ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪੁਲਿਸ ਚੌਂਕੀ ਅੱਪਰਾ ਦੇ ਇੰਚਾਰਜ ਸੁਖਵਿੰਦਰ ਪਾਲ ਸਿੰਘ ਮੁਲਤਾਨੀ ਜੋਂ ਕਿ ਏ. ਐੱਸ. ਆਈ ਦੇ ਪਦ ਤੋਂ ਉਨਤ ਹੋ ਕੇ ਸਬ ਇੰਸਪੈਕਟਰ ਬਣੇ ਹਨ, ਨੂੰ ਪਿੰਡ ਮੋਂਰੋਂ ਦੇ ਮੋਹਤਬਰਾਂ ਵਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਵਿਨੋਦ ਭਾਰਦਵਾਜ ਮੋਂਰੋਂ, ਗੁਰਮੀਤ ਸਿੰਘ ਗਰੇਵਾਲ ਜਨਰਲ ਸਕੱਤਰ ਭਾਕਿਯੂ ਲੁਧਿਆਣਾ, ਬਲਵਿੰਦਰ ਸ਼ੀਰਾ ਤੇ ਨੰਬਰਦਾਰ ਬੂਟਾ ਸਿੰਘ ਢੀਣਸਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ | ਇਸ ਮੌਕੇ ਬੋਲਦਿਆਂ ਉਨੰ ਸਾਂਝੇ ਤੌਰ ‘ਤੇ ਕਿਹਾ ਕਿ ਸਬ ਇੰਸਪੈਕਟਰ ਸੁਖਵਿੰਦਰਪਾਲ ਸਿੰਘ ਮੁਲਤਾਨੀ ਨੇ ਇਹ ਮੁਕਾਮ ਆਪਣੀ ਮਿਹਨਤਨਾਲ ਹਾਸਲ ਕੀਤਾ ਹੈ | ਉਨਾਂ ਅੱਗੇ ਕਿਹਾ ਕਿ ਉਨਾਂ ਅੱਪਰਾ ਇਲਾਕੇ ‘ਚ ਗਲਤ ਅਨਸਰਾਂ ਤੇ ਸ਼ਰਾਰਤੀ ਤੱਤਾਂ ਨੂੰ ਸਿਰ ਨਹੀਂ ਚੁੱਕਣ ਦਿੱਤਾ | ਪੁਲਿਸ ਚੌਂਕੀ ਅੱਪਰਾ ਦੇ ਇੰਚਾਰਜ ਸਬ ਇੰਸਪੈਕਟਰ ਸੁਖਵਿੰਦਰ ਪਾਲ ਸਿੰਘ ਮੁਲਤਾਨੀ ਨੇ ਸਮੂਹ ਮੋਹਤਬਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly



