ਦੋ ਪਿੰਡਾਂ ਦੀ ਪੰਚਾਇਤ ਇੱਕ ਸਕੂਲ ਦੋ ਸਕੂਲਾਂ ਨੂੰ ਇੱਕ ਕਰਨ ਲਈ ਉੱਠੀ ਮੰਗ, ਲੋੜਵੰਦਾਂ ਦੀ ਮਦਦ ਕੀਤੀ –ਗਰਚਾ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਅੱਜ ਸ਼ਮਿੰਦਰ ਸਿੰਘ ਗਰਚਾ ਦਾ ਜਨਮ ਦਿਨ ਹੈ ਅਤੇ ਉਸ ਨੇ ਇਸ ਮੌਕੇ ਤੇ ਲੋੜਵੰਦਾਂ ਲਈ ਖਾਣ ਪੀਣ ਦੀ ਸਮੱਗਰੀ ਭੇਜੀ ਅਤੇ ਹੁਣੇ ਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਜਿੱਤਣ ਵਾਲੀ ਲੜਕੀ ਮੁਸਕਾਨ ਲਈ ਆਰਥਿਕ ਮੱਦਦ ਦੇ ਕੇ ਉਸ ਨੂੰ ਸਨਮਾਨਿਤ ਕੀਤਾ। ਇਹ ਗੱਲਾਂ ਸ ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ ਨੇ ਬੋਲਦਿਆਂ ਅੱਗੇ ਕਿਹਾ ਕਿ ਗਰਚਾ ਸਾਹਿਬ ਜੀ ਦਾ ਜਨਮ ਦਿਨ ਜੇਕਰ ਉਹ ਆਪ ਹੁੰਦੇ ਇਥੇ ਤਾਂ ਗੱਲ ਕੁਝ ਹੋਰ ਹੀ ਹੋਣੀ ਸੀ ਜਿਹੜੇ ਕਿ 16 ਸਾਲ ਦੀ ਉਮਰ ਵਿੱਚ ਹੀ ਬਾਹਰ ਚਲੇ ਗਏ ਸਨ ਉਨ੍ਹਾਂ ਆਕੇ ਬੰਗਾ ਵਿਖੇ ਆਪਣੀ ਰਹਿਅਸ ਬਣਾਈ ਪਰ ਉਨ੍ਹਾਂ ਦਾ ਦਿਲ ਅੱਜ ਵੀ ਪਿੰਡ ਸੱਲ ਕਲਾਂ ਸੱਲ ਖੁਰਦ ਵਿੱਚ ਹੀ ਹੈ। ਉਨ੍ਹਾਂ ਨੇ ਸਕੂਲ ਬਣਾਉਣ ਲਈ ਬਹੁਤ ਨੱਠਭੱਜ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਦੋ ਪਿੰਡਾਂ ਦੀ ਪੰਚਾਇਤ ਇੱਕ ਹੈ, ਸਕੂਲ ਦੋ ਹਨ ਜੇਕਰ ਇੱਕ ਸਕੂਲ ਹੋ ਜਾਵੇ ਤਾਂ ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਮਿਡਲ ਸਕੂਲ ਆਪਣੇ ਪਿੰਡ ਵਿੱਚ ਹੀ ਬਣੇਗਾ। ਹੋਰ ਬਹੁਤ ਕੰਮ ਕਰਦੇ ਹਨ ਕਿਸੇ ਮਰੀਜ਼ ਦੀ ਸਹਾਇਤਾ, ਕਿਸੇ ਗਰੀਬ ਬੱਚੇ ਨੂੰ ਪੜਾਉਣ ਲਈ, ਕਿਸੇ ਵੀ ਗਰੀਬ ਖਿਡਾਰੀ ਨੂੰ ਮੰਜ਼ਲ ਤੱਕ ਪਹੁੰਚਾਉਣ ਲਈ ਹਰ ਦਮ ਤੱਤਪਰ ਰਹਿੰਦੇ ਹਨ ।ਸ ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ ਨੇ ਵੀ ਐਲਾਨ ਕੀਤਾ ਕਿ ਜੇਕਰ ਕੋਈ ਬੱਚਾ ਪੜਾਈ ਕਰਨਾ ਚਾਹੁੰਦਾ ਹੈ ਜਾਂ ਜੇਕਰ ਕੋਈ ਬੱਚਾ ਖੇਡਾਂ ਖੇਡਣ ਲਈ ਪੈਸੇ ਦੀ ਜ਼ਰੂਰਤ ਮਹਿਸੂਸ ਕਰਦਾ ਹੈ ਤਾਂ ਮੈਂ ਵੀ ਹਰਦਮ ਹਾਜ਼ਰ ਹਾਂ। ਇਸ ਮੌਕੇ ਤੇ ਸ ਦਿਲਬਾਗ ਸਿੰਘ ਬਾਗੀ ਪ੍ਰਧਾਨ ਰੋਟਰੀ ਕਲੱਬ ਬੰਗਾ, ਮਨਜੀਤ ਸਿੰਘ ਲੋਗੀਆ ਕਿੱਕ ਬਾਕਸਿੰਗ ਦੇ ਕੋਚ ,ਨਰਿੰਦਰ ਮਾਹੀ ਪੱਤਰਕਾਰ, ਮਨਜਿੰਦਰ ਸਿੰਘ ਪੱਤਰਕਾਰ,ਹੋਰ ਬਹੁਤ ਪਤਵੰਤੇ ਸੱਜਣ ਆਏ ਹੋਏ ਸਨ ਰੋਟਰੀ ਕਲੱਬ ਬੰਗਾ ਦੇ ਮੈਂਬਰ,ਜੀਤਾ ਰਾਮ ਬੈਂਸ, ਹਰਭਜਨ ਸਾਬਕਾ ਸਰਪੰਚ, ਪਲਵਿੰਦਰ ਸਿੰਘ ਨੰਬਰਦਾਰ, ਕਸ਼ਮੀਰ ਚੰਦ ਬੈਂਸ, ਸੁਰਜੀਤ ਕੁਮਾਰ ਵਾਲੀਆਂ,ਜੋਗਾ ਰਾਮ, ਚਰਨਜੀਤ ਸਿੰਘ ਨੰਬਰਦਾਰ, ਬਲਵੀਰ ਕੌਰ, ਕੁਲਵਿੰਦਰ ਕੌਰ, ਅਵਿਨਾਸ਼ ਕੌਰ, ਪ੍ਰੇਮ ਚੰਦ, ਜੋਗਿੰਦਰ ਰਾਮ ਭੱਟੀ, ਰਾਣੀ, ਮਨਜੀਤ ਸੋਨੂੰ,ਕਿੱਕ ਬਾਕਸਿੰਗ ਖਿਡਾਰੀ ਹਰਸਿਮਰਨ ਸਿੰਘ ਲੋਗੀਆ, ਮੁਸਕਾਨ ਅਤੇ ਬਹੁਤ ਸਾਰੇ ਬਜ਼ੁਰਗ ਅਤੇ ਔਰਤਾਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleSAMAJ WEEKLY = 15/08/2024
Next articleਗੁਰੂ ਨਾਨਕ ਪੈਰਾਮੈਡੀਕਲ ਕਾਲਜ ਢਾਹਾਂ ਕਲੇਰਾਂ ਦੇ ਵਿਦਿਆਰਥੀਆਂ ਵੱਲੋਂ ਤੀਆਂ ਦਾ ਤਿਉਹਾਰ ਬਹੁਤ ਧੂਮ ਧਾਮ ਨਾਲ ਮਨਾਇਆ ਗਿਆ