ਸੱਚ ਕਾਵਿ

ਬਲਬੀਰ ਸਿੰਘ ਬੱਬੀ
(ਸਮਾਜ ਵੀਕਲੀ)
ਆਪ ਕਿਤੇ ਤੇ ਫ਼ਿਰਦਾ ਹੈ ਦਿਮਾਗ਼ ਕਿੱਧਰੇ
ਹੋਇਆ ਹਰ ਕੋਈ ਇੱਥੇ ਖੱਜਲ ਖੁਆਰ ਲੱਗਦਾ
ਤਰੱਕੀ ਕਿਸੇ ਦੀ ਉੱਤੇ ਹੁੰਦਾ ਖੁਸ਼ ਕੋਈ ਕੋਈ
ਦੁਖੀ ਅਮੀਰ ਤੇ ਖੁਸ਼ ਗ਼ਰੀਬ ਲਾਚਾਰ ਲੱਗਦਾ
ਚਿੱਟ ਕੱਪੜੀਏ ਮਾਰਨ ਅੱਜ ਠੱਗੀਆਂ ਠੋਰੀਆਂ
ਗ਼ਰੀਬ ਬੰਦੇ ਨੂੰ ਔਖਾ ਮੰਗਣਾ ਉਧਾਰ ਲੱਗਦਾ
ਮੁੰਡਾ ਵਿਆਹੁਣ ਵੇਲੇ ਮੂੰਹ ਕਈ ਬਹੁਤ ਅੱਡਦੇ
ਕੂੜੀ ਵਿਹਾਉਣ ਤੇ ਦਾਜ ਦੇਣਾ ਭਾਰ ਲੱਗਦਾ
ਨੂੰਹ ਸੱਜਦੀ ਸੰਵਾਰਦੀ ਤਾਂ ਲੱਗੇ ਭੈੜੀ
ਧੀ ਸਜੇ ਤਾਂ ਹੱਕ ਹਾਰ ਸ਼ਿੰਗਾਰ ਲੱਗਦਾ
ਆ ਕੇ ਨੂੰਹ ਕਰੇ ਘਰ ਦੇ ਕੰਮ ਸਾਰੇ
ਸਹੁਰੇ ਧੀ ਤੋਂ ਕਰਾਉਣ ਤਾਂ ਅੱਤਿਆਚਾਰ ਲੱਗਦਾ
ਪੁੱਤ ਨੂੰਹ ਦੀ ਮੰਨੇ ਤਾਂ ਉਸਨੂੰ ਗੁਲਾਮ ਆਖਣ
ਜਵਾਈ ਧੀ ਦੀ ਮੰਨੇ ਤਾਂ ਗੂੜਾ ਪਿਆਰ ਲੱਗਦਾ
ਨਜਰ ਮਾਰ ਕੇ ਦੇਖ ਲਓ ਪੂਰੀ ਦੁਨੀਆ ਉੱਤੇ
ਫਸਿਆ ਸਾਰਾ ਹੀ ਅੱਜ ਪੂਰਾ ਸੰਸਾਰ ਲੱਗਦਾ
ਨੌਜੁਆਨੀ ਤਾਂ ਕੀ ਬੁੱਢੇ ਠੇਰੇ ਵੀ ਫਸ ਗਏ
ਮਾਰੋ ਮਾਰ ਚਲਦਾ ਨਸ਼ਿਆਂ ਦਾ ਵਪਾਰ ਲੱਗਦਾ
ਖੁਸ਼ ਰਹਿਣ ਦਾ ਵਲ਼ ਸਿੱਖ ਲਿਆ ਬੱਬੀ ਨੇ
ਢਿੱਲਾ ਢਿੱਲਾ ਜਿਹਾ ਬੰਦਾ ਤਾਂ ਬਿਮਾਰ ਲੱਗਦਾ
ਬਲਬੀਰ ਸਿੰਘ ਬੱਬੀ 
7009107300
Previous article‘ਤੀਸਰੀ ਖਿੜਕੀ’ ਦੇ ਉਹਲੇ ਛੁਪੀਆਂ ਕਹਾਣੀਆਂ ਨੂੰ ਨਿਹਾਰਦੀਆਂ ਆਲੋਚਨਾਤਮਕ ਕਲਮਾਂ ਦਾ ਸੁਮੇਲ
Next articleਮਾਛੀਵਾੜਾ ਟਰੈਫਿਕ ਪੁਲਿਸ ਵੱਲੋਂ ਮੂਨ ਲਾਈਟ ਸਕੂਲ ਹੇਡੋਂ ਵਿੱਚ ਸੈਮੀਨਾਰ