣਾ ਮੰਡੀ ਵਿਚ ਵੀ ਕੰਡਾ ਲਗਾ ਦਿੱਤਾ ਜਾਵੇਗਾ। ਇਸ ਮੌਕੇ ਪ੍ਰੈਸ ਵੱਲੋਂ ਮਹਿਤਪੁਰ ਦੀ ਦਾਣਾ ਮੰਡੀ ਵਿਚ ਬਰਸਾਤ ਦਾ ਪਾਣੀ ਖੜ੍ਹਨ ਦਾ ਮੁੱਦਾ ਵੀ ਉਠਾਇਆ ਗਿਆ। ਇਸ ਦਾ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਨੇ ਦੱਸਿਆ ਕਿ ਮਹਿਤਪੁਰ ਅੰਦਰ ਸੀਵਰੇਜ ਨੂੰ ਲੈ ਕੇ ਵੱਡਾ ਪ੍ਰੋਜੈਕਟ ਚਲ ਰਿਹਾ ਹੈ ਸਾਰੇ ਮਹਿਤਪੁਰ ਵਿਚ ਵਧੀਆ ਸੀਵਰੇਜ ਪ੍ਰਬੰਧਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਮੰਡੀ ਨੀਵੀਂ ਹੋਣ ਕਰਕੇ ਜੋ ਬਰਸਾਤ ਦਾ ਪਾਣੀ ਮੰਡੀ ਵਿਚ ਖੜਨ ਦੀ ਸਮੱਸਿਆ ਹੈ ਉਸ ਨੂੰ ਸੀਵਰੇਜ ਰਾਹੀਂ ਬਾਹਰ ਕੱਢਣ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਹਰਚੰਦ ਸਿੰਘ ਬਰਸਟ ਨੇ ਸੰਬੋਧਨ ਕਰਦਿਆਂ ਵੱਧ ਤੋਂ ਵੱਧ ਦਰੱਖਤ ਲਗਾਉਂਣ ਦੀ ਅਪੀਲ ਕੀਤੀ ਅਤੇ ਸਹੀਦ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਦਫਤਰ ਮਾਰਕਿਟ ਕਮੇਟੀ ਮਹਿਤਪੁਰ ਵਿਖੇ ਉਨ੍ਹਾਂ ਵੱਲੋਂ ਬੂਟੇ ਵੀ ਲਗਾਏ ਗਏ। ਇਸ ਸਮੇਂ ਉਨ੍ਹਾ ਦੇ ਨਾਲ ਪਰਮਿੰਦਰ ਸਿੰਘ ਪਿੰਦਰ ਪੰਡੋਰੀ ਹਲਕਾ ਇੰਚਾਰਜ(ਆਮ ਆਦਮੀ ਪਾਰਟੀ),-ਮੁਕੇਸ਼ ਕੁਮਾਰ ਕੈਲੇ ਜਿਲਾ ਮੰਡੀ ਅਫਸਰ, ਜਲੰਧਰ, ਗੁਰਿੰਦਰ ਸਿੰਘ ਚੀਮਾ ਚੀਫ ਇੰਜੀਨੀਅਰ ਪੰਜਾਬ ਮੰਡੀ ਬੋਰਡ, ਬਲਕਾਰ ਸਿੰਘ ਚੱਠਾ ਚੇਅਰਮੈਂਨ ਮਾਰਕਿਟ ਕਮੇਟੀ ਮਹਿਤਪੁਰ, ਤਜਿੰਦਰ ਕੁਮਾਰ ਸਕੱਤਰ ਮਾਰਕਿਟ ਕਮੇਟੀ, ਮਨਦੀਪ ਸਿੰਘ ਲੇਖਾਕਾਰ, ਜਸਵਿੰਦਰ ਸਿੰਘ ਮੰਡੀ ਸੁਪਰਵਾਈਜਰ, ਅੰਮ੍ਰਿਤ ਪਾਲ ਮੰਡੀ ਸੁਪਰਵਾਈਜ਼ਰ ਤੋਂ ਇਲਾਵਾ ਆੜਤੀਆਂ ਵਿਚ ਪਰਮਜੀਤ ਸਿੰਘ ਭਾਟੀਆ, ਸੁਖਦੀਪ ਭਾਟੀਆ, ਡਿੰਪਲ ਭਾਟੀਆ, ਬਲਜੀਤ ਸਿੰਘ, ਗੁੱਲੂ ਪੰਡਿਤ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਓ – ਡਾ. ਰਣਜੀਤ ਸਿੰਘ ਰਾਏ
Next articleਦੀਵਾਨ ਟੋਡਰ ਮੱਲ ਪਬਲਿਕ ਸਕੂਲ ਕਾਕੜਾ ਵਿਖੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ 78ਵਾਂ ਗਣਤੰਤਰ ਦਿਵਸ।