ਬੁੱਧ ਬਾਣ

ਪੰਜਾਬ ਜਿਹਾ ਮੁਲਖ਼ ਕੋਈ ਹੋਰ ਨਾਂਹ
ਮਨਮੋਹਨ

(ਸਮਾਜ ਵੀਕਲੀ) ਪੰਜਾਬੀ ਸਾਹਿਤ ਦੇ ਵਿੱਚ ਲੇਖਕਾਂ, ਵਿਦਵਾਨਾਂ ਤੇ ਡਾਕਟਰਾਂ ਦੀ ਕੋਈ ਕਮੀਂ ਨਹੀਂ। ਬਹੁਗਿਣਤੀ ਨੂੰ ਇਹ ਨਹੀਂ ਪਤਾ ਲਿਖਣਾ ਕੀ ਹੈ ? ਉਸਦੇ ਲਈ ਅਧਿਐਨ ਕਿੰਨਾ ਕੁ ਕੀਤਾ ਹੈ? ਉਹਨਾਂ ਨੇ ਸੁਆਣੀ ਵਾਂਗ ਪਾਥੀਆਂ ਪੱਥਣੀਆਂ ਹੁੰਦੀਆਂ ਹਨ। ਉਹ ਬਾਲਣ ਦੇ ਕੰਮ ਆਉਂਦੀਆਂ ਹਨ। ਪਰ ਜਿਹੜਾ ਸਾਹਿਤ ਦੇ ਵਿੱਚ ਕਵਿਤਾ ਤੇ ਗ਼ਜ਼ਲ ਦੇ ਨਾਂਅ ਹੇਠ ਪ੍ਰਕਾਸ਼ਿਤ ਹੋਈ ਜਾ ਰਿਹਾ ਹੈ। ਉਹ ਕੀ ਹੈ ?
ਗੱਲ ਤਾਂ ਆਪਾਂ ਮਨਮੋਹਨ ਦੀ ਨਵੀਂ ਕਿਤਾਬ ਦੀ ਕਰਨੀ ਹੈ। ਇਹ ਕਿਤਾਬ ਪੜ੍ਹਨ ਤੋਂ ਬਾਅਦ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਕਿੰਨੇ ਕੁਝ ਗਿਆਨਵਾਨ ਹੋ ?
ਪੰਜਾਬ ਜਿਹਾ ਮੁਲਖ਼ ਕੋਈ ਹੋਰ ਨਾਂਹ
ਇਸ ਕਿਤਾਬ ਦੇ ਵਿੱਚ ਉਹਨਾਂ ਦੇ ਖੋਜ ਨਿਬੰਧ ਹਨ। ਜਿਹਨਾਂ ਦੀ ਗਿਣਤੀ ਪੱਚੀ ਹੈ। ਹਰ ਨਿਬੰਧ ਜਾਣਕਾਰੀ ਭਰਪੂਰ ਤੇ ਸਵਾਲ ਖੜੇ ਕਰਦਾ ਹੈ। ਇਹ ਸਮੁੱਚੀ ਕਿਤਾਬ ਪੰਜਾਬ ਦੇ ਅਤੀਤ, ਵਰਤਮਾਨ ਤੇ ਭਵਿੱਖ ਦੇ ਆਲੇ ਦੁਆਲੇ ਪਰਿਕਰਮਾ ਕਰਦੀ ਹੈ। ਕਿਤਾਬ ਦੇ ਵਿੱਚ ਅਨੇਕ ਕਿਤਾਬਾਂ ਦਾ ਨਿਚੋੜ ਹੈ। ਇਸਨੂੰ ਪੜ੍ਹ ਕੇ ਲੱਗਦਾ ਹੈ ਜਿਵੇਂ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਲਈਆਂ ਹੋਣ। ਕਿਉਂਕਿ ਮਨਮੋਹਨ ਦੇ ਅਧਿਐਨ ਇਸ ਗੱਲ ਦਾ ਸਬੂਤ ਹੈ, ਜਿਸ ਜ਼ਾਵੀਏ ਤੋਂ ਉਹਨਾਂ ਪੰਜਾਬ ਨੂੰ ਦੇਖਿਆ, ਪਰਖਿਆ ਤੇ ਪੇਸ਼ ਕੀਤਾ, ਉਹ ਸਿਖ਼ਰ ਹੈ।ਇਸ ਵਿਚੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਅਨੂਠੀ ਜਾਣਕਾਰੀ ਦਿੱਤੀ ਗਈ ਹੈ।
ਇਹ ਕਿਤਾਬ ਹਰ ਪੰਜਾਬੀ ਦੇ ਪੜ੍ਹਨ ਲਈ ਹੈ, ਜਿਸਨੂੰ ਪੰਜਾਬ ਦੀ ਮਿੱਟੀ ਤੇ ਰਹਿਤਲ ਨਾਲ ਪਿਆਰ ਹੈ।
ਇਸ ਕਿਤਾਬ ਨੂੰ ਚੇਤਨਾ ਪ੍ਰਕਾਸ਼ਨ, ਪੰਜਾਬੀ ਭਵਨ ਲੁਧਿਆਣਾ ਵਾਲਿਆਂ ਪ੍ਰਕਾਸ਼ਿਤ ਕੀਤਾ ਹੈ। ਤਿੰਨ ਸੌ ਪੰਜ ਪੰਨਿਆਂ ਵਿੱਚ ਯੁਗਾਂ, ਸਦੀਆਂ ਦਹਾਕਿਆਂ ਦਾ ਇਤਿਹਾਸ ਫੈਲਿਆ ਹੋਇਆ ਹੈ। ਜਿਸ ਦੇ ਨਾਲ ਬਹੁਤ ਸਾਰੇ ਸ਼ੰਕੇ ਵੀ ਨਵਿਰਤ ਹੁੰਦੇ ਹਨ। ਪੰਜਾਬ ਬਾਰੇ ਐਨੀ ਭਰਪੂਰ ਜਾਣਕਾਰੀ ਮਿਲਣੀ ਮੁਸ਼ਕਿਲ ਹੈ।
ਤੁਸੀਂ ਪੁਸਤਕ ਘਰ ਵੀ ਮੰਗਵਾ ਸਕਦੇ ਹੋ।
ਸਤੀਸ਼ ਗੁਲਾਟੀ 9815298459, ਸੁਮਿਤ ਗੁਲਾਟੀ 9876207774, 9501145039
—–
ਬੁੱਧ ਸਿੰਘ ਨੀਲੋਂ 
9464370823

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਅਭਿਨਵ ਬਿੰਦਰਾ ਨੂੰ ਓਲੰਪਿਕ ਆਰਡਰ ਨਾਲ ਸਨਮਾਨਿਤ ਕਰੇਗੀ, ਇੰਦਰਾ ਗਾਂਧੀ ਪਹਿਲਾਂ ਹੀ ਇਹ ਪੁਰਸਕਾਰ ਪ੍ਰਾਪਤ ਕਰ ਚੁੱਕੀ ਹੈ।
Next articleਅਹਮਦੀਆ ਮੁਸਲਿਮ ਜਮਾਤ ਵੱਲੋਂ ਬਾਦੋਵਾਲ, ਵਿਖੇ ਸਲਾਨਾ ਮੁਕਾਬਲੇ ਕਰਵਾਏ ਗਏ