ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਰੈੱਡ ਕਰਾਸ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਜ਼ਿਲ੍ਹਾ-ਐਸ.ਬੀ.ਐਸ. ਨਗਰ ਵੱਲੋਂ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਤੇ ਮਾਨਯੋਗ ਸਕੱਤਰ ਸ਼ਿਵਦੁਲਾਰ ਸਿੰਘ ਢਿੱਲੋਂ ਆਈ.ਏ.ਐਸ. ਸੇਵਾ ਮੁਕਤ ਦੀ ਯੋਗ ਅਗਵਾਈ ਹੇਠ ਪਿੰਡ ਲੱਖਪੁਰ ਨਸ਼ੇ ਤਸਕਰਾਂ ਦਾ ਹੌਟ ਸਪੌਟ ਵਿਖੇ ਇੱਕ ਵਰਕਸ਼ਾਪ ਲਗਾਈ ਗਈ। ਵਰਕਸ਼ਾਪ ਦੀ ਪ੍ਰਧਾਨਗੀ ਸ੍ਰੀਮਤੀ ਡਾਕਟਰ ਪਰਮਿੰਦਰ ਕੌਰ ਲੱਖਪੁਰ ਦੇ ਏ.ਡਬਲਿਊ. ਵਲੋਂ ਕੀਤੀ ਗਈ, ਜਦ ਕਿ ਵਰਕਸ਼ਾਪ ਦਾ ਉਦਘਾਟਨ ਸ: ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਕੀਤਾ। ਉਨ੍ਹਾਂ ਨੇ ਇਕੱਠ ਨੂੰ ਨਸ਼ਿਆਂ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਜੇਕਰ ਨਸ਼ਿਆਂ ਨੂੰ ਖਤਮ ਕਰਨ ਲਈ ਪਹਿਲ ਨਾ ਦਿੱਤੀ ਗਈ ਤਾਂ ਇਸ ਖੇਤਰ ਦੀ ਸੁਰੱਖਿਆ, ਆਰਥਿਕਤਾ ਅਤੇ ਜਨਤਕ ਸਿਹਤ ‘ਤੇ ਗੰਭੀਰ ਨਤੀਜੇ ਹੋਣਗੇ। ਜ਼ੀਰੋ ਸਹਿਣਸ਼ੀਲਤਾ ਅਤੇ ਪ੍ਰਹੇਜ ਕੇਂਦਰਿਤ ਨੀਤੀਆਂ ਵਾਲੇ ਭਾਈਚਾਰਿਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਘੱਟ ਪ੍ਰਸਾਰ ਦੀ ਰਿਪੋਰਟ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਵਰਤੋਂ ਨੂੰ ਅਪਰਾਧਿਕ ਨਿਆਂ ਦੇ ਨਜ਼ਰੀਏ ਤੋਂ ਸੰਬੋਧਿਤ ਕਰਨ ਦੀ ਬਜਾਏ, ਇਸ ਨੂੰ ਸਮਾਜ-ਅਧਾਰਤ ਇਲਾਜ ਦੀ ਲੋੜ ਵਾਲੀ ਸਿਹਤ ਸਥਿਤੀ ਵਜੋਂ ਸੰਬੋਧਿਤ ਕੀਤਾ ਜਾਣਾ ਚਾਹੀਦਾ ਹੈ। ਵਰਕਸ਼ਾਪ ਨਸ਼ਿਆਂ ਦੀ ਦੁਰਵਰਤੋਂ ਅਤੇ ਸਮਾਜ ਦੀ ਬਿਹਤਰੀ ਲਈ ਦਖਲਅੰਦਾਜ਼ੀ ਬਾਰੇ ਚਰਚਾ ਨਾਲ ਸਮਾਪਤ ਹੋਈ। ਸ਼੍ਰੀਮਤੀ ਪਰਮਿੰਦਰ ਕੌਰ ਨੇ ਰੈੱਡ ਕਰਾਸ ਟੀਮ ਦਾ ਧੰਨਵਾਦ ਕੀਤਾ। ਇਸ ਮੌਕੇ ਪਰਵੇਸ਼ ਕੁਮਾਰ ਰੈੱਡ ਕਰਾਸ ਤੋਂ ਪੀਅਰ ਐਜੂਕੇਟਰ ਅਤੇ ਪਿੰਡ ਵਾਸੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly