ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਹੋਈ ਚੋਣ-ਪ੍ਰਧਾਨ ਪੂਰਨ ਸਿੰਘ ਬਿਲਗਾ ਅਤੇ ਜਨਰਲ ਸਕੱਤਰ ਗੋਪਾਲ ਸਿੰਘ ਚੁਣੇ ਗਏ

ਫਿਲੌਰ/ਅੱਪਰਾ (ਸਮਾਜ ਵੀਕਲੀ) (ਜੱਸੀ)-ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਵੱਲੋਂ ਆਪਣੀਆਂ ਜਥੇਬੰਦਕ ਚੋਣਾਂ  ਕਰਵਾਉਣ ਦੇ ਫੈਸਲੇ ਤਹਿਤ ਅੱਜ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਬਰਾਂਚ ਫਿਲੌਰ-ਨੂਰਮਹਿਲ ਬਰਾਂਚ ਦੀ ਚੋਣ ਕਰਨ ਲਈPWD ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦਾ ਅਜਲਾਸ ਅੰਗਰੇਜ ਸਿੰਘ ਅਤੇ ਅਕਲ ਚੰਦ ਸਿੰਘ ਦੀ ਪ੍ਰਧਾਨਗੀ ਹੇਠ ਫਿਲੌਰ ਵਿਖੇ ਕੀਤਾ ਗਿਆ। ਇਸ ਚੋਣ ਅਜਲਾਸ ਨੂੰ  ਵਿਸ਼ੇਸ਼ ਤੌਰ ‘ਤੇ ਸੰਬੋਧਨ ਕਰਦੇ ਹੋਏ ਪ ਸ ਸ ਫ ਦੇ ਸੂਬਾ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਕਿਹਾ ਚੋਣਾਂ ਹੀ ਜਥੇਬੰਦੀਆਂ ਦੀ ਬਣਤਰ ਅਤੇ ਕਾਰਜ ਪ੍ਰਣਾਲੀ ਨੂੰ ਮਜ਼ਬੂਤ ਕਰਦੀਆਂ ਹਨ। ਇਹ ਵੀ ਸੰਘਰਸ਼ ਦਾ ਹਿੱਸਾ ਹੁੰਦੀਆਂ ਹਨ ।ਇਸ ਮੌਕੇ  ਚੋਣ ਆਬਜ਼ਰਵਰ ਦੇ ਤੌਰ ਤੇ ਸ਼ਾਮਲ ਹੋਏ ਪੀ ਡਬਲਯੂ ਡੀ ਫੀਲਡ ਐਂਡ ਵਰਕਸ਼ਾਪ  ਵਰਕਰਜ ਯੂਨੀਅਨ ਜੋਨ ਜਲੰਧਰ ਕਪੂਰਥਲਾ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਨੇ ਡੈਲੀਗੇਟਾਂ ਨਾਲ ਜਥੇਬੰਦੀ ਦੇ ਇਤਿਹਾਸ ਸਬੰਧੀ ਵਿਚਾਰ ਚਰਚਾ ਕੀਤੀ। ਉਹਨਾਂ ਨੇ ਅਗਲੀ ਟਰਮ ਲਈ ਬਰਾਂਚ ਦੀ 21 ਮੈਬਰੀ ਕਮੇਟੀ ਦਾ ਪੈਨਲ ਪੇਸ਼ ਕੀਤਾ ਜਿਸ ਅਨੁਸਾਰ  ਪੂਰਨ ਸਿੰਘ ਬਿਲਗਾ ਪ੍ਰਧਾਨ, ਜਨਰਲ ਸਕੱਤਰ ਗੋਪਾਲ ਸਿੰਘ, ਚੇਅਰਮੈਨ ਤਰਸੇਮ ਲਾਲ,ਵਿੱਤ ਸਕੱਤਰ ਸਤਵਿੰਦਰ ਸਿੰਘ, ਮੁੱਖ ਸਲਾਹਕਾਰ ਨਿਰਮਲ ਸਿੰਘ, ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ, ਅੰਗਰੇਜ਼ ਸਿੰਘ, ਸਹਾਇਕ ਸਕੱਤਰ ਕਿਸ਼ੋਰ ਕੁਮਾਰ, ਪ੍ਰੈੱਸ ਸਕੱਤਰ ਮਨਪ੍ਰੀਤ ਸਿੰਘ, ਜੁਆਇੰਟ ਸਕੱਤਰ ਹਰਜੀਤ, ਰਾਜਵੀਰ ਸਿੰਘ, ਐਡੀਟਰ ਵਿਜੇ ਕੁਮਾਰ, ਪ੍ਰਚਾਰ ਸਕੱਤਰ ਰਾਮ ਦੱਤ,ਮਸਤ ਰਾਮ,ਜਥੇਬੰਦਕ ਸਕੱਤਰ ਬਲਵਿੰਦਰ ਕੁਮਾਰ ਅਤੇ ਚਰਨ ਦਾਸ ਆਦਿ ਅਹੁਦੇਦਾਰ ਸਰਬ ਸੰਮਤੀ  ਨਾਲ ਚੁਣੇ ਗਏ। ਇਸ ਮੌਕੇ ਤੇ 6 ਸਤੰਬਰ 2024 ਨੂੰ ਜਲੰਧਰ ਵਿਖੇ ਹੋ ਰਹੇ ਜ਼ਿਲ੍ਹਾ ਪੱਧਰੀ ਆਜਲਾਸ ਲਈ ਡੇਲੀਗੇਟਾਂ ਦੀ ਵੀ ਚੋਣ ਕੀਤੀ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਲਾਂਦੜਾ ਵਿਖੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ
Next articleਪ੍ਰਿੰਟ ਅਤੇ ਡਿਜ਼ੀਟਲ ਮੀਡੀਏ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾਂ ਹਾਂ- ਲੇਖਕ ਮਹਿੰਦਰ ਸੂਦ ਵਿਰਕ