ਸਰਕਾਰੀ ਮਿਡਲ ਸਕੂਲ ਭੰਗਲ ਖੁਰਦ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਨਵਾਂਸ਼ਹਿਰ  (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਸਰਕਾਰੀ ਮਿਡਲ ਸਕੂਲ ਭੰਗਲ ਖੁਰਦ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਵਜ਼ੀਫਾ ਪ੍ਰੀਖਿਆਵਾਂ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ ਪ੍ਰੀਖਿਆ ਅਤੇ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਸਕੂਲ ਇੰਚਾਰਜ ਪਰਵਿੰਦਰ ਸਿੰਘ ਭੰਗਲ ਸਟੇਟ ਅਵਾਰਡੀ ਨੇ ਕਿਹਾ ਕਿ ਇਸ ਸਨਮਾਨ ਸਮਾਗਮ ਬਾਗਬਾਨੀ ਵਿਭਾਗ ਤੋਂ ਡਾ.ਪਰਮਜੀਤ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨੇ ਦੱਸਿਆ ਕਿ ਨੈਸ਼ਨਲ ਮੀਨਜ਼ ਕਮ ਵਿੱਚ 19 ਵਿਦਿਆਰਥੀ ਮੈਰਿਟ ਵਿੱਚ ਆਏ। ਜਿਸ ਵਿੱਚੋਂ ਅਮਨਦੀਪ ਕੌਰ ਨੇ ਪਹਿਲਾ ਸਥਾਨ, ਦਮਨਪ੍ਰੀਤ ਕੌਰ ਨੇ ਦੂਜਾ, ਸਲੀਮ ਨੇ ਤੀਸਰਾ ਅਤੇ ਦੀਪਾਂਸ਼ੂ ਨੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ ਵਿੱਚ ਵੀ ਅਰਜੁਣ ਨੇ ਜ਼ਿਲ੍ਹੇ ਵਿੱਚੋ ਪਹਿਲਾਂ ਸਥਾਨ ਪ੍ਰਾਪਤ ਕੀਤਾ ਅਤੇ ਪੂਰੇ ਜ਼ਿਲ੍ਹੇ ਵਿੱਚੋ ਸਿਰਫ਼ ਇੱਕ ਹੀ ਵਿਦਿਆਰਥੀ ਚੁਣਿਆ ਗਿਆ ਹੈ। ਮੁੱਖ ਮਹਿਮਾਨ ਵਲੋਂ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਇਸ ਸ਼ਾਨਦਾਰੀ ਪ੍ਰਾਪਤੀ ਲਈ ਸਮੂਹ ਸਟਾਫ਼ ਦੀ ਭਰਪੂਰ ਪ੍ਰਸੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਹਨਾਂ ਖੇਤੀਬਾੜੀ ਖੇਤਰ ਵਿੱਚ ਆਪਣੀ ਮਹਾਨ ਖੋਜ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਇਸ ਮੌਕੇ ਗੁਰਮੁੱਖ ਸਿੰਘ, ਕੇਸਰ ਰਾਮ , ਰਾਮ ਕਪੂਰ, ਸਵਾਮੀ ਦਾਸ , ਮਨਜੀਤ ਸਿੰਘ, ਰਾਜ ਕੁਮਾਰ, ਤਰਸੇਮ ਲਾਲ, ਪਰਮਜੀਤ ਸਿੰਘ, ਦਵਿੰਦਰ ਕੌਰ, ਨੀਰਜ ਕੁਮਾਰੀ ਸਟੇਟ ਅਵਾਰਡੀ, ਮਨਜਿੰਦਰ ਕੌਰ, ਨਰੇਸ਼ ਕੁਮਾਰੀ, ਰਿੱਤੂ , ਨੀਕੀਤਾ, ਸੰਤੋਸ਼ ਕੁਮਾਰੀ, ਜਤਿੰਦਰ ਕੌਰ ਕਮੇਟੀ ਮੈਂਬਰ ਅਤੇ ਵਿਦਿਆਰਥੀ ਦੇ ਮਾਪੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਐਬਸਫੋਰਡ ਦੇ ਪਹਾੜਾਂ ਦੀ ਗੋਦ ’ਚ ਲੱਗਾ ‘ਤੀਆਂ ਦਾ ਮੇਲਾ’ ਬਹੁਗਿਣਤੀ ਮੁਟਿਆਰਾਂ ਨੇ ਪੁਰਾਤਨ ਵਸਤਾਂ ਨਾਲ ਲਈਆਂ ‘ਸੈਲਫੀਆਂ’ ਖੀਰ—ਪੂੜਿਆਂ ਦੇ ਸੁਆਦ ਨੇ ਦੁਆਈ ਪੰਜਾਬ ਦੀ ਯਾਦ
Next articleਹਰ ਸਾਲ ਕਿੱਕਬਾਕਸਿੰਗ ਵਿੱਚੋ ਰਾਸ਼ਟਰੀ ਪੱਧਰ ਤੇ ਗੋਲਡ ਮੈਡਲ ਲਿਆਉਣ ਵਾਲੀ ਮੁਸਕਾਨ ਨੂੰ ਵਧਾਈਆਂ ਦਿੱਤੀਆਂ-ਪ੍ਰਵੀਨ ਬੰਗਾ