ਮੇਰੇ ਕਹਿਣ ਤੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀਆਂ ਹੱਥ ਲਿਖਤਾਂ ਪੰਜਾਬ ਵਿਧਾਨਸਭਾ ਲਾਇਬ੍ਰੇਰੀ ਵਿੱਚ ਰੱਖੀਆਂ ਗਈਆਂ –ਡਾ ਨਛੱਤਰ ਪਾਲ ਐਮ ਐਲ ਏ

ਚੰਡੀਗੜ੍ਹ (ਸਮਾਜ ਵੀਕਲੀ)  (ਚਰਨਜੀਤ ਸੱਲ੍ਹਾ ) ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੈਂ ਇਹ ਮੁੱਦਾ ਉਠਾਇਆ ਸੀ ਕਿ ਦੇਸ਼ ਦਾ ਸੰਵਿਧਾਨ ਜਿਸ ਮਹਾਂਪੁਰਸ਼ ਨੇ ਲਿਖਿਆ ਜਿਸ ਦੇ ਨਾਲ ਅੱਜ ਦੇਸ਼ ਚੱਲ ਰਿਹਾ ਵੀ ਉਹਨਾਂ ਦੀਆਂ ਰਾਈਟਿੰਗ ਐਂਡ ਸਪੀਚ ਉਹਨਾਂ ਦੁਆਰਾ ਹੱਥ ਲਿਖਤਾਂ ਉਹਨਾਂ ਦੀਆਂ ਕਿਤਾਬਾਂ ਉਹ ਪੰਜਾਬ ਦੀ ਵਿਧਾਨ ਸਭਾ ਦੀ ਲਾਈਵਰੇਰੀ ਵਿੱਚ ਮੌਜੂਦ ਨਹੀਂ ਹਨ ਤਾਂ ਮੈਂ ਵਿਧਾਨ ਸਭਾ ਦੀ ਲਾਇਬਰੇਰੀ ਕਮੇਟੀ ਨੂੰ ਵੀ ਬੇਨਤੀ ਕੀਤੀ ਕਿ ਤੁਸੀਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀਆਂ ਹੱਥ ਲਿਖਤ ਪੁਸਤਕਾਂ ਦਾ ਅਨੁਵਾਦ ਜਿਹੜਾ ਵੱਖ ਵੱਖ ਭਾਸ਼ਾਵਾਂ ਚ ਹੋਇਆ ਤਾਂ ਉਹਨਾਂ ਨੂੰ ਪੰਜਾਬ ਦੀ ਲਾਈਬਰੇਰੀ ਲਿਆਂਦਾ ਜਾਵੇ ਤਾਂ ਤਾਂ ਜੋ ਬੁੱਧੀਜੀਵੀ ਵਰਗ ਅਤੇ ਐਮਐਲਏ ਸਾਹਿਬਾਨ ਉਹਨਾਂ ਦੀਆਂ ਹੱਥ ਲਿਖਤਾਂ ਨੂੰ ਪੜ੍ਹ ਸਕਣ ਤਾਂ ਲਾਇਬਰੇਰੀ ਦੀ ਪੰਜਾਬ ਵਿਧਾਨ ਸਭਾ ਦੀ ਕਮੇਟੀ ਦੇ ਚੇਅਰਮੈਨ ਡਾਕਟਰ ਇੰਦਰਵੀਰ ਸਿੰਘ ਨਿੱਝਰ ਇੰਜੀਨੀਅਰ ਮਨਜਿੰਦਰ ਸਿੰਘ ਜੀ ਗਿਆਸਪੁਰਾ ਡਾਕਟਰ ਵਿਜੇ ਸਿੰਗਲਾ ਜੀ ਡਾਕਟਰ ਅਜੇ ਗੁਪਤਾ ਜੀ ਸਾਰੇ ਮੈਬਰਾਂ ਜੀਆ ਨੇ ਅੱਜ ਮੈਨੂੰ ਲਾਈਬਰੇਰੀ ਦੀ ਕਮੇਟੀ ਵਿੱਚ ਬੁਲਾ ਕੇ ਜੋ ਉਹਨਾਂ ਨੇ ਲਾਇਬਰੇਰੀ ਦੇ ਵਿੱਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੀਆਂ ਕਿਤਾਬਾਂ ਮੰਗਵਾਈਆਂ ਅਤੇ ਯਾਦਗਾਰੀ ਫੋਟੋ ਕਰਵਾਈ ਪੰਜਾਬ ਵਿਧਾਨ ਸਭਾ ਦੀ ਲਾਇਬਰੇਰੀ ਨੂੰ ਸੌਂਪੀਆਂ ਦੇਸ਼ ਨੂੰ ਆਜ਼ਾਦ ਹੋਇਆ 76 ਵਰੇ ਹੋ ਗਏ ਅਤੇ ਪੰਜਾਬ ਦੀ ਅਸਬਲੀ ਵੀ ਉਸ ਸਮੇਂ ਤੋਂ ਚੱਲ ਰਹੀ ਹੈ ਵੱਖ-ਵੱਖ ਸਮਿਆਂ ਤੇ ਪਹੁੰਚੇ ਐਮਐਲਏ ਸਾਹਿਬਾਨ ਨੇ ਕਦੇ ਵੀ ਇਹ ਜਰੂਰੀ ਨਹੀਂ ਸਮਝਿਆ ਕਿ ਜਿਨਾਂ ਮਹਾਂਪੁਰਸ਼ਾਂ ਦੀ ਬਦੌਲਤ ਅਸੀਂ ਸਦਨ ਦਾ ਹਿੱਸਾ ਬਣੇ ਆ ਹੁਣ ਦੀਆਂ ਮਿਹਨਤਾਂ ਉਹਨਾਂ ਦੀਆਂ ਹੱਥ ਲਿਖਤਾਂ ਨੂੰ ਇਸ ਪੰਜਾਬ ਦੀ ਵਿਧਾਨ ਸਭਾ ਦੀ ਲਾਇਬਰੇਰੀ ਵਿੱਚ ਸੁਸ਼ੋਭਿਤ ਕਰਾਈਏ ਤਾਂ ਮੈਂ ਪੰਜਾਬ ਵਿਧਾਨ ਸਭਾ ਦੇ ਮਾਨਯੋਗ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਜੀ ਸੰਧਵਾਂ ਅਤੇ ਇਸ ਕਮੇਟੀ ਦੇ ਚੇਅਰਮੈਨ ਡਾਕਟਰ ਇੰਦਰਵੀਰ ਸਿੰਘ ਜੀ ਨਿੱਝਰ ਸਮੂਹ ਮੈਂਬਰ ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦ ਕਰਦਾ ਤਾਂ ਜੋ ਮੇਰੇ ਵਲੋਂ ਤੇ ਮੇਰੀ ਵਿਧਾਨ ਸਭਾ ਚ ਗੱਲ ਰੱਖਣ ਦੇ ਨਾਲ ਉਹਨਾਂ ਨੇ ਬੁੱਕਸ ਮੰਗਵਾਈਆਂ ਜੈ ਭੀਮ ਜੈ ਭਾਰਤ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪੰਜਾਬ ਸਰਕਾਰ ਵੱਲੋਂ 8 ਸਰਕਾਰੀ ਕਾਲਜਾਂ ਨੂੰ ਪ੍ਰਾਈਵੇਟ ਕਰਨ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ -ਐਡਵੋਕੇਟ ਹਰਭਜਨ
Next articleਤਰਕਸ਼ੀਲ ਆਗੂ ਜਸਵੀਰ ਮੋਰੋਂ ਵਲੋਂ ਸਰੀਰ ਦਾਨ ਬੰਗਾ ’ਚ ਵਿਸ਼ਵ ਅੰਗ ਦਾਨ ਦਿਵਸ ਮਨਾਇਆ