ਹਲਕਾ ਨਕੋਦਰ ਦੇ ਸੀਨੀਅਰ ਅਕਾਲੀ ਆਗੂ ਐਡਵੋਕੇਟ ਰਾਜ ਕਮਲ ਸਿੰਘ ਦਾ ਲੈਸਟਰ ਪਹੁੰਚਣ ਤੇ ਹਰਿੰਦਰ ਸਿੰਘ ਅਟਵਾਲ ਅਤੇ ਸਾਥੀਆਂ ਵੱਲੋਂ ਨਿੱਘਾ ਸਵਾਗਤ

ਐਡਵੋਕੇਟ ਰਾਜ ਕਮਲ ਸਿੰਘ ਦਾ ਸਵਾਗਤ ਕਰਦੇ ਹੋਏ ਹਰਿੰਦਰ ਸਿੰਘ ਅਟਵਾਲ ਅਤੇ ਉਨ੍ਹਾਂ ਦੇ ਸਾਥੀ। ਤਸਵੀਰ:- ਸੁਖਜਿੰਦਰ ਸਿੰਘ ਢੱਡੇ

ਲੈਸਟਰ(ਇੰਗਲੈਂਡ  ),(ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਅੱਜ ਲੈਸਟਰ ਵਿਖੇ ਸ਼੍ਰੋਮਣੀ ਅਕਾਲੀ ਦਲ ਯੂ ਕੇ ਦੇ ਸੀਨੀਅਰ ਆਗੂ ਸ ਗੁਰਜੀਤ ਸਿੰਘ ਅਠਵਾਲ ਅਤੇ ਅਕਾਲੀ ਹਰਿੰਦਰ ਸਿੰਘ ਅਟਵਾਲ ਦੀ ਅਗਵਾਈ ਹੇਠ ਨੂਰਮਹਿਲ ਦੇ ਸਾਬਕਾ ਵਿਧਾਇਕ ਸ ਗੁਰਦੀਪ ਸਿੰਘ ਭੁੱਲਰ ਦੇ ਸਪੁੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਕੋਰ ਕਮੇਟੀ ਮੈਂਬਰ ਅਤੇ ਹਲਕਾ ਨਕੋਦਰ ਦੇ ਸੀਨੀਅਰ ਅਕਾਲੀ ਆਗੂ ਐਡਵੋਕੇਟ ਰਾਜ ਕਮਲ ਸਿੰਘ ਦਾ ਲੈਸਟਰ ਆਉਣ ਤੇ ਸਵਾਗਤ  ਕੀਤਾ ਗਿਆ।ਇਸ ਮੌਕੇ ਤੇ ਹਾਜਰ ਵੱਡੀ ਗਿਣਤੀ ਚ ਅਕਾਲੀ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਵਾਸਤੇ ਅਤੇ ਪੰਜਾਬ ਦੇ ਤਾਜ਼ਾ ਹਾਲਾਤਾਂ ਵਾਰੇ ਗੰਭੀਰ ਚਰਚਾ ਵੀ ਕੀਤੀ ਗਈ। ਪਾਰਟੀ ਨੂੰ ਮਜਬੂਤ ਕਰਨ ਲਈ ਵੱਖ-ਵੱਖ ਮੁੱਦਿਆਂ ਤੇ ਗੱਲ ਕਰਦਿਆਂ ਹਰਿੰਦਰ ਸਿੰਘ ਅਟਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਵਿਸ਼ਵਾਸ ਦਿਵਾਇਆ ਕਿ ਸਮੁੱਚਾ ਐਨ ਆਰ ਆਈ ਭਾਈਚਾਰਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਅਰਦਾਸ ਕਰਦਾ ਹੈ। ਉਹਨਾਂ ਐਡਵੋਕੇਟ ਰਾਜ ਕਮਲ ਸਿੰਘ ਨੂੰ ਵਿਸ਼ਵਾਸ ਦਵਾਇਆ ਕਿ ਉਹ ਦਿਨ ਰਾਤ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਲਈ ਮਿਹਨਤ ਕਰਨ ਨੂੰ ਤਿਆਰ ਹਨ ਅਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ  ਐਨ ਆਰ ਆਈ ਵੀਰਾਂ ਦੇ ਲਈ ਜੋ ਸ਼੍ਰੋਮਣੀ ਅਕਾਲੀ ਦਲ ਸਰਕਾਰ  ਨੇ ਕੀਤਾ  ਉਹ ਕੋਈ ਹੋਰ ਨਹੀਂ ਕਰ ਸਕਦਾ। ਇਸ ਮੌਕੇ ਤੇ ਉਨ੍ਹਾਂ  ਐਨ ਆਰ ਆਈ ਵੀਰਾਂ ਨੂੰ ਬੇਨਤੀ ਵੀ ਕੀਤੀ ਕਿ ਆਪਾਂ ਤਕੜੇ ਹੋ ਕੇ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਈਏ ਅਤੇ ਤਕੜਾ ਕਰੀਏ। ਇਸ ਮੌਕੇ ਉਹਨਾਂ ਨਾਲ ਸਰਦਾਰ ਹਰਭਜਨ ਸਿੰਘ ਅਠਵਾਲ,ਅਮਰਜੀਤ ਸਿੰਘ ਗਿੱਲ, ਗੁਰਦੀਪ ਸਿੰਘ ਗਿੱਲ, ਸਰਦਾਰ ਸੰਤੋਖ ਸਿੰਘ ਉਪਲ,ਤੇਜਨਵੀਰ ਸਿੰਘ,ਮਨਵੀਰ ਸਿੰਘ ਢਿੱਲੋ,ਪ੍ਰਭਵੀਰ ਸਿੰਘ,ਰਵਿੰਦਰਪਾਲ ਸਿੰਘ,ਗੁਰਮੀਤ ਸਿੰਘ ਬਾਸੀ, ਕੁੰਦਨ ਸਿੰਘ ਰਾਣਾ, ਸੁਰਜੀਤ ਸਿੰਘ, ਬਿੱਲਾ ਸੰਧੂ, ਰਵੀ ਸਿੰਘਅਤੇ ਕਾਫ਼ੀ ਹੋਰ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਐਡਮਿੰਟਨ ਕਨੇਡਾ ‘ਚ ਲੱਗੇਗਾ ਬਾਰਵਾਂ ਵਿਸ਼ਾਲ ਸੱਭਿਆਚਾਰਕ ਮੇਲਾ ‘ਮੇਲਾ ਪੰਜਾਬੀਆਂ ਦਾ’ 17 ਅਗਸਤ ਨੂੰ ਸੁਖਜਿੰਦਰ ਸਿੰਦਾ ਯੂਕੇ ਸਮੇਤ ਭਰਨਗੇ ਕਈ ਕਲਾਕਾਰ ਹਾਜਰੀ
Next articleਬਰਨਾਲਾ ਵਿਖੇ ਨਬਾਲਿਗ ਬੱਚੇ ਦੀ ਕੁੱਟਮਾਰ ਕਰਨ ਵਾਲੇ ਦੋਸ਼ੀ ਦੇ ਖਿਲਾਫ਼ ਹੋਵੇ ਸਖਤ ਕਾਰਵਾਈ-ਖੁਸ਼ੀ ਰਾਮ ਬਸਪਾ ਆਗੂ