ਗਾਈਡੈਂਸ ਐਂਡ ਕਾਊਂਸਲਿੰਗ ਸਬੰਧੀ ਸੈਮੀਨਾਰ ਦਾ ਆਯੋਜਨ

 (ਸਮਾਜ ਵੀਕਲੀ) ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਸਰਕਾਰੀ ਹਾਈ ਸਕੂਲ, ਖੇੜੀ ਬਰਨਾ (ਪਟਿਆਲਾ) ਵਿਖੇ ਗਾਈਡੈਂਸ ਐਂਡ ਕਾਊਂਸਲਿੰਗ ਇੰਚਾਰਜ ਰਮਨਜੀਤ ਸਿੰਘ ( ਪੰਜਾਬੀ ਅਧਿਆਪਕ) ਦੀ ਰਹਿਨੁਮਾਈ ਹੇਠ ਗਾਈਡੈਂਸ ਐਂਡ ਕਾਊਂਸਲਿੰਗ ਸਬੰਧੀ ਸੈਮੀਨਾਰ ਲਗਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੂੰ ਜੰਗ ਦੇ ਮਾਰੂ ਨਤੀਜਿਆਂ ਪ੍ਤੀ ਜਾਗਰੂਕ ਕੀਤਾ ਗਿਆ, ਅਧਿਆਪਕ ਰਮਨਜੀਤ ਸਿੰਘ ਨੇ
ਵਿਦਿਆਰਥੀਆਂ ਨੂੰ ਜਪਾਨ ਦੇ ਇਤਿਹਾਸ ਬਾਰੇ ਦੱਸਿਆ ।
 ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ ਹੋਏ ਪਰਮਾਣੂ ਹਮਲਿਆਂ ਦਾ ਜਿਕਰ ਕਰਦੇ ਹੋਏ ਵਿਦਿਆਰਥੀਆਂ  ਨੂੰ ਦੱਸਿਆ ਕਿ 1945 ਵਿੱਚ ਜਾਪਾਨ ਉੱਤੇ ਸੁੱਟੇ ਗਏ ਦੋ ਪਰਮਾਣੂ ਬੰਬਾਂ ਨੇ ਸੈਂਕੜੇ ਹਜ਼ਾਰਾਂ ਲੋਕਾਂ ਨੂੰ ਮਾਰਿਆ ਅਤੇ ਅਪੰਗ ਕੀਤਾ, ਅਤੇ ਉਹਨਾਂ ਦੇ ਪ੍ਰਭਾਵ ਅੱਜ ਵੀ ਮਹਿਸੂਸ ਕੀਤੇ ਜਾ ਰਹੇ ਹਨ। 1945 ਦੇ ਅੰਤ ਤੱਕ, ਬੰਬ ਧਮਾਕੇ ਕਾਰਣ ਹੀਰੋਸ਼ੀਮਾ ਵਿੱਚ ਅੰਦਾਜ਼ਨ 140,000 ਲੋਕ ਮਾਰੇ ਸਨ, ਅਤੇ ਨਾਗਾਸਾਕੀ ਵਿੱਚ ਹੋਰ 74,000 ਲੋਕ ਮਾਰੇ ਗਏ ਸਨ। ਅਗਲੇ ਸਾਲਾਂ ਦੌਰਾਨ ਪੈਦਾ ਹੋਏ ਬੱਚਿਆਂ ਨੂੰ ਰੇਡੀਏਸ਼ਨ ਤੋਂ ਲਿਊਕੇਮੀਆ, ਕੈਂਸਰ ਵਰਗੀਆਂ ਬਿਮਾਰੀਆਂ ਲੱਗ ਗਈਆਂ ਅਤੇ ਲੋਕਾਂ ਨੂੰ ਕਈ ਹੋਰ ਭਿਆਨਕ ਮਾੜੇ ਪ੍ਰਭਾਵਾਂ ਦਾ ਸਾਹਮਣਾ ਕਰਨਾ ਪਿਆ। ਹੀਰੋਸ਼ੀਮਾ ਉੱਤੇ ਵਿਸਫੋਟ ਕੀਤੇ ਗਏ ਯੂਰੇਨੀਅਮ ਬੰਬ ਦੀ ਵਿਸਫੋਟਕ ਉਪਜ 15,000 ਟਨ ਟੀਐਨਟੀ ਦੇ ਬਰਾਬਰ ਸੀ। ਇਸ ਨੇ ਲਗਭਗ 70 ਪ੍ਰਤੀਸ਼ਤ ਇਮਾਰਤਾਂ ਨੂੰ ਢਾਹ ਦਿੱਤਾ ਅਤੇ ਸਾੜ ਦਿੱਤਾ । ਜੰਗ ਦੇ ਉਲਟ ਸ਼ਾਂਤੀ,ਬਾਰੇ ਦੱਸਦਿਆਂ ਰਮਨਜੀਤ ਜੀ ਨੇ ਦੱਸਿਆ ਕਿ ਸ਼ਾਂਤੀ ਉਹ ਮਾਰਗ ਹੈ ਜੋ ਅਸੀਂ ਸਮਾਜ ਵਿੱਚ ਵਿਕਾਸ ਅਤੇ ਖੁਸ਼ਹਾਲੀ ਲਿਆਉਣ ਲਈ ਅਪਣਾਉਂਦੇ ਹਾਂ। ਜੇਕਰ ਸਾਡੇ ਕੋਲ ਸ਼ਾਂਤੀ ਅਤੇ ਸਦਭਾਵਨਾ ਨਹੀਂ ਹੈ, ਤਾਂ ਰਾਜਨੀਤਿਕ ਮਜ਼ਬੂਤੀ, ਆਰਥਿਕ ਸਥਿਰਤਾ ਅਤੇ ਸੱਭਿਆਚਾਰਕ ਵਿਕਾਸ ਦੀ ਪ੍ਰਾਪਤੀ ਅਸੰਭਵ ਹੋ ਜਾਵੇਗੀ। ਹਜ਼ਾਰਾਂ ਵਿਨਾਸ਼ਕਾਰੀ ਯੁੱਧਾਂ ਤੋਂ ਬਾਅਦ ਹੀ ਮਨੁੱਖਾਂ ਨੂੰ ਸ਼ਾਂਤੀ ਦੀ ਮਹੱਤਤਾ ਦਾ ਅਹਿਸਾਸ ਹੋਇਆ। ਧਰਤੀ ਨੂੰ ਬਚਾਉਣ ਲਈ ਸ਼ਾਂਤੀ ਦੀ ਲੋੜ ਹੈ। ਅੰਤ ਵਿੱਚ  ਸਕੂਲ  ਮੁੱਖ ਅਧਿਆਪਕ ਸ਼੍ਰੀ ਅਮਿਤ ਕੁਮਾਰ ਜੀ ਨੇ ਸ਼ਾਂਤੀ ਦਾ ਸੰਦੇਸ਼ ਦਿੰਦੇ ਹੋਏ ਵਿਦਿਆਰਥੀਆਂ ਨੂੰ ਮਿਲ ਜੁਲ ਕਿ ਪਿਆਰ ਨਾਲ ਇੱਕ ਦੂਜੇ ਦੇ ਸਹਯੋਗੀ ਬਣ ਕਿ ਜੀਵਨ ਬਤੀਤ ਕਰਨ ਦਾ ਸੁਨੇਹਾ ਦਿੱਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਅੰਮ੍ਰਿਤਸਰ ਵਿਕਾਸ ਮੰਚ ਨੇ ਸ. ਗੁਰਜੀਤ ਸਿੰਘ ਔਜਲਾ ਨੂੰ ਲੋਕ ਸਭਾ ਵਿੱਚ ਅਵਾਰਾ ਕੁਤਿਆਂ ਦਾ ਮੁੱਦਾ ਜੋਰ ਸ਼ੋਰ ਨਾਲ ਉਠਾਉਣ ਦੀ ਕੀਤੀ ਮੰਗ
Next article‘ਸੋਚ ਚੰਗੀ ਨਾ ਰੱਖੇ ‘ਜਥੇਦਾਰ’