ਸਰਕਾਰੀ ਪ੍ਰਾਇਮਰੀ ਸਕੂਲ ਮਲਕ ਦੇ ਵਿਦਿਆਰਥੀਆਂ ਨੇ ਬਾਲ ਸੰਸਦ ਵੋਟਿੰਗ ਵਿੱਚ ਹਿੱਸਾ ਲਿਆ

(ਸਮਾਜ ਵੀਕਲੀ) (ਜਗਰਾਉਂ)ਸਰਕਾਰੀ ਪ੍ਰਾਇਮਰੀ ਸਕੂਲ ਮਲਕ ਦੇ ਵਿਦਿਆਰਥੀਆਂ ਨੇ ਬਾਲ ਸੰਸਦ ਵੋਟਾਂ ਵਿੱਚ ਹਿੱਸਾ ਲੈਂਦਿਆਂ  ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਹਾਸਿਲ ਕੀਤੀ। ਜਿਸ ਵਿੱਚ ਬਹੁਤ ਖੂਬਸੂਰਤ ਢੰਗ ਨਾਲ ਇੱਕ ਮਾਡਰਨ ਪੋਲਿੰਗ ਬੂਥ ਤਿਆਰ ਕੀਤਾ ਗਿਆ। ਵਿਦਿਆਰਥੀਆਂ ਨੇ ਪੋਲਿੰਗ ਪਾਰਟੀ ਦੀ ਡਿਊਟੀ ਬਹੁਤ ਬਾਖੂਬੀ ਨਿਭਾਈ। ਜਿਸ ਵਿੱਚ ਪੋਲਿੰਗ ਪਾਰਟੀ ਵਿੱਚ ਉਹ ਪ੍ਰਜਾਈਡਿੰਗ ਅਫ਼ਸਰ,ਪੋਲਿੰਗ ਅਫ਼ਸਰ, ਬੀ ਐਲ ਓ ਸਾਹਿਬਾਨ, ਪੋਲਿੰਗ ਏਜੰਟ ਆਦਿ ਦੀਆਂ ਡਿਊਟੀਆਂ ਸਕੂਲ ਦੇ ਵਿਦਿਆਰਥੀਆਂ ਦੀਆਂ ਲਗਾਈਆਂ ਗਈਆਂ ਤੇ ਉਹਨਾਂ ਨੇ ਇਸ ਕੰਮ ਨੂੰ ਆਨੰਦ ਮਾਣਦੇ ਹੋਏ ਕੀਤਾ। ਵੋਟ ਪਾਉਣ ਆਏ ਵੋਟਰਾਂ ਦੇ ਛੋਟੇ ਬੱਚਿਆਂ ਦੇ ਬੈਠਣ ਲਈ ਬੱਚਿਆਂ ਵਿੱਚੋਂ ਹੀ ਆਂਗਣਵਾੜੀ ਵਰਕਰ ਦੀ ਡਿਊਟੀ ਲਗਾਈ ਗਈ ਅਤੇ ਕਰੈਚ ਸੈਂਟਰ ਬਣਾਇਆ ਗਿਆ। ਅਨੁਸ਼ਾਸਨ ਬਣਾਉਣ ਲਈ ਸੁਰੱਖਿਆ ਫੋਰਸ ਵਜੋਂ ਵੀ ਬੱਚਿਆਂ ਦੀ ਡਿਊਟੀ ਵੀ ਲਗਾਈ ਗਈ।ਇਹਨਾਂ  ਵਿਦਿਆਰਥੀਆਂ ਵੱਲੋਂ ਨਿਭਾਈ ਗਈ ਡਿਊਟੀ ਨਾਲ ਸ਼ਾਂਤੀਪੂਰਵਕ ਤਰੀਕੇ ਨਾਲ ਵੋਟਿੰਗ ਦਾ ਕੰਮ ਨੇਪਰੇ ਚੜ੍ਹਿਆ।
ਬਾਲ ਸੰਸਦ ਦੀ ਚੋਣ ਪ੍ਰਕਿਰਿਆ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ. ਸੁਖਦੇਵ ਸਿੰਘ ਹਠੂਰੀਆਂ, ਸੈਂਟਰ ਹੈਡ ਟੀਚਰ ਸ.ਹਰਵਿੰਦਰ ਸਿੰਘ, ਖੇਡ ਅਫਸਰ ਸ.ਕਰਮਜੀਤ ਸਿੰਘ ਅਤੇ ਸਕੂਲ ਦੇ ਚੇਅਰਮੈਨ ਸ਼੍ਰੀ ਮਤੀ ਮਨਦੀਪ ਕੌਰ ਨੇ ਸ਼ਿਰਕਤ ਕੀਤੀ।
ਬਾਲ ਸੰਸਦ ਦੌਰਾਨ ਵੋਟਾਂ ਬਣਵਾਉਣ ਇਸਦੇ ਪ੍ਰਬੰਧ ਅਤੇ ਵੋਟਾਂ ਨੂੰ ਸਚਾਰੂ ਢੰਗ ਨਾਲ ਮੁਕੰਮਲ ਕਰਵਾਉਣ ਲਈ ਸੈਂਟਰ ਹੈੱਡ ਟੀਚਰ ਸ. ਪ੍ਰਿਤਪਾਲ ਸਿੰਘ ਨੇ ਮੁੱਖ ਚੋਣ ਅਫਸਰ ਵਜੋਂ ਡਿਊਟੀ ਨਿਭਾਈ।
ਬਾਲ ਸੰਸਦ ਚੋਣ ਪ੍ਰਕਿਰਿਆ ਦੇ ਇੰਚਾਰਜ ਮੈਡਮ ਸ੍ਰੀਮਤੀ ਸ਼ੁਭਜੀਤ ਕੌਰ ਅਤੇ ਮੈਡਮ ਸ਼੍ਰੀਮਤੀ ਮੋਨਿਕਾ ਗੁਪਤਾ* ਨੇ ਬੱਚਿਆਂ ਨੂੰ ਕਈ ਦਿਨਾਂ ਤੋਂ ਟ੍ਰੇਨਿੰਗਾਂ ਦੇਣੀਆਂ ਸ਼ੁਰੂ ਕੀਤੀਆਂ ਹੋਈਆਂ ਸਨ। ਜਿਸ ਕਾਰਨ ਅੱਜ ਦੇ ਇਸ ਪ੍ਰੋਗਰਾਮ ਨੂੰ ਬੱਚਿਆਂ  ਨੇ ਬਾਖ਼ੂਬੀ  ਨੇਪਰੇ ਚਾੜ੍ਹਿਆ।
ਇਸ ਪ੍ਰੋਗਰਾਮ ਨੂੰ ਮੀਡੀਆ  ਵੱਲੋਂ  ਕਵਰ ਕਰਨ ਲਈ  ਚੈਨਲ ਮਲਕ ਸਟਾਰ ਕਾਸਟ ਵੱਲੋਂ ਮੁੱਖ ਭੂਮਿਕਾ ਨਿਭਾਈ।
ਪੋਲਿੰਗ ਸਟਾਫ਼ ਲਈ ਚਾਹ-ਪਾਣੀ ਅਤੇ ਖਾਣੇ ਦਾ ਵੀ ਢੁਕਵਾਂ ਪ੍ਰਬੰਧ ਕੀਤਾ ਗਿਆ।
*ਸ.ਪ੍ਰਿਤਪਾਲ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋ ਅੱਜ ਬਾਲ ਸੰਸਦ ਦੀਆਂ ਵੋਟਾਂ ਪਈਆਂ ਹਨ ਉਹਨਾਂ ਦੀ ਗਿਣਤੀ 17 ਅਗਸਤ ਨੂੰ ਹੋਵੇਗੀ ਅਤੇ ਇਸਦਾ ਵੋਟਾਂ ਦਾ ਰਿਜਲਟ 20 ਅਗਸਤ ਨੂੰ ਜਨਤਕ ਕੀਤਾ ਜਾਵੇਗਾ*। ਸਮੂਹ ਸਟਾਫ ਮੈਂਬਰ ਮੈਡਮ ਸ਼੍ਰੀਮਤੀ ਸੁਮਨ ਕੁਮਾਰੀ, ਸ. ਸਤਨਾਮ ਸਿੰਘ ਹਠੂਰ, ਸ.ਭਜਨ ਸਿੰਘ,ਸ.ਮਨਦੀਪ ਸਿੰਘ,ਸ. ਜੁਗਰਾਜ ਸਿੰਘ,ਸੁਖਜੀਵਨ ਕੌਰ, ਹਰਦੀਪ ਕੌਰ, ਬਲਜੀਤ ਕੌਰ, ਹਰਪ੍ਰੀਤ ਕੌਰ,ਬਰਜਿੰਦਰ ਪਾਲ ਕੌਰ ਅਤੇ ਰਜਨੀ* ਵੱਲੋਂ ਅੱਜ ਦੇ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਬਣਦਾ ਭਰਪੂਰ ਸਹਿਯੋਗ ਦਿੱਤਾ ਗਿਆ।
ਅੱਜ ਦੇ ਪ੍ਰੋਗਰਾਮ ਦੇ ਸ਼ਾਨਦਾਰ ਪ੍ਰਬੰਧਾਂ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ. ਸੁਖਦੇਵ ਸਿੰਘ ਹਠੂਰੀਆ ਨੇ ਸੈਂਟਰ ਹੈੱਡ ਟੀਚਰ ਸ.ਪ੍ਰਿਤਪਾਲ ਸਿੰਘ ਅਤੇ ਸਮੁੱਚੇ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ਅਤੇ ਬੱਚਿਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ*।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਲਿਫਟਿੰਗ ਟੇਕਲ ਟੁੱਟਣ ਕਾਰਨ ( ਪੀ ਐੱਲ ਡਬਲਯੂ )ਵਿੱਚ ਕਰਮਚਾਰੀ ਦੀ ਦਰਦਨਾਕ ਮੌਤ, ਦੋਸ਼ੀ ਅਧਿਕਾਰੀਆਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ -ਆਈ ਆਰ ਈ ਐੱਫ
Next articleਬੀ ਕੇ ਯੂ ਦੁਆਬਾ ਕੇਂਦਰ ਸਰਕਾਰ ਦੇ ਨਾਦਰਸ਼ਾਹੀ ਫੁਰਮਾਨ ਦੇ ਵਿਰੋਧ ਵਿਚ 15 ਅਗਸਤ ਨੂੰ ਟਰੈਕਟਰ ਮਾਰਚ ਕੱਢ ਕੇ ਕਾਲੇ ਕਨੂੰਨ ਦੀਆਂ ਕਾਪੀਆਂ ਸਾੜੇਗੀ- ਕਸ਼ਮੀਰ ਸਿੰਘ ਤੰਦਾਉਰਾ