(ਸਮਾਜ ਵੀਕਲੀ)
ਕੁਰਬਾਨੀ ਨਾਲ ਮਿਲੀ ਹੈ ਆਜ਼ਾਦੀ
ਇਸ ਨੂੰ ਅਸੀਂ ਗਵਾਵਾਂਗੇ ਨਹੀਂ।
ਦੇਖਿਆ ਕਿਸੇ ਨੇ ਮਾੜੀ ਅੱਖ ਨਾਲ
ਉਸ ਦੀ ਅੱਖ ਨੂੰ ਅਸੀਂ ਛੱਡਾਂਗੇ ਨਹੀਂ।
ਤਿਰੰਗਾ ਹੈ ਸਾਡੇ ਦੇਸ਼ ਦੀ ਪਵਿੱਤਰ ਉਮੀਦ
ਇਸ ਨੂੰ ਕਦੇ ਅਸੀਂ ਝੁਕਣ ਦੇਵਾਂਗੇ ਨਹੀਂ।
ਅਸੀਂ ਹਾਂ ਕਰਜਦਾਰ ਸੁਤੰਤਰਤਾ ਸੈਨਾਨੀਆਂ ਦੇ
ਉਹਨਾਂ ਦਾ ਨਾਮ ਕਦੇ ਮਿਟਣ ਦੇਵਾਂਗੇ ਨਹੀਂ।
ਅਸੀਂ ਸਾਰੇ ਹਾਂ ਭਾਰਤ ਮਾਤਾ ਦੇ ਪੁੱਤਰ
ਆਪਣਾ ਭਾਈਚਾਰਾ ਕਦੇ ਵਿਗਾੜਾਂਗੇ ਨਹੀਂ।
ਸਾਨੂੰ ਨਹੀਂ ਚਾਹੀਦਾ ਕਿਸੇ ਦੇਸ਼ ਦਾ ਕੁਝ ਵੀ
ਜੇਕਰ ਵੜਿਆ ਸਾਡੇ ਅੰਦਰ ਉਹਨੂੰ ਛੱਡਾਂਗੇ ਨਹੀਂ।
ਕੀ ਪਿਆ ਹੈ ਜਾਤ ਪਾਤ ਦੇ ਝਗੜਿਆਂ ਵਿੱਚ
ਇਨਸਾਨੀਅਤ ਦਾ ਧਰਮ ਅਸੀ ਛੱਡਾਂਗੇ ਨਹੀਂ।
ਦੇਸ਼ ਦੇ ਲੀਡਰ ਵੀ ਛੱਡ ਦੇਣ ਆਪਸੀ ਰੰਜਿਸ਼
ਵਰਨਾ ਚੋਣਾਂ ਵਿੱਚ ਇਹਨਾਂ ਨੂੰ ਛੱਡਣਾ ਨਹੀਂ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ 94 16 35 90 45
ਰੋਹਤਕ 12 40 01 ਹਰਿਆਣਾ