ਜੀ ਡੀ ਗੋਇਨਕਾ ਸਕੂਲ ‘ਚ ਕਰਵਾਇਆ ਗਿਆ ”ਸ਼ੋਅ ਐਂਡ ਟੈੱਲ’ ਮੁਕਾਬਲਾ

ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਜੀ ਡੀ ਗੋਇਨਕਾ ਸਕੂਲ ਕਪੂਰਥਲਾ ਵਿਖੇ ਵਿਦਿਆਰਥੀਆਂ ਵਿਚ ਛੁਪੀ ਹੋਈ ਕਲਾ ਨੂੰ ਬਾਹਰ ਕੱਢਣ ਲਈ ਅੰਗਰੇਜ਼ੀ ਵਿਸ਼ੇ ਰਾਹੀਂ ”ਸ਼ੋਅ ਐਂਡ ਟੈੱਲ’ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਨਰਸਰੀ ਤੋ ਲੈ ਕੇ ਦੂਜੀ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਪਬਲਿਕ ਸਪੀਕਿੰਗ ਦਾ ਆਯੋਜਨ ਕੀਤਾ ਗਿਆ।
ਇਸ ਮੁਕਾਬਲੇ ਵਿੱਚ ਸਾਰੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਵਿਭਿੰਨ ਵਿਸ਼ਿਆਂ ‘ਤੇ ਵਿਚਾਰ ਪੇਸ਼ ਕੀਤੇ। ਨਰਸਰੀ ਦੇ ਵਿਦਿਆਥੀਆਂ ਤੋ ਪ੍ਰਸ਼ਨ ਉੱਤਰ ਦੇ ਰੂਪ ਵਿੱਚ ਅੰਗਰੇਜੀ ਭਾਸ਼ਾ ਵਿੱਚ ਵਿਭਿੰਨ ਪ੍ਰਸ਼ਨ ਪੁੱਛੇ ਗਏ ।ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ ਸਾਰੇ ਪ੍ਰਸ਼ਨਾ ਦੇ ਉੱਤਰ ਦਿੱਤੇ । ਇਸ ਉਪਰੰਤ ਮੁਕਾਬਲੇ ਵਿੱਚ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਦੇ ਚੇਅਰਮੈਨ ਸੁਖਦੇਵ ਸਿੰਘ ਜੀ, ਸਕੱਤਰ ਸ਼੍ਰੀਮਤੀ ਪਰਮਿੰਦਰ ਕੌਰ  ਅਤੇ ਪ੍ਰਿੰਸੀਪਲ  ਊਸ਼ਾ ਪਰਮਾਰ ਨੇ ਕਿਹਾ ਕਿ ਅਜਿਹੇ ਮੁਕਾਬਲੇ ਕਰਵਾਉਣ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਆਤਮ ਵਿਸ਼ਵਾਸ ਭਰਨ ਦੇ ਨਾਲ-ਨਾਲ ਉਨ੍ਹਾਂ ਦਾ ਬੌਧਿਕ ਵਿਕਾਸ ਕਰਨਾ ਹੈ। ਜਿਸ ਨਾਲ ਉਹ ਹਰ ਖੇਤਰ ਵਿੱਚ ਅੱਗੇ ਰਹਿੰਦੇ ਹੋਏ ਆਤਮ ਵਿਸ਼ਵਾਸ ਨਾਲ ਕਿਸੇ ਵੀ ਵਿਸ਼ੇ ‘ਤੇ ਬੋਲਣ ਦੀ ਸਮਰੱਥਾ ਰੱਖ ਸਕਦੇ ਹਨ। ਉਨ੍ਹਾਂ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਦਿਆਲਪੁਰ ਵਿਖੇ 800 ਛਾਂਦਾਰ ਬੂਟੇ ਲਗਾਏ ਗਏ
Next articleਯੂਥ ਭਾਜਪਾ ਵੱਲੋਂ ਕੱਢੀ ਗਈ ਤਿਰੰਗਾ ਯਾਤਰਾ, ਆਜ਼ਾਦੀ ਦੀ ਲੜਾਈ ਦੌਰਾਨ ਕਈ ਕ੍ਰਾਂਤੀਕਾਰੀਆਂ ਨੇ ਕੁਰਬਾਨੀਆਂ ਦਿੱਤੀਆਂ-ਖੋਜੇਵਾਲ