ਪੰਜਾਬ ਸਰਕਾਰ ਦੇ ਲਾਰਿਆਂ ਤੋਂ ਦੁਖੀ ਹੋ ਕੇ ਐਨ ਐਚ ਐਮ ਕਰੋਨਾ ਵਲੰਟੀਅਰ 14 ਨੂੰ ਪਟਿਆਲਾ ਵਿਖੇ ਕਰਨਗੇ ਰੋਸ ਪ੍ਰਦਰਸ਼ਨ, ਮੁੱਖ ਮੰਤਰੀ ਭਗਵੰਤ ਮਾਨ ਲਾਰਿਆਂ ਦੀ ਪੰਡ ਕਾਫੀ ਭਾਰੀ ਹੋ ਚੁੱਕੀ ਹੈ- ਰਾਜਵਿੰਦਰ ਸਿੰਘ

ਮੁੱਖ ਮੰਤਰੀ ਭਗਵੰਤ ਮਾਨ
ਕਪੂਰਥਲਾ , (ਸਮਾਜ ਵੀਕਲੀ) (ਕੌੜਾ)– ਕਰੋਨਾ ਵਲੰਟੀਅਰ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ ਤੇ ਸੂਬਾ ਸਕੱਤਰ ਚਮਕੌਰ ਸਿੰਘ ਚੰਨੀ ਨੇ ਦੱਸਿਆ ਅਸੀਂ ਪਿਛਲੇ 4 ਸਾਲਾਂ ਤੋਂ ਲਗਾਤਾਰ ਧਰਨਾ ਪ੍ਰਦਰਸ਼ਨ ਕਰਦੇ ਆ ਰਹੇ ਹਾਂ। ਬੀਤੇ ਦਿਨ ਇੱਕ ਵਾਰ ਫਿਰ ਤੋਂ 28 ਜੁਲਾਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਕਿਹਾ ਗਿਆ ਸੀ ਕਿ ਇਸ ਕਰਕੇ ਇਹਨਾਂ ਕਰਕੇ ਜਿਹੜੇ ਕਰੋਨਾ ਵਲੰਟੀਅਰਾਂ ਨੂੰ ਜਲਦ ਹੀ ਸਿਹਤ ਵਿਭਾਗ ਚ ਸਰਕਾਰੀ ਨੌਕਰੀ ਤੇ ਨਿਯੁਕਤੀ ਪੱਤਰ ਦਿੱਤੇ ਜਾਣਗੇ। ਉਹਨਾਂ ਦੱਸਿਆ ਕਿ 2020 ਵਿੱਚ ਐਨ ਐਚ ਐਮ ਵਿਭਾਗ ਚ 1200 ਕਰੋਨਾ ਵਲੰਟੀਅਰ ਭਰਤੀ ਕੀਤੇ ਗਏ ਸੀ। ਮਿਸ਼ਨ ਫਤਿਹ ਹੋਣ ਤੋਂ ਬਾਅਦ ਸਾਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ । ਉਸ ਤੋਂ ਬਾਅਦ ਅੱਜ ਤੱਕ ਅਸੀਂ ਲਗਾਤਾਰ ਧਰਨਾ ਪ੍ਰਦਰਸ਼ਨ ਕਰਦੇ ਆ ਰਹੇ ਹਾਂ।
ਦੂਜੇ ਪਾਸੇ ਉੱਤਰ ਪ੍ਰਦੇਸ਼ ਸਰਕਾਰ ,ਹਰਿਆਣਾ ਸਰਕਾਰ ਤੇ ਹਿਮਾਚਲ ਸਰਕਾਰ ਵੱਲੋਂ ਕਰੋਨਾ ਨੂੰ ਪੱਕਾ ਕੀਤਾ ਜਾ ਰਿਹਾ ਹੈ। ਸਾਨੂੰ ਅੱਜ ਵੀ ਲਾਰੇ ਲਾਏ ਜਾ ਰਹੇ ਹਨ। ਪਹਿਲਾਂ ਲਾਆਰਾ ਮੁੱਖ ਮੰਤਰੀ ਵੱਲੋਂ 2023 ਸੁਤੰਤਰਤਾ ਦਿਵਸ ਤੇ ਈਸੜੂ  ਖੰਨਾ ,ਲੁਧਿਆਣਾ
 ਤੇ ਦੂਜਾ ਲਾਅਰਾ 2023 ਦਿਵਾਲੀ ਮੌਕੇ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਪੇਜ ਤੇ ਐਲਾਨ ਕਰਕੇ ਕੀਤਾ ਗਿਆ ਤੇ ਤੀਜਾ ਲਾਅਰਾ 28 ਜੁਲਾਈ 2024 ਨੂੰ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਲਾਇਆ ਗਿਆ।
 ਉਹਨਾਂ ਦੱਸਿਆ ਕਿ 2022 ਦੀਆਂ ਚੋਣਾਂ ਤੋਂ ਪਹਿਲਾਂ ਸੂਬੇ ਮੁੱਖ ਮੰਤਰੀ ਤੇ ਮਾਨ ਵੱਲੋਂ ਕਰੋਨਾ ਵਲੰਟੀਅਰ ਨਾਲ ਵਾਅਦਾ ਕੀਤਾ ਸੀ ਕਿ ਸੂਬੇ ‘ਚ ਸਾਡੀ ਸਰਕਾਰ ਆਉਣ ਤੋਂ ਬਾਅਦ ਤੁਹਾਨੂੰ ਪੱਕਾ ਕੀਤਾ ਜਾਵੇਗਾ। ਪਰ ਸਰਕਾਰ ਬਣਨ ਤੋਂ ਬਾਅਦ ਵੀ ਅੱਜ ਵੀ ਬੇਰੋਜ਼ਗਾਰ ਹਾਂ ਦੋ ਸਾਲਾਂ ਤੋਂ ਮੀਟਿੰਗਾਂ ਵਿੱਚ ਸਰਕਾਰ ਵੱਲੋਂ ਲਾਅਰੇ ਲਾ ਕੇ  ਧੋਖਾ ਦਿੱਤਾ ਜਾ ਰਿਹਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਾਰਿਆਂ ਦੀ ਪੰਡ ਕਾਫੀ ਭਾਰੀ ਹੋ ਚੁੱਕੀ ਹੈ।ਸੂਬਾ ਪ੍ਰਧਾਨ ਰਾਜਵਿੰਦਰ ਸਿੰਘ  ਵੱਲੋਂ ਐਲਾਨ ਕੀਤਾ ਗਿਆ ਕਿ ਕਰੋਨਾ ਵਲੰਟੀਅਰ ਵੱਲੋਂ ਆਉਣ ਵਾਲੀ 14 ਅਗਸਤ ਸਿਹਤ ਮੰਤਰੀ ਦੇ ਸ਼ਹਿਰ ਪਟਿਆਲਾ ਵਿੱਚ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਬਹੁਜਨ ਸਮਾਜ ਪਾਰਟੀ ਬੰਗਾ ਦੇ ਵਰਕਰਾਂ ਨੂੰ 14 ਤਰੀਕ ਨੂੰ ਪਹੁੰਚਣ ਲਈ ਸੱਦਾ –ਪ੍ਰਵੀਨ ਬੰਗਾ
Next articleਗੁੰਮਰਾਹਕੁੰਨ ਇਸ਼ਤਿਹਾਰ ਮਾਮਲੇ ‘ਚ ਬਾਬਾ ਰਾਮਦੇਵ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਨੇ ਲਿਖਤੀ ਮੁਆਫ਼ੀ ਤੋਂ ਬਾਅਦ ਮਾਮਲਾ ਬੰਦ ਕਰ ਦਿੱਤਾ