ਮ੍ਰਿਤਕ ਫੌਜੀ ਨੂੰ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ, ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ ਹਰ ਸੰਭਵ ਮਦਦ ਕੀਤੀ ਜਾਵੇਗੀ – ਐਡਵੋਕੇਟ ਸੋਹੀ

 ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) 
 ਨੇੜਲੇ ਪਿੰਡ ਖਡਿਆਲ ਦੇ ਨੌਜਵਾਨ ਫੌਜੀ ਗੁਰਵੀਰ ਸਿੰਘ ਪੁੱਤਰ ਲਖਵਿੰਦਰ ਸਿੰਘ ਲੱਖਾ ਦੀ ਪਿਛਲੇ ਦਿਨੀਂ ਡਿਊਟੀ ਦੌਰਾਨ ਅਚਾਨਕ ਮੌਤ ਨਾਲ ਜਿੱਥੇ ਸਾਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ, ਉੱਥੇ ਅੱਜ ਸਵੇਰੇ ਉਹਨਾਂ ਦੀ ਮ੍ਰਿਤਕ ਦੇਹ ਪਿੰਡ ਪੁੱਜੀ। ਜਿੱਥੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ, ਸਰਕਾਰੀ ਅਧਿਕਾਰੀ, ਰਾਜਨਿਤਿਕ ਆਗੂ, ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਪੁੱਜ ਕੇ ਅੰਤਿਮ ਵਿਦਾਇਗੀ ਦਿੱਤੀ। ਇਸ ਮੌਕੇ ਭਾਰਤੀ ਫੌਜ ਅਤੇ ਪੰਜਾਬ ਪੁਲਿਸ ਵੱਲੋਂ ਅੰਤਿਮ ਰਸਮਾਂ ਅਨੁਸਾਰ ਸਲਾਮੀ ਦਿੱਤੀ। ਇਸ ਮੌਕੇ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਸ੍ਰ ਹਰਪਾਲ ਸਿੰਘ ਚੀਮਾ ਦੀ ਤਰਫੋ ਉਹਨਾਂ ਦੇ ਓ ਐਸ ਡੀ ਐਡਵੋਕੇਟ ਸ੍ਰ ਤਪਿੰਦਰ ਸਿੰਘ ਸੋਹੀ ਨੇ ਪੁੱਜ ਕੇ ਸਰਧਾ ਦੇ ਫੁੱਲ ਭੇਂਟ ਕੀਤੇ। ਉਹਨਾਂ ਸਾਡੇ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਚੀਮਾ ਦੇ ਵੱਲੋ ਪਰਿਵਾਰ ਨਾਲ ਦੁੱਖ ਦੀ ਘੜੀ ਵਿੱਚ ਸਾਮਿਲ ਹੋਏ ਹਾਂ। ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ। ਸਵਗਵਾਸੀ ਸ੍ਰ ਗੁਰਵੀਰ ਸਿੰਘ ਫੌਜੀ ਵੀ ਸਾਡੇ ਦੇਸ਼ ਦਾ ਸਿਪਾਹੀ ਸੀ। ਜਿਸ ਦੇ ਜਾਣ ਨਾਲ ਪੂਰੇ ਇਲਾਕੇ ਨੂੰ ਦੁੱਖ ਲੱਗਾ ਹੈ। ਅਸੀ ਆਪਣੇ ਹਲਕੇ ਦੇ ਹਰ ਵਿਅਕਤੀ ਨਾਲ ਹਾਂ। ਫੌਜੀ ਗੁਰਵੀਰ ਸਿੰਘ ਦੇ ਪਰਿਵਾਰ ਦੀ ਪੰਜਾਬ ਸਰਕਾਰ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਫੌਜੀ ਗੁਰਵੀਰ ਸਿੰਘ ਦੇ ਪੁੱਤਰ ਨੇ ਕਿਹਾ ਕਿ ਉਹਨਾਂ ਦੇ ਪਿਤਾ ਦਾ ਸੁਪਨਾ ਸੀ ਕਿ ਉਹ ਮੈਂਨੂੰ ਆਈ ਏ ਐਸ ਅਫਸਰ ਬਣਾਉਣਗੇ। ਉਹਨਾਂ ਦੀ ਅਚਾਨਕ ਮੌਤ ਨਾਲ ਸਾਡੇ ਸਾਰੇ ਸੁਪਨੇ ਟੁੱਟ ਗਏ ਹਨ। ਉਹਨਾਂ ਦੇ ਭਰਾ ਪੰਚ ਬਲਵੀਰ ਸਿੰਘ ਬੱਬੀ ਨੇ ਦੱਸਿਆ ਕਿ ਉਹਨਾਂ ਦਾ ਪਿੰਡ ਵਿੱਚ ਵੀ ਹਰ ਕਿਸੇ ਨਾਲ ਪਿਆਰ ਸੀ । ਉਹ ਦੇਸ਼ ਪ੍ਰੇਮੀ ਸ਼ਖਸੀਅਤ ਸਨ। ਜਿੰਨਾ ਦਾ ਵਿਛੋੜਾ ਅਸਹਿ ਹੈ। ਇਸ ਮੌਕੇ ਐੱਸ ਡੀ ਐਮ ਸੁਨਾਮ ਪ੍ਰਮੋਦ ਸਿੰਗਲਾ, ਐਸ ਐੱਚ ਓ ਅਮਰੀਕ ਸਿੰਘ ਛਾਜਲੀ, ਪੀ ਏ ਡੀ ਬੀ ਬੈਂਕ ਦੇ ਚੇਅਰਮੈਨ ਸ੍ਰ ਹਰਪਾਲ ਸਿੰਘ ਖਡਿਆਲ, ਵਾਈਸ ਚੇਅਰਮੈਨ ਗੁਰਪਿਆਰ ਸਿੰਘ ਚੱਠਾ, ਰਵਿੰਦਰ ਸਿੰਘ ਮਾਨ ਮਹਿਲਾਂ ਚੌਂਕ, ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਜੀਤ ਸਿੰਘ ਸਜੂਮਾ, ਹਰਮਿੰਦਰ ਸਿੰਘ ਦਿਆਲਗੜ੍ਹ, ਸਰਪੰਚ ਕੈਪਟਨ ਲਾਭ ਸਿੰਘ, ਜਸਪਾਲ ਸਿੰਘ ਪਰੈਟੀ ਆਪ ਆਗੂ, ਦਲੀਪ ਸਿੰਘ ਕਿਸਾਨ ਆਗੂ, ਬਲਜੀਤ ਸਿੰਘ ਪੰਚਾਇਤ ਸੈਕਟਰੀ, ਰਣਜੀਤ ਸਿੰਘ ਰਾਣਾ ਆਪ ਆਗੂ, ਬਲਕਾਰ ਸਿੰਘ ਏ ਐੱਸ ਆਈ, ਚਮਕੌਰ ਸਿੰਘ ਖਾਲਸਾ ਚੱਠਾ, ਰਾਘਵਿੰਦਰ ਸਿੰਘ,ਅੰਤਰ ਰਾਸ਼ਟਰੀ ਕਬੱਡੀ ਬੁਲਾਰੇ ਸਤਪਾਲ ਮਾਹੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਜਵੱਦੀ ਟਕਸਾਲ ਨਾਲ ਬਹੁਤ ਹੀ ਪ੍ਰੇਮ ਰੱਖਣ ਵਾਲੇ ਸ੍ਰ: ਪਰਮਜੀਤ ਸਿੰਘ ਖ਼ਾਲਸਾ ਜੀ ਦਾ ਦਿਹਾਂਤ
Next articleਨਾਨਕਸਰ ਹੋਮਿਓਪੈਥਿਕ ਡਿਸਪੈਂਸਰੀ ਦਾ ਉਦਘਾਟਨ ਬਾਬਾ ਗੁਰਜੀਤ ਸਿੰਘ ਨਾਨਕਸਰ ਵਾਲਿਆਂ ਨੇ ਕੀਤਾ